ਫਰੀਦਕੋਟ 8 ਮਈ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਲੋਕ ਗਾਇਕ ਬਲਧੀਰ ਮਾਹਲਾ ਪੰਜਾਬੀ ਸਾਹਿਤਕ, ਸੱਭਿਆਚਾਰਕ ਤੇ ਸਮਾਜਿਕ ਗਾਇਕੀ ਦਾ ਸਿਰਨਾਵਾਂ ਹੈ। ਉਹਨੇ ਜਿੰਨਾਂ ਵੀ ਗਾਇਆ ਹੈ ਸਾਰਥਿਕ ਗਾਇਆ ਹੈ ਉਹ ਪੰਜਾਬੀ ਮਾਂ ਬੋਲੀ ਦਾ ਸਪੂਤ ਹੈ ਤੇ ਸਦਾ ਮਾਂ ਬੋਲੀ ਲਈ ਮੱਲ੍ਹਮ ਬਣਿਆ ਹੈ।
ਬਲਧੀਰ ਮਾਹਲਾ ਆਫਿਸ਼ੀਅਲ ਚੈਨਲ ਦੇ ਪ੍ਰੈਸ ਸਕੱਤਰ ਅਤੇ ਮੀਡੀਆ ਸਲਾਹਕਾਰ ਸ਼੍ਰੀ ਧਰਮ ਪ੍ਰਵਾਨਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਲੋਕ ਗਾਇਕ ਬਲਧੀਰ ਮਾਹਲਾ ਦਾ ਨਵਾ ਸਿੰਗਲ ਟਰੈਕ ਪੁੱਛੋ ਤੁਸੀ ਪੁੱਛੋ ਜਿਹੜਾ ਕਿ ਸਿਆਸੀ ਲੀਡਰਾਂ ਦੇ ਲਾਰੇ, ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ, ਨਸ਼ੇ, ਬੇਰੁਜ਼ਗਾਰੀ, ਲੁੱਟਾਂ ਖੋਹਾਂ, ਮਜ਼ਦੂਰਾਂ ਕਿਸਾਨਾਂ ਦੇ ਮਸਲੇ ਤੇ ਹੋਰ ਬੜਾ ਕੁੱਝ ਦੇ ਸਵਾਲਾਂ ਦੇ ਜਵਾਬ ਮੰਗਦੇ ਲੋਕਾਂ ਦੀ ਆਵਾਜ਼ ਹੈ ਸਧਾਰਨ ਸ਼ਬਦਾਂ ਵਿੱਚ ਸਮਾਜ ਨੂੰ ਹਲੂਣਿਆਂ ਗਿਆ ਹੈ ਕਿ ਅਜੇ ਵੀ ਵੇਲਾ ਹੈ ਜਾਗੋ ਪੁੱਛੋ ਤੁਸੀਂ ਪੁੱਛੋ ਆਪਣੇ ਮਸਲਿਆਂ ਦੇ ਹੱਲ ਪੁੱਛੋ। ਬਲਧੀਰ ਮਾਹਲਾ ਦੀ ਕਲਮ ਤੇ ਆਵਾਜ਼ ਨੂੰ ਸੰਗੀਤਕਾਰ ਸੰਨੀ ਸੈਵਨ ਨੇ ਆਪਣੀ ਮਧਰ ਸੰਗੀਤਕ ਧੁਨਾਂ ਦੀ ਲੜੀ ਵਿੱਚ ਪਰੋ ਕੇ ਤਿਆਰ ਕੀਤਾ ਹੈ।
ਉੱਘੇ ਗੀਤਕਾਰ ਤੇ ਵਿਦਵਾਨ ਕੰਵਲਜੀਤ ਸਿੰਘ ਢਿੱਲੋਂ ਦੀ ਸ੍ਰਪ੍ਰਸਤੀ ਵਿੱਚ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਢੁੱਡੀ ਜ਼ਿਲ੍ਹਾ ਫਰੀਦਕੋਟ ਵਿਖੇ ਫਿਲਮਾਂਕਣ ਸਪੰਨ ਕਰ ਲਿਆ ਗਿਆ ਹੈ ਜਿਸ ਨੂੰ ਬਹੁਤ ਹੀ ਜਲਦੀ ਕੌਮੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਬਲਧੀਰ ਮਾਹਲਾ ਆਫਸ਼ੀਅਲ ਯੂ ਟਿਊਬ ਚੈਨਲ ‘ਤੇ ਅੰਤਰ ਰਾਸ਼ਟਰੀ ਪੱਧਰ ਉੱਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਵੱਖ ਵੱਖ ਥਾਵਾਂ ਤੇ ਫਿਲਮਾਏ ਇਸ ਗੀਤ ਦੇ ਪ੍ਰਸਿੱਧ ਵੀਡੀਉ ਨਿਰਦੇਸ਼ਕ ਗੁਰਬਾਜ ਗਿੱਲ ਅਤੇ ਰਾਜ ਮਾਨ ਦੀ ਨਿਰਦੇਸ਼ਨਾ ਹੇਠ ਹਰ ਇੱਕ ਸੀਨ ਨੂੰ ਬੜੀ ਬਾਰੀਕੀ ਨਾਲ ਫ਼ਿਲਮਾਇਆ ਗਿਆ ਹੈ। ਡੀ ਓ ਪੀ ਮਿਸਟਰ ਬੰਟੂ ਹੈ। ਵੱਖ ਵੱਖ ਭੂਮਿਕਾਵਾਂ ਵਿੱਚ ਪੁਰਾਣੇ ਅਤੇ ਨਵੇਂ ਕਲਾਕਾਰ ਗੁਰਵਿੰਦਰ ਧਿੰਗੜਾ, ਅਮਰਜੀਤ ਸੇਖੋਂ, ਧਰਮ ਪ੍ਰਵਾਨਾ, ਹਰਪਾਲ ਪਾਲੀ, ਜਗਤਾਰ ਸਿੱਧੂ ਤਿੰਨ ਕੋਣੀ, ਰਾਜੂ ਸੰਘਾ, ਜ਼ੇ ਪੀ ਸਿੰਘ, ਪ੍ਰਿੰਸ, ਲਖਵਿੰਦਰ, ਬੱਬੂ ਬਰਾੜ, ਬਿੰਦਰ ਪ੍ਰਧਾਨ, ਬਲਵਿੰਦਰ ਕਲਸੀ ਤੇ ਰਮਨ ਮਾਨ ਆਦਿ ਨੇ ਆਪੋ ਆਪਣੇ ਕਿਰਦਾਰ ਬਹੁਤ ਖੂਬਸੂਰਤੀ ਨਾਲ ਨਿਭਾਏ ਹਨ।