ਰੋਪੜ 01 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੋਪੜ ਖੇਤਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੋਬਿੰਦ ਵੈਲੀ ਰੋਪੜ ਦੀ ਸੰਗਤ ਦੇ ਸਹਿਯੋਗ ਨਾਲ ਜੂਨ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਦੀਆਂ ਸਮਰ/ਗੁਰਮਤਿ ਕਲਾਸਾਂ ਗੋਬਿੰਦ ਵੈਲੀ ਰੋਪੜ ਵਿਖੇ ਮਿਤੀ 17 ਜੂਨ 2024 ਤੋਂ ਆਰੰਭ ਕਰਕੇ 29 ਜੂਨ 2024 ਤੱਕ ਲਗਾਈਆਂ ਗਈਆਂ, ਜਿਸ ਦੌਰਾਨ ਭਾਈ ਜੀਵਨਜੀਤ ਸਿੰਘ ਜੀ, ਪ੍ਰਚਾਰਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੂਪਨਗਰ ਵੱਲੋਂ ਬੱਚਿਆਂ ਨੂੰ ਗੁਰ ਮੰਤਰ, ਮੂਲ ਮੰਤਰ, ਦਸ ਗੁਰੂ ਸਾਹਿਬਾਨ ਦਾ ਸੰਖੇਪ ਇਤਿਹਾਸ, ਪੰਜ ਪਿਆਰੇ ਸਾਹਿਬਾਨ, ਚਾਰ ਸਾਹਿਬਜ਼ਾਦੇ, ਪੰਜ ਤਖਤ ਸਾਹਿਬਾਨ, ਪੰਜ ਕਕਾਰ, ਗੁਰਸਿੱਖ ਦੀ ਰੋਜ਼ਾਨਾ ਦੀ ਰੋਟੀਨ, ਨੈਤਿਕ ਕਦਰਾਂ ਕੀਮਤਾ, ਸੰਖੇਪ ਸਿੱਖ ਇਤਿਹਾਸ ਅਤੇ ਰਹਿਤ ਮਰਿਆਦਾ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਅਤੇ ਅੱਜ ਸਮਾਪਤੀ ਦੌਰਾਨ ਸਰਦਾਰ ਭੁਪਿੰਦਰ ਸਿੰਘ ਜੀ ਖੇਤਰੀ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ 13 ਦਿਨ ਉਹਨਾਂ ਦੀ ਜ਼ਿੰਦਗੀ ਦੇ ਸਫਲ ਅਤੇ ਸੁਨਹਿਰੀ ਦਿਨ ਹਨ ਕਿਉਂਕਿ ਇਹਨਾਂ ਦਿਨਾਂ ਵਿੱਚ ਬੱਚਿਆਂ ਨੇ ਆਪਣੇ ਅਮੀਰ ਵਿਰਸੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ। ਸਾਰੇ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਮੌਕੇ ਤੇ ਮੌਜੂਦ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜਥੇਬੰਦਕ ਸਕੱਤਰ ਸਰਦਾਰ ਰਵਿੰਦਰ ਸਿੰਘ ਨੇ ਜਿੱਥੇ ਬੱਚਿਆਂ ਦਾ ਅਤੇ ਉਹਨਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਉੱਥੇ ਇਹ ਵੀ ਜਾਣਕਾਰੀ ਦਿੱਤੀ ਕਿ ਪ੍ਰਚਾਰਕ ਸਾਹਿਬ ਅਤੇ ਵਿਸ਼ੇਸ਼ ਤੌਰ ਤੇ ਜਥੇਦਾਰ ਸਰਦਾਰ ਤਰਲੋਕ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦਾ ਜਿਨ੍ਹਾਂ ਦੇ ਗ੍ਰਹਿ ਵਿਖੇ ਗੁਰਮਤਿ ਕਲਾਸਾਂ ਦਾ ਆਯੋਜਨ ਕੀਤਾ ਗਿਆ ਸੀ ਦਾ ਸਨਮਾਨ ਚਿੰਨ ਅਤੇ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ, ਇਸ ਸਮੇਂ ਸਰਦਾਰ ਦਇਆ ਸਿੰਘ ਜੀ,ਸਰਦਾਰ ਕਰਨੈਲ ਸਿੰਘ ਜੀ ਅਤੇ ਸਰਦਾਰ ਜਸਮੇਲ ਸਿੰਘ ਜੀ ਗੋਬਿੰਦ ਵੈਲੀ ਵੀ ਹਾਜ਼ਰ ਰਹੇ ।