ਕੋਟਕਪੂਰਾ, 28 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਡੈਂਟਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਸਮਰ ਡੈਂਟਲ ਹੈੱਲਥ ਕੈਂਪ ਤਹਿਤ ਬੱਚਿਆਂ ਦੇ ਦੰਦਾਂ ਦੀਆਂ ਬੀਮਾਰਆਂ ਦਾ ਵਿਸ਼ਾਲ ਕੈਂਪ 1 ਜੂਨ ਤੋਂ 30 ਜੂਨ ਤੱਕ ਲਾਇਆ ਜਾਵੇਗਾ। ਇਹ ਕੈਂਪ ਹਰ ਰੋਜ਼ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਲਾਇਆ ਜਾਵੇਗਾ। ਇਸ ਕੈਂਪ ਦੌਰਾਨ ਰਜਿਸਟਡ ਹੋਣ ਵਾਲੇ ਬੱਚਿਆਂ ਦਾ ਮੁਫ਼ਤ ਚੈੱਕਅੱਪ ਕੀਤਾ ਜਾਵੇਗਾ ਅਤੇ ਬੀਮਾਰੀਆਂ ਦਾ ਇਲਾਜ ਅੱਧੇ ਰੇਟਾਂ ’ਤੇ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਪਿ੍ਰੰਸੀਪਲ ਡਾ. ਐੱਸ.ਪੀ.ਐੱਸ. ਸੋਢੀ ਨੇ ਦੱਸਿਆ ਕਿ ਇਹ ਕੈਂਪ ਕਾਲਜ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ ਅਤੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਲਾਇਆ ਜਾਵੇਗਾ। ਕੈਂਪ ਦੌਰਾਨ ਨਾਕਾਰਾ ਹੋਏ ਦੰਦ, ਦੰਦਾਂ ਦੀ ਸਫ਼ਾਈ, ਦੰਦਾਂ ਦੀਆਂ ਖੋੜਾਂ ਭਰਨੀਆਂ, ਦੰਦਾਂ ਦੇ ਐਕਸਰੇ ਅੱਧੇ ਰੇਟਾਂ ’ਤੇ ਕੀਤੇ ਜਾਣਗੇ। ਇਸ ਦੇ ਨਾਲ ਹੀ ਟੇਡੇ-ਮੇਡੇ ਦੰਦਾਂ ਦਾ ਇਲਾਜ 20 ਪ੍ਰਤੀਸ਼ਤ ਰਿਆਇਤਾਂ ’ਤੇ ਕੀਤਾ ਜਾਵੇਗਾ। ਕੈਂਪ ਦੌਰਾਨ ਰਜਿਸਟਡ ਮਰੀਜ਼ਾਂ ਨੂੰ ਕੈਂਪ ਦਾ ਲਾਭ 30 ਜੂਨ ਤੱਕ ਮਿਲੇਗਾ।