ਮਾਛੀਵਾੜਾ ਸਾਹਿਬ 8 ਮਈ ( ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਾਸਿਕ ਮੀਟਿੰਗ ਸਭਾ ਦੀ ਲਾਇਬ੍ਰੇਰੀ ਦੇ ਸੈਮੀਨਾਰ ਹਾਲ ਵਿਚ ਸਭਾ ਦੇ ਪ੍ਰਧਾਨ ਅਨਿਲ ਫ਼ਤਿਹਗੜ੍ਹ ਜੱਟਾਂ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਅਨਿਲ ਫ਼ਤਿਹਗੜ੍ਹ ਜੱਟਾਂ ਨੇ ਆਏ ਲੇਖਕਾਂ ਦਾ ਸਵਾਗਤ ਕੀਤਾ । ਇਸ ਤੋਂ ਬਾਅਦ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਗੁਰਦਿਆਲ ਦਲਾਲ ਦੇ ਨਾਟਕ ‘ਬੁਲਡੋਜ਼ਰ’ ਤੋਂ ਹੋਈ’ । ਜਿਸ ਤੇ ਬਹੁਤ ਨਿੱਠ ਕੇ ਚਰਚਾ ਹੋਈ। ਇਸ ਤੋਂ ਬਾਅਦ ਸਿਮਰਨ ਅਹਿਲਾਵਤ ਨੇ ਕਵਿਤਾ ‘ ਉਸ ਤੋਂ ਉੱਤੇ ਫਿਰ ਰੱਬ ਨਹੀਂ ਜਾਂਦਾ ‘ , ਪ੍ਰੀਤ ਸੰਦਲ ਨੇ ਕਵਿਤਾ ‘ ਭੁੱਲਦੇ ਭੁੱਲਦੇ ਭੁੱਲ ਗਏ ਅਸੀਂ ਵਿਚਾਰ ਭਗਤ ਸਿੰਘ ਦੇ ‘ , ਜ਼ੋਰਾਵਰ ਪੰਛੀ ਨੇ ਗ਼ਜ਼ਲ ‘ ਰਾਤ ਹੋਵਾ ਸਵੇਰ ਵੀ ਹੋਵਾ’ , ਜਸਵੀਰ ਝੱਜ ਨੇ ਗ਼ਜ਼ਲ ‘ ਦਲ ਬਦਲੀ ਦਾ ਚੱਲਿਆ ਦੌਰ ‘ , ਬਲਵੰਤ ਮਾਂਗਟ ਨੇ ਗੀਤ ‘ ਮੈਂ ਇੱਕ ਸੁਪਨੇ ਵਿੱਚ ਇੱਕ ਸੁਪਨੇ ਨੂੰ ਦੇਖ ਲਿਆ ‘ ਤਰਨਵੀਰ ਤਰਨ ਨੇ ਗ਼ਜ਼ਲ ‘ ਮੈਂ ਮੈਂ ਨਹੀਂ ਕੋਈ ਹੋਰ ਹਾਂ ‘ , ਅਮਰਿੰਦਰ ਸੋਹਲ ਨੇ ਗ਼ਜ਼ਲ ‘ ਜ਼ਬਰ ਜ਼ੁਲਮ ਦੇ ਲਾਂਬੂ ਨਾਲ ਜੋ ਵੀ ਖਹਿ ਜਾਂਦਾ ਹੈ’ , ਗੁਰਦੀਪ ਮਹੌਣ ਨੇ ਕਹਾਣੀ ‘ ਜਦੋਂ ਮੈਂ ਚਲੀ ਗਈ , ਸੁਰਿੰਦਰ ਰਾਮਪੁਰੀ ਨੇ ਕਹਾਣੀ ‘ ਟਾਹਣੀ ‘ , ਪੰਮੀ ਹਬੀਬ ਨੇ ਮਿੰਨੀ ਕਹਾਣੀ ‘ ਬੇਨਾਮ ‘ , ਗੁਰਚਰਨ ਮਾਂਗਟ ਨੇ ਕਹਾਣੀ ‘ ਓ. ਕੇ. ‘ , ਸੁਖਜੀਵਨ ਰਾਮਪੁਰੀ ਨੇ ਕਵਿਤਾ ‘ ਸਾਡਾ ਰੱਬ’, ਪ੍ਰਭਜੋਤ ਰਾਮਪੁਰ ਨੇ ਕਵਿਤਾ ‘ ਫਿਰਦੀ ਅੱਖਾਂ ਭਰੀ ਜ਼ਿੰਦਗੀ ‘, ਹਰਜੋਤ ਸਿੰਘ ਨੇ ਕਵਿਤਾ ਖਿਆਲਾਂ ਦੀ ਕਬਰ ‘ , ਇੰਦਰਜੀਤ ਕੌਰ ਲੋਟੇ ਨੇ ਕਵਿਤਾ ‘ ਦੁਆ ਅਤੇ ਸਲਾਮ ‘ , ਭੁਪਿੰਦਰ ਡਿਉਟ ਨੇ ਮਿੰਨੀ ‘ ਲਿਖਣ ਦਾ ਮੁੱਲ ਅਤੇ ਅਨਿਲ ਫਤਿਹਗੜ੍ਹ ਜੱਟਾਂ ਨੇ ਕਵਿਤਾ ‘ ਉਹ ਫਿਰ ਆਏ ਨੇ ‘ ਸੁਣਾਈ l ਮੀਟਿੰਗ ਵਿੱਚ ਨੀਤੂ ਰਾਮਪੁਰ ਨੇ ਇੱਕ ਸਰੋਤ ਦੇ ਤੌਰ ਤੇ ਸ਼ਿਰਕਤ ਕੀਤੀ। ਅੰਤ ਵਿੱਚ ਸਭਾ ਵਲੋਂ ਲਿਖਾਰੀ ਮਨਜੀਤ ਸਿੰਘ , ਕਵੀ ਮੋਹਨਜੀਤ , ਲੇਖਕ ਹਰਬੰਸ ਹੀਉਂ , ਲੇਖਕਾਂ ਅਮਨਦੀਪ ਸ਼ਰਨਾ ਅਤੇ ਸਭਾ ਦੇ ਸਾਬਕਾ ਪ੍ਰਧਾਨ ਜਸਵੀਰ ਝੱਜ ਦੀ ਛੋਟੀ ਭੈਣ ਕਰਮਜੀਤ ਕੌਰ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਅ ਕੀਤਾ ਗਿਆ। ਸਭਾ ਦੀ ਕਾਰਵਾਈ ਸਭਾ ਦੇ ਸਕੱਤਰ ਬਲਵੰਤ ਮਾਂਗਟ ਦੁਆਰਾ ਬਹੁਤ ਭਾਵਪੂਰਨ ਤਰੀਕੇ ਨਾਲ ਨਿਭਾਈ ਗਈ। ਸਭਾ ਦੀ ਕਾਰਵਾਈ ਦੌਰਾਨ ਪ੍ਰਬੰਧਕੀ ਕੰਮਾਂ ਨੂੰ ਤਰਨਵੀਰ ਤਰਨ ਤੇ ਪ੍ਰਭਜੋਤ ਰਾਮਪੁਰ ਨੇ ਬਹੁਤ ਸੁਚੱਜੇ ਢੰਗ ਨਾਲ ਨਿਭਾਇਆ।