ਫ਼ਰੀਦਕੋਟ, 24 ਮਈ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਗੁਲਮੋਹਰ ਈਕ ੋਕਲੱਬ ਸਰਕਾਰੀ ਪ੍ਰਾਇਮਰੀ ਸਕੂਲ ਮਚਾਕੀ ਮੱਲ ਸਿੰਘ ਵੱਲੋਂ ਡਾ.ਜੇ. ਕੇ.ਅਰੋੜਾ ਮੈਂਬਰ ਸਕੱਤਰ ਅਤੇ ਡਾ ਗਰਹਰਮਿੰਦਰ ਸਿੰਘ ਦੀ ਯੋਗ ਅਗਵਾਈ ਅੰਦਰ ਪੰਜਾਬ ਜੈਵ ਵਿਭਿੰਨਤਾ ਬੋਰਡ ਦੀ ਸਹਾਇਤਾ ਨਾਲ ਅੰਤਰ-ਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮਨਾਇਆ। ਇਸ ਤਹਿਤ ‘ਜੈਵ-ਵਿਭਿੰਨਤਾ ਦੀ ਰਾਖੀ ’ਚ ਔਰਤਾਂਦੀ ਭੂਮਿਕਾ’ ਵਿਸ਼ੇ ਉਤੇ ਵਿਚਾਰ ਗੋਸ਼ਠੀ ਕੀਤੀ ਗਈ। ਜਿਸ ’ਚ ਸ਼ਮੂਲੀਅਤ ਕਰਨ ਵਾਲਿਆਂ ਨੇ ਇਲਾਕੇ ਦੀ ਜੈਵ-ਵਿਭਿੰਨਤਾ ਬਾਰੇ ਵਿਸਥਾਰ ’ਚ ਚਰਚਾ ਕੀਤੀ ਅਤੇ ਆਪਣੇ ਤਜਰਬੇ ਸਾਂਝੇ ਕੀਤੇ ਕਿ ਸਮੇਂ ਦੇ ਸਾਡੀ ਇਲਾਕਾਈ ਜੈਵ ਵਿਭਿੰਨਤਾ ਨਸ਼ਟ ਹੋ ਰਹੀ ਹੈ ਅਤੇ ਇਸ ਸਬੰਧੀ ਸਾਨੂੰ ਸਾਰਿਆਂ ਨੂੰ ਸਾਂਝੇ ਤੌਰ ਉੱਤੇ ਉਪਰਾਲੇ ਕਰਨ ਦੀ ਲੋੜ ਹੈ।