ਫਰੀਦਕੋਟ 14 ਜੂਨ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਇੱਥੋਂ ਥੋੜੀ ਦੂਰ ਪਿੰਡ ਕਿਲ੍ਹਾ ਨੌਂ ਵਿੱਖੇ ਪਿੰਡ ਦੇ ਹੀ ਕੁੱਝ ਅਗਾਹ ਵਧੂ ਸੋਚ ਦੇ ਨੌਜਵਾਨਾਂ ਨੇ ਪੰਜ਼ਾਬੀ ਦੇ ਪ੍ਰਸਿੱਧ ਸਾਹਿਤਕਾਰ ਬਿਸਮਿਲ ਫਰੀਦਕੋਟੀ ਜੀ ਨੂੰ ਸਮਰਪਿਤ ਬਿਸਮਿਲ ਗ੍ਰਾਮੀਣ ਸਾਹਿਤਕ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ। ਜਿਸ ਦਾ ਉਦਘਾਟਨ ਸਮਾਰੋਹ ,ਕਵੀ ਦਰਬਾਰ, ਰੂ ਬਰੂ ,ਪੁਸਤਕ ਲੋਕ ਅਰਪਣ ਸਮਾਗਮ ਪਿੰਡ ਕਿਲ੍ਹਾ ਨੋ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਇਆ ਜਾ ਰਿਹਾ ਹੈ ।
ਇਸ ਪ੍ਰੋਗਰਾਮ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੰਸਥਾਂ ਦੇ ਜਨਰਲ ਸਕੱਤਰ ਧਰਮ ਪ੍ਰਵਾਨਾਂ ਨੇ ਦੱਸਿਆ ਕਿ 16 ਜੂਨ ਦਿਨ ਐਤਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਨੌਂ ਵਿਖੇ ਸ਼ਾਮ 3 ਵਜੇ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਗੁਰਦਿੱਤਾ ਸਿੰਘ ਸੰਧ ਪ੍ਰਸਿੱਧ ਗੀਤਕਾਰ ਨਾਲ ਰੂਬਰੂ, ਮਾਸਟਰ ਪਰਮਜੀਤ ਸਿੰਘ ਸੰਧੂ ਦੀ ਪੁਸਤਕ ਅੰਨਦਾਤਾ ਦੇ ਭਾਗੀਂ 2 ਲੋਕ ਅਰਪਣ ਕੀਤੀ ਜਾਵੇਗੀ ਅਤੇ ਇਸ ਸਮੇਂ ਹੀ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਅਤੇ ਬਿਸਮਿਲ ਗ੍ਰਾਮੀਣ ਸਾਹਿਤਕ ਲਾਇਬ੍ਰੇਰੀ ਦਾ ਉਦਘਾਟਨ ਪ੍ਰਸਿੱਧ ਸਾਹਿਤਕਾਰ ਨਵਰਾਹੀ ਘੁਗਿਆਣਵੀ ਅਤੇ ਕਰਨਲ ਬਲਬੀਰ ਸਿੰਘ ਸਰਾਂ ਪ੍ਰਧਾਨ ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਵੱਲੋਂ ਕੀਤਾ ਜਾਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਜਗਤਾਰ ਸਿੰਘ ਮਾਨ ਬੀਪੀਈਓ 1 ਹੋਣਗੇ ਅਤੇ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਅਨੁਰਾਧਾ ਦਿਉੜਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਨੌਂ ਹੋਣਗੇ ਅਤੇ ਪ੍ਰਧਾਨਗੀ ਮਾਸਟਰ ਪਰਮਜੀਤ ਸਿੰਘ ਸੰਧੂ ਕਰਨਗੇ।ਸੋ ਸਭ ਸਾਹਿਤ ਪ੍ਰੇਮੀਆਂ ਨੂੰ ਹਾਰਦਿਕ ਸੱਦਾ ਹੈ।