ਚੰਡੀਗੜ੍ਹ, 25 ਮਈ, (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਰਾਸ਼ਟਰੀ ਕਾਵਿ ਸਾਗਰ ਨੇ 23 ਤਾਰੀਖ ਨੂੰ ਮਾਂ ਦਿਵਸ ਨੂੰ ਸਮਰਪਿਤ ਕਵਿ ਗੋਸ਼ਠੀ ਕਾਰਵਾਈ । ਜਿਸ ਵਿਚ ਸਾਹਿਤ ਸ਼੍ਰੋਮਣੀ, ਪਦਮ ਸ਼੍ਰੀ ਸਾਹਿਤਕਾਰ ਡਾ.ਸੁਰਜੀਤ ਪਾਤਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਹਨਾਂ ਦੀਆਂ ਕਵਿਤਾਵਾਂ ਪੜ੍ਹ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਤਕਰੀਬਨ 40 ਕਵਿਆਂ ਨੇ ਭਾਗ ਲਿਆ । ਸਭਾ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਸਾਰੇ ਕਵੀਆਂ ਦਾ ਸਵਾਗਤ ਕੀਤਾ ਅਤੇ ਸਾਹਿਤ ਦਾ ਥੰਮ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੱਤੀ । ਉਨ੍ਹਾਂ ਕਿਹਾ ਕਿ ਪਾਤਰ ਜੀ ਦੀ ਕਮੀ ਸਾਹਿਤਕ ਸਮਾਜ ਵਿਚ ਕਦੇ ਪੂਰੀ ਨਹੀਂ ਕੀਤੀ ਜਾ ਸਕਦੀ । ਆਸ਼ਾ ਸ਼ਰਮਾ ਨੇ ਦੱਸਿਆ ਕੇ ਅੱਜ ਰਾਸ਼ਟਰੀ ਕਾਵਿ ਸਾਗਰ ਵਿਚ ਗਿਆਰਾਂ ਦੇਸ਼ਾਂ ਤੋਂ ਲੋਕ ਜੁੜ ਚੁੱਕੇ ਹਨ। ਇਸੀ ਲਈ ਰਾਸ਼ਟਰੀ ਕਾਵਿ ਸਾਗਰ ਹੁਣ ਅੰਤਰਰਾਸ਼ਟਰੀ ਕਾਵਿ ਸਾਗਰ ਬਣ ਚੁੱਕਾ ਹੈ।
ਇਸ ਪ੍ਰੋਗਰਾਮ ਵਿਚ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਡਾ ਕੇਵਲਜੀਤ ਸਿੰਘ ਕੰਵਲ ਅਤੇ ਸ਼੍ਰੀ ਮਤੀ ਸੁਦੇਸ਼ ਨੂਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਉਮਾ ਸ਼ਰਮਾ ਜੀ ਨੇ ਬਾਖੂਬੀ ਮੰਚ ਸੰਚਾਲਨ ਕੀਤ। ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਕਵੀ ਸਨ- ਆਸ਼ਾ ਸ਼ਰਮਾ, ਡਾ. ਉਮਾ ਸ਼ਰਮਾ , ਮੋਹਿੰਦਰ ਜੀਤ ਕੌਰ ,ਮਨਿੰਦਰ ਕੌਰ, ਮਨਪ੍ਰੀਤ ਮੱਟੂ, ਅੰਜੂ ਵੀ ਰੱਤੀ, ਸਿਮਰਪਾਲ ਕੌਰ , ਸ਼ਰਨਪ੍ਰੀਤ ਕੌਰ , ਡਾ. ਐੱਚ ਕੇ ਬੇਦੀ, ਡਾ. ਕੇਵਲਜੀਤ ਸਿੰਘ ਕੰਵਲ, ਡਾ. ਦਲਬੀਰ ਸਿੰਘ ਕਥੂਰੀਆ, ਜਗਦੀਸ਼ ਕੌਰ, ਹਰਵਿੰਦਰ ਕੌਰ , ਸ. ਗੁਰਚਰਨ ਸਿੰਘ ਜੋਗੀ, ਸੁਰਿੰਦਰ ਸਿੰਗਲਾ, ਨੀਲੂ ਮਹਿਰਾ, ਪ੍ਰੀਤਮਾ ਕੌਰ,ਪਰਵੀਨ ਸਿੱਧੂ ,ਸੁਦੇਸ਼ ਨੂਰ ,ਮਨਜੀਤ ਕੌਰ , ਹਰਜਿੰਦਰ ਕੌਰ , ਡਾ. ਸੁਦੇਸ਼ ਚੁੱਘ, ਅਨੀਤਾ ਪਟਿਆਲਵੀ, ਅਨੀਤਾ ਰਲ੍ਹਣ, ਨੇਹਾ ਮਲਹੋਤਰਾ, ਸਰਿਤਾ ਤੇਜੀ , ਜਾਗ੍ਰਤੀ ਗੌੜ, ਉਰਮਿਲ ਬਜਾਜ, ਸ.ਸੁਖਦੇਵ ਸਿੰਘ , ਪੋਲੀ ਬਰਾੜ, ਡਾ. ਗੁਰਦੀਪ ਗੁਲ , ਕਮਲਾ ਸ਼ਰਮਾ,ਸ.ਗੁਰਦਰਸ਼ਨ ਗੂਸੀਲ, ਪਵਨ ਕੁਮਾਰ, ਪਰਮਜੀਤ ਕੌਰ , ਡਾ. ਭੁਪਿੰਦਰ ਕੌਰ , ਪਰਕਾਸ਼ ਕੌਰ ਪਾਸਣ, ਡਾ. ਰਵਿੰਦਰ ਕੌਰ ਭਾਟੀਆ ਸ.ਜਗਤਾਰ ਸਿੰਘ ਅਤੇ ਡਾ.ਕੰਵਲਜੀਤ ਕੌਰ ਅਮਰੀਕਾ ਤੋਂ ਜੁੜ੍ਹੇ। ਸਾਰੇ ਕਵੀਆਂ ਨੇ ਆਪਣੀਆਂ ਕਵਿਤਾਵਾਂ ਨਾਲ ਸਮਾ ਬੰਨ੍ਹ ਦਿੱਤਾ। ਮੁੱਖ ਮਹਿਮਾਨ ਨੇ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕੀਤੀ। ਆਸ਼ਾ ਸ਼ਰਮਾ ਅਤੇ ਉਮਾ ਸਰਮਾ ਨੇ ਆਏ ਕਵੀਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਕਵਿ ਗੋਸ਼ਠੀ ਬਹੁਤ ਕਾਮਯਾਬ ਹੋ ਨਿਬੜੀ।

