ਫ਼ਤਹਿਗੜ੍ਹ ਸਾਹਿਬ, 26 ਮਈ (ਵਰਲਡ ਪੰਜਾਬੀ ਟਾਈਮਜ਼)
ਅੱਜ ਨਹਿਰੂ ਯੁਵਾ ਕੇਂਦਰ ਫ਼ਤਹਿਗੜ੍ਹ ਸਾਹਿਬ ਵਿਖੇ ਪੰਛੀਆਂ ਲਈ ਪੀਣ ਵਾਲੇ ਪਾਣੀ ਦੇ ਮਿੱਟੀ ਦੇ ਕਸੋਰੇ ਰੱਖੇ ਗਏ। ਹਰ ਸਾਲ ਅੱਤ ਗਰਮੀ ਦੇ ਤਿੰਨ ਮਹੀਨੇ ਮਈ, ਜੂਨ ਅਤੇ ਜੁਲਾਈ ਤੱਕ ਵਾਤਾਵਰਨ ਪ੍ਰੇਮੀ ਹਰਮਨਪ੍ਰੀਤ ਸਿੰਘ ਵਲੋਂ ਪੰਛੀਆਂ ਦੀ ਹੋਂਦ ਨੂੰ ਬਚਾਉਣ ਲਈ ਪਾਣੀ ਦੇ ਕਸੋਰੇ ਰੱਖੇ ਜਾਂਦੇ ਹਨ। ਉਨ੍ਹਾਂ ਵੱਲੋ ਇਹ ਉਪਰਾਲਾ ਤਕਰੀਬਨ ਪਿਛਲੇ 12 ਸਾਲ ਤੋਂ ਕੀਤੀ ਜਾ ਰਿਹਾ ਹੈ। ਇਸ ਮੌਕੇ ਸਮਾਜ ਸੇਵੀ ਰਮੇਸ਼ ਕੁਮਾਰ ਸੋਨੂੰ ਨੇ ਕਿਹਾ ਕਿ ਪੰਛੀਆਂ ਦੀ ਹੋਂਦ ਨੂੰ ਬਚਾਉਣ ਲਈ ਪਾਣੀ ਦੇ ਕਸੋਰੇ ਰੱਖਣ ਦਾ ਉਪਰਾਲਾ ਸ਼ਲਾਘਯੋਗ ਹੈ।ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਸਿੰਘ ਨੇ ਪੰਛੀਆਂ ਪ੍ਰਤੀ ਜੋ ਸੰਜੀਦਗੀ ਵਿਖਾਈ ਹੈ ਉਹ ਸਾਡੇ ਸਾਰਿਆਂ ਲਈ ਇਕ ਮਿਸਾਲ ਹੈ। ਨਹਿਰੂ ਯੁਵਾ ਕੇਂਦਰ ਫ਼ਤਹਿਗੜ੍ਹ ਸਾਹਿਬ ਵਿਖੇ ਪੰਛੀਆਂ ਲਈ ਪੀਣ ਵਾਲੇ ਪਾਣੀ ਦੇ ਕਸੋਰੇ ਰੱਖਣ ਮੌਕੇ ਜਤਿੰਦਰ ਕੁਮਾਰ ਅਕਾਊਟੈਟ ਅਤੇ ਜੀਵਨ ਰੇਖਰਾਉ ਨੇ ਕਿਹਾ ਕਿ ਪਸ਼ੂ- ਪੰਛੀ ਵੀ ਸਾਡੇ ਸਮਾਜ ਦਾ ਹਿੱਸਾ ਹਨ। ਅੱਤ ਗਰਮੀ ਦੇ ਮੌਸਮ ਵਿੱਚ ਪਾਣੀ ਨਾ ਮਿਲਣ ਕਾਰਨ ਕਈ ਪੰਛੀ ਆਪਣੀ ਜਾਨ ਗੁਆ ਬੈਠਦੇ ਹਨ ਪੰਛੀਆਂ ਦੀ ਜਾਨ ਬਚਾਉਣ ‘ਚ ਪੰਛੀਆਂ ਲਈ ਪੀਣ ਵਾਲੇ ਪਾਣੀ ਦੇ ਕਸੋਰੇ ਰੱਖਣ ਦਾ ਉਪਰਾਲਾ ਕਾਫੀ ਕਾਰਗਰ ਸਿੱਧ ਹੋ ਰਿਹਾ ਹੈ।ਪੰਛੀਆਂ ਦੀ ਹੋਂਦ ਨੂੰ ਬਚਾਉਣ ਲਈ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।ਇਸ ਮੌਕੇ ਸੰਦੀਪ ਸਿੰਗਲਾ, ਹੰਸ ਰਾਜ, ਗੁਰਮੇਲ ਕੌਰ ਆਦਿ ਹਾਜਰ ਸਨ।