ਅੰਮ੍ਰਿਤਸਰ 12 ਮਈ ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼ )
ਸਾਹਿਤ ਵਿੱਚ ਆਪਣੀ ਬਾਖੂਬੀ ਸੇਵਾ ਨਿਭਾ ਰਹੇ ਸਾਹਿਤ ਪ੍ਰਚਾਰ ਮੰਚ (ਅੰਮ੍ਰਿਤਸਰ) ਦੇ ਪ੍ਰਧਾਨ ਸੁਰਜੀਤ ਸਿੰਘ ‘ਅਸ਼ਕ’ ਦੀ ਪ੍ਰਧਾਨਗੀ ਹੇਠ ਬੀਤੇ ਦਿਨ ਆਪਣੇ ਦਫ਼ਤਰ ਵੇਰਕਾ ਵਿਚ ਅਲੱਗ – ਅਲੱਗ ਸਾਹਿਤ ਸਭਾਵਾਂ ਦੇ ਆਗੂਆਂ ਨਾਲ ਇੱਕ ਮਿਲਣੀ ਸਮਰੋਹ ਕੀਤਾ ਜਿਸ ਵਿੱਚ ਤਕਰੀਬਨ 15 ਕਵੀਆਂ ਨੇ ਭਾਗ ਲਿਆ ਜਿਸ ਵਿੱਚ ਖਾਸ ਤੋਰ ਤੇ ਅੰਤਰ – ਰਾਸ਼ਟਰੀ ਸੁਰ ਸੰਗਮ ਫਰਾਂਸ ਤੇ ਮਾਣ ਪੰਜਾਬੀਆਂ ਦੇ ਸਾਹਿਤਕ ਮੰਚ ਇੰਗਲੈਂਡ ਦੇ ਸੀਨੀਅਰ ਮੀਤ ਪ੍ਰਧਾਨ ਰਾਜਬੀਰ ਕੌਰ ਗਰੇਵਾਲ ਜੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਦੇ ਪ੍ਰਧਾਨ ਨਰੰਜਣ ਸਿੰਘ ਜੀ ਦਾ ਮੰਚ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਮੌਕੇ ਉੱਪਰ ਸਾਹਿਤ ਪ੍ਰਚਾਰ ਮੰਚ (ਅੰਮ੍ਰਿਤਸਰ) ਦੇ ਸੰਚਾਲਕ ਰਾਜੀਵ ਮੇਹਣਿਆਂ ਜੀ ਅਤੇ ਮਾਸਟਰ ਕ੍ਰਿਪਾਲ ਸਿੰਘ ਵੇਰਕਾ ਜੀ ਨੇ ਮਿਲਣੀ ਸਮਰੋਹ ਵਿੱਚ ਹਾਜ਼ਰ ਕਵੀਆਂ ਨੂੰ ਆਪਣੇ ਸਾਹਿਤ ਪ੍ਰਚਾਰ ਮੰਚ (ਅੰਮ੍ਰਿਤਸਰ) ਬਾਖੂਬੀ ਜਾਣਕਾਰੀ ਦਿਤੀ ਅਤੇ ਨਾਲ ਹੀ ਸਾਰੇ ਹਾਜ਼ਰ ਕਵੀਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਸੁਣਾ ਕੇ ਵਾਹ ਵਾਹ ਖੱਟੀ ਜਿਸ ਸਮੇਂ ਅਧਿਆਪਕ ਚਰਨਜੀਤ ਕੌਰ ਹੇਰ, ਆਂਚਲਪ੍ਰੀਤ ਕੌਰ, ਗੁਰਮੀਤ ਸਿੰਘ ਵੇਰਕਾ, ਦਿਲਰਾਜ ਸਿੰਘ ਦਰਦੀ, ਪੰਜਾਬੀ ਗਾਇਕ ਬਲਵਿੰਦਰ ਸਿੰਘ ਸੇਖੋਂ ਅਤੇ ਹੋਰ ਕਵੀ ਹਾਜ਼ਰ ਸਨ