ਅਹਿਮਦਗੜ੍ਹ 9 ਮਈ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸ਼ਹਿਰ ਦੇ ਪ੍ਰਮੁੱਖ ਇਲਾਕਾ ਸਥਾਨਕ ਗੱਲਾਂ ਮੰਡੀ ਵਿਖੇ ਮਾਤਾ ਦੀ ਵਿਸ਼ਾਲ ਚੌਂਕੀ 11 ਮਈ ਦਿਨ ਸ਼ਨੀਵਾਰ ਨੂੰ ਰਾਤ 8 ਵਜੇ ਤੋਂ ਪ੍ਰਭੂ ਇੱਛਾ ਤੱਕ ਕਰਵਾਈ ਜਾ ਰਹੀ ਹੈ। ਇਸ ਮੌਕੇ ਗੱਲਾਂ ਮੰਡੀ ਪਰਿਵਾਰ ਅਹਿਮਦਗੜ੍ਹ ਵੱਲੋਂ ਸ਼ਹਿਰ ਦੀਆਂ ਨਾਮੀ ਸੰਸਥਾਵਾਂ ਨੂੰ ਨਿਮੰਤਰਨ ਪੱਤਰ ਵੰਡੇ ਗਏ । ਸ੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਨੂੰ ਵਿਸ਼ੇਸ਼ ਤੌਰ ਤੇ ਨਿਮੰਤਰਨ ਦੇਣ ਪਹੁੰਚੇ ਗੱਲਾਂ ਮੰਡੀ ਪਰਿਵਾਰ ਦੇ ਸਮੂਹ ਮੈਂਬਰਾਂ ਨੇ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੀ ਪੂਰੀ ਟੀਮ ਨੂੰ ਇਸ ਵਿਸ਼ਾਲ ਚੌਂਕੀ ਵਿੱਚ ਵੱਧ ਚੜ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। ਇੱਥੇ ਇਹ ਗੱਲ ਵਿਸ਼ੇਸ਼ ਤੌਰ ਤੇ ਜ਼ਿਕਰ ਯੋਗ ਹੈ ਕਿ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਪਿਛਲੇ ਸੱਤ ਸਾਲਾਂ ਤੋਂ ਸਥਾਨਕ ਦੁਰਗਾ ਮਾਤਾ ਮੰਦਿਰ ਬਲੀ ਰਾਮ ਆਹਾਤਾ ਤੋਂ ਹਰ ਰੋਜ਼ ਸਵੇਰੇ 5:15 ਵਜੇ ਪ੍ਰਭਾਤ ਫੇਰੀ ਕੱਢ ਰਹੀ ਹੈ। ਸਾਂਝੇ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਪ੍ਰਧਾਨ ਰਮਨ ਸੂਦ ਰਾਜੇਸ਼ ਜੋਸ਼ੀ ਹੈਪੀ ਲਲਿਤ ਗੁਪਤਾ ਸੰਜੀਵ ਵਰਮਾ ਨੇ ਉੱਥੇ ਮੌਜੂਦ ਸਾਰੇ ਭਗਤਾਂ ਨੂੰ ਮਾਤਾ ਦੀ ਵਿਸ਼ਾਲ ਚੌਂਕੀ ਵਿੱਚ ਵੱਧ ਚੜ ਕੇ ਭਾਗ ਲੈਣ ਲਈ ਅਪੀਲ ਕੀਤੀ। ਇਸ ਮੌਕੇ ਬਬਲੀ ਜਿੰਦਲ ਸਰਿਤਾ ਸੋਫਤ, ਨੈਨਸੀ ਜਿੰਦਲ, ਵੰਦਨਾ ਗਰਗ, ਰੀਤੂ ਗੋਇਲ, ਆਰਤੀ ਸ਼ਰਮਾ, ਸ਼ਸ਼ੀ ਜੋਸ਼ੀ, ਸ਼ਾਰਦਾ ਸਿੰਗਲਾ, ਵੇਦਿਕਾ ਵਰਮਾ, ਮੰਜਿਸ਼ਠਾ ਗੁਪਤਾ, ਮੀਨਾਕਸ਼ੀ ਗੁਪਤਾ,ਰੀਟਾ ਰਾਣੀ, ਵਨੀਤਾ ਵਰਮਾ, ਸੁਸ਼ਮਾ ਵਰਮਾ,ਰਮੇਸ਼ ਚੰਦ ਘਈ, ਮਨੋਜ ਸ਼ਰਮਾ ਬੁੱਕ, ਰਾਮ ਦਿਆਲ, ਲਵੀਸ਼ ਕੁਮਾਰ, ਨੋਟਰੀ ਪੁਰਸ਼ੋਤਮ ਗੋਇਲ ਸ਼ੁਭਮ ਕੁਮਾਰ, ਮਨੋਜ ਕੁਮਾਰ, ਅਮਿਤ ਸੂਦ, ਰਿੰਕੂ ਸੂਦ, ਪਵਨ ਸੂਦ, ਰਮੇਸ਼ ਸਿੰਗਲਾ, ਰਜਿੰਦਰ ਗੋਇਲ, ਦੀਪਕ ਸਿੰਗਲਾ ਰਾਜੂ ਸਿੰਗਲਾ, ਨਿਸ਼ਾ ਗੋਇਲ ਸੁਨੀਤਾ ਜੋਸ਼ੀ ਰਕਸ਼ਾ ਜੋਸ਼ੀ, ਅਨਿਲ ਜੋਸ਼ੀ, ਗਿਆਨਇੰਦਰ ਸਿੰਗਲਾ, ਸੇਠੀ ਇਲੈਕਟ੍ਰੀਕਲ, ਪਰਦੀਪ ਸੇਖਾ ਗੋਲੂ, ਰਿਤਿਕ ਵਰਮਾ, ਮੁਕੇਸ਼ ਕੁਮਾਰ ਮੌਰਵਾਲ, ਰਾਜੇਸ਼ ਜੋਸ਼ੀ ਹੈਪੀ, ਸੰਜੀਵ ਵਰਮਾ , ਤਰੁਣ ਸਿੰਗਲਾ,ਲੈਕਚਰਾਰ ਲਲਿਤ ਗੁਪਤਾ ਆਦਿ ਹਾਜ਼ਰ ਸਨ।