ਚੰਡੀਗੜ 9 ਜੂਨ (ਵਰਲਡ ਪੰਜਾਬੀ ਟਾਈਮਜ਼)
ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਪੁਲਿਸ ਅਧਿਕਾਰੀਆਂ ਨੂੰ ਲੋਕਾਂ ਵਾਸਤੇ ਸਵੇਰੇ 11.00 ਤੋਂ ਦੁਪਹਿਰ 1.00 ਵਜੇ ਤੱਕ ਉਪਲਬਧ ਰਹਿਣ ਦੀਆਂ ਕੀਤੀਆਂ ਹਦਾਇਤਾਂ
ਡੀ ਜੀ ਪੀ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਲੋਕਾਂ ਵਾਸਤੇ ਆਪਣੇ ਦਫਤਰਾਂ ਵਿਚ ਸਵੇਰੇ 11.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਉਪਲਬਧ ਰਹਿਣ। ਇਹ ਹਿਦਾਇਤ ਸਾਰੇ ਜਿਲ੍ਹਿਆਂ ਦੇ DSP ਪੱਧਰ ਤਕ ਦੇ ਅਫ਼ਸਰਾਂ ਤੋਂ ਲੈਕੇ ਸਟੇਟ ਹੈਡਕਵਾਰਟਰ ਤੇ DGP ਪੱਧਰ ਦੇ ਸਾਰੇ ਅਫ਼ਸਰਾਂ ਲਈ ਜਾਰੀ ਕੀਤੀਆਂ ਗਈਆਂ ਹਨ .