ਕਾਮਰਸ ਗੁਰੱਪ ’ਚੋਂ ਅਭੀਜੀਤ ਕੌਰ ਦਾ 95 ਫੀਸਦੀ ਅੰਕਾਂ ਨਾ ਪਹਿਲਾ ਸਥਾਨ
ਕੋਟਕਪੂਰਾ/ਬਾਜਾਖਾਨਾ, 15 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਇਕ ਅਜਿਹੀ ਸੰਸਥਾ ਹੈ, ਜਿਸ ਦੇ ਵਿਦਿਆਰਥੀ ਸੀ.ਬੀ.ਐਸ.ਈ. ਦੇ ਨਤੀਜਿਆਂ ਵਿਚ ਹਮੇਸ਼ਾ ਧਰੂਤਾਰੇ ਦੀ ਤਰਾਂ ਚਮਕਦੇ ਹਨ। ਆਪਣੀ ਇਸੇ ਚਮਕ ਨੂੰ ਬਰਕਰਾਰ ਰਖਦੇ ਹੋਏ ਇਸ ਵਾਰ ਵੀ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੋਰਡ ਦੇ ਨਤੀਜੇ ਵਿਚ ਬਾਜ਼ੀ ਮਾਰੀ ਹੈ। ਸਕੂਲ ਦੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ ਦੇ ਨਤੀਜਿਆਂ ’ਚ ਵਿਸ਼ੇਸ ਪੁਜੀਸ਼ਨਾਂ ਲੈ ਕੇ 100% ਨਤੀਜਾ ਦੇ ਕੇ ਸਕੂਲ ਅਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਇਸ ਸਾਲ 12ਵੀਂ ਕਲਾਸ ਦੀ ਸੀ.ਬੀ.ਐਸ.ਈ. ਦੀ ਪ੍ਰੀਖਿਆ ’ਚ ਸਕੂਲ ਦੇ ਕਾਮਰਸ ਗੁਰੱਪ ’ਚੋਂ ਅਭੀਜੀਤ ਕੌਰ ਪੁੱਤਰੀ ਗੁਰਪਾਲ ਸਿੰਘ ਵਾਸੀ ਗੁੰਮਟੀ ਕਲਾਂ ਨੇ 95% ਅੰਕ ਲੈ ਕੇ ਪਹਿਲਾ, ਸੈਫ਼ਰੀਨ ਕੌਰ ਪੁਤਰੀ ਜਗਸੀਰ ਸਿੰਘ ਵਾਸੀ ਗੁੰਮਟੀ ਕਲਾਂ ਨੇ 94.6% ਅੰਕ ਲੈ ਕੇ ਦੂਜਾ ਸਥਾਨ ਅਤੇ ਏਕਮਵੀਰ ਸਿੰਘ ਰਾਏ ਪੁਤਰ ਕਰਨਵੀਰ ਸਿੰਘ ਵਾਸੀ ਬੰਬੀਹਾ ਭਾਈ, ਅਰਮਾਨਜੋਤ ਕੌਰ ਪੁੱਤਰੀ ਬਲਕਰਨ ਸਿੰਘ ਵਾਸੀ ਸੇਖੋਂ ਖੁਰਦ, ਮਨਦੀਪ ਸਿੰਘ ਪੁੱਤਰ ਸੁਖਰਾਜ ਸਿੰਘ ਵਾਸੀ ਚੀਦਾ ਨੇ 94.4% ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਨਾਨ-ਮੈਡੀਕਲ ਗਰੁੱਪ ਵਿੱਚੋਂ ਜਸ਼ਨਦੀਪ ਕੌਰ ਪੁਤਰੀ ਜਗਰਾਜ ਸਿੰਘ ਵਾਸੀ ਗੁਰੂਸਰ ਨੇ 89% ਅੰਕ, ਮੈਡੀਕਲ ਗਰੁੱਪ ਵਿੱਚੋਂ ਨਵਜੋਤ ਕੌਰ ਪੁਤਰੀ ਹਰਜਿੰਦਰ ਸਿੰਘ ਵਾਸੀ ਬੁਰਜ ਥਰੋੜ ਨੇ 89.6% ਅੰਕ, ਆਰਟਸ ਗਰੁੱਪ ਦੇ ਵਿਦਿਆਰਥੀਆਂ ਵਿੱਚੋਂ ਮਨਜਿੰਦਰ ਕੌਰ ਪੁੱਤਰੀ ਮਨਪ੍ਰੀਤ ਸਿੰਘ ਵਾਸੀ ਕੋਠਾ ਰਾਏਕਾ ਨੇ 87.4% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਜੇਕਰ ਵਿਸ਼ੇ ਅਨੁਸਾਰ ਗੱਲ ਕੀਤੀ ਜਾਵੇ ਤਾਂ ਮਨਦੀਪ ਸਿੰਘ ਨੇ ਅਕਾਊਂਟੈਸੀ ’ਚੋਂ 99/100 ਅੰਕ, ਪਰਨੀਤ ਕੌਰ ਨੇ ਫਿਜ਼ੀਕਲ ਐਜ਼ੂਕੇਸ਼ਨ ’ਚੋਂ 99/100 ਅੰਕ, ਸੈਫ਼ਰੀਨ ਕੌਰ ਨੇ ਬਿਜਨੈਸ ਸਟਡੀ ਵਿੱਚੋਂ 98/100 ਅੰਕ, ਨਵਜੋਤ ਕੌਰ ਨੇ ਹਿਸਟਰੀ ਵਿਸ਼ੇ ਵਿੱਚੋਂ 97/100 ਅੰਕ, ਅਰਮਾਨਜੋਤ ਕੌਰ ਅਤੇ ਨਵਜੋਤ ਕੌਰ ਨੇ ਅੰਗਰੇਜ਼ੀ ਵਿਸ਼ੇ ਵਿੱਚੋਂ 96/100 ਅੰਕ, ਅਭੀਜੀਤ ਕੌਰ ਅਤੇ ਸੈਫ਼ਰੀਨ ਕੌਰ ਨੇ ਇਕਨਾਮਿਕਸ ਵਿਸ਼ੇ ’ਚੋਂ 96/100 ਅੰਕ, ਜਸ਼ਨਦੀਪ ਕੌਰ ਅਤੇ ਨਵਜੋਤ ਕੌਰ ਨੇ ਕੈਮਿਸਟਰੀ ਵਿਸ਼ੇ ਵਿੱਚੋਂ 95/100 ਅੰਕ, ਹਰਮਨ ਸਿੰਘ ਨੇ ਮੈਥੇਮੇਟਿਕਸ ਵਿਸ਼ੇ ’ਚੋਂ 95/100 ਅੰਕ, ਨਵਜੋਤ ਕੌਰ ਨੇ ਬਾਇਉਲੌਜੀ ਵਿਸ਼ੇ ਵਿੱਚੋਂ 95/100 ਅੰਕ ਅਤੇ ਫਿਜਿਕਸ ਵਿਸ਼ੇ ’ਚੋਂ 92/100 ਅੰਕ, ਨਵਜੋਤ ਕੌਰ ਨੇ ਪੋਲੀਟੀਕਲ ਸਾਇੰਸ ਵਿਸ਼ੇ ਵਿੱਚੋਂ 91/100 ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਕਿਹਾ ਕਿ ਅਸਲ ’ਚ ਇਹ ਸ਼ਾਨਦਾਰ ਨਤੀਜਾ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਮਿਹਨਤ, ਸਹਿਯੋਗ ਅਤੇ ਸਾਂਝੇ ਉਦਮ ਦਾ ਹੀ ਨਤੀਜਾ ਹੈ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਸਕੂਲ ਦੇ ਬਾਕੀ ਵਿਦਿਆਰਥੀਆਂ ਨੂੰ ਵੀ ਇਸੇ ਤਰਾਂ ਸਖਤ ਮਿਹਨਤ ਕਰਨ ਦੇ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਚਣੌਤੀਆਂ ਨੂੰ ਮਾਤ ਦੇਣੀ ਹੀ ਤੁਹਾਡਾ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਹੈ, ਕਿਓਕਿ ਇਸ ਨੂੰ ਮੁੱਖ ਰੱਖ ਕੇ ਹੀ ਵਿਦਿਆਰਥੀ ਔਕੜਾਂ ਦਾ ਸਾਹਮਣਾ ਕਰਦਾ ਹੋਇਆ ਮੰਜ਼ਲ ਦੀ ਪ੍ਰਾਪਤੀ ਵੱਲ ਵੱਧ ਸਕਦਾ ਹੈ। ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਰਾਜਵਿੰਦਰ ਸਿੰਘ ਸੋਢੀ (ਜਨਰਲ ਸਕੱਤਰ), ਗੁਰਮੀਤ ਸਿਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵੀ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਅਧਿਆਪਕਾਂ ਦੀ ਸਖ਼ਤ ਘਾਲਣਾ ਦੀ ਵਡਿਆਈ ਕੀਤੀ। ਉਨਾਂ ਨੇ ਸਕੂਲ ਦੇ ਵਿਦਿਆਰਥੀਆਂ ਦੇ ਸਨਮੁਖ ਹੁੰਦੇ ਹੋਏ ਕਿਹਾ ਕਿ ਇਨਾਂ ਵਿਦਿਆਰਥੀਆਂ ਤੋਂ ਪ੍ਰੇਰਿਤ ਹੋਣ ਅਤੇ ਸਿਖਿਆ ਗ੍ਰਹਿਣ ਕਰਨ ਲਈ ਤੁਹਾਨੂੰ ਵੀ ਤਤਪਰ ਹੋਣਾ ਚਾਹੀਦਾ ਹੈ ਤਾਂ ਜੋ ਆਪਣੇ ਮਾਪਿਆਂ ਦੀ ਕਮਾਈ ਅਤੇ ਮਿਹਨਤ ਦਾ ਪੂਰਾ ਮੁਲ ਮੋੜਿਆ ਜਾ ਸਕੇ।