ਕੋਟਕਪੂਰਾ, 6 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼ਾਕਿਆ ਸਮਾਜ ਵਲੋਂ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਦਸਮੇਸ਼ ਨਗਰ ਮੋਗਾ ਵਿਖੇ ਬੁੱਧ ਸ਼ਾਕਿਆ ਸਮਿਤੀ ਕੋਟਕਪੂਰਾ ਦੇ ਪ੍ਰਧਾਨ ਸ਼ਿਆਮਵੀਰ ਸਾਕਿਆ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ’ਚ ਮੁੱਖ ਮਹਿਮਾਨ ਵਜੋਂ ਅਖਿਲ ਭਾਰਤੀ ਸ਼ਾਕਿਆ ਮਹਾਸਭਾ ਪੰਜਾਬ ਦੇ ਕੋਆਰਡੀਨੇਟਰ ਸੁਭਾਸ਼ ਸ਼ਾਕਿਆ ਨੇ ਭਾਗ ਲਿਆ। ਮੀਟਿੰਗ ਵਿੱਚ ਸਮਾਜ ਦੇ ਸੰਗਠਨ ਨੂੰ ਲੈ ਕੇ ਚਰਚਾ ਹੋਈ, ਜਿਸ ਵਿੱਚ ਸਮਾਜ ਦੇ ਸਮਾਜਿਕ ਮਸਲਿਆਂ ਅਤੇ ਜਾਗਰੂਕਤਾ ਨੂੰ ਲੈ ਕੇ ਕਮੇਟੀ ਦਾ ਗਠਨ ਕੀਤਾ ਗਿਆ। ਉਕਤ ਮੀਟਿੰਗ ਵਿੱਚ ਅਜੈਬ ਸਿੰਘ ਸ਼ਾਕਿਆ ਨੂੰ ਪ੍ਰਧਾਨ, ਮੋਰਪਾਲ ਸ਼ਾਕਿਆ ਨੂੰ ਉਪ ਪ੍ਰਧਾਨ, ਅਨੁਜ ਕੁਮਾਰ ਸ਼ਾਕਿਆ ਨੂੰ ਸਚਿਵ, ਰਾਕੇਸ਼ ਕੁਮਾਰ ਸ਼ਾਕਿਆ ਨੂੰ ਕੈਸ਼ੀਅਰ, ਉਮੇਸ਼ ਚੰਦਰ ਸ਼ਾਕਿਆ ਨੂੰ ਸੰਗਠਨ ਸਚੀਵ ਬਣਾਇਆ ਗਿਆ। ਸਾਰੇ ਨਵੇਂ ਚੁਣੇ ਮੈਂਬਰਾਂ ਨੂੰ ਆਖਿਲ ਭਾਰਤੀ ਸ਼ਾਕਿਆ ਮਹਾਸਭਾ ਇਕਾਈ ਫਾਜਿਲਕਾ ਦੇ ਸਚਿਵ ਸੁਭਾਸ਼ ਕੁਮਾਰ ਨੇ ਪੰਚਸ਼ੀਲ ਦਾ ਪਟਕਾ ਪਹਿਨਾ ਕੇ ਸਾਰਿਆਂ ਦਾ ਸਵਾਗਤ ਕਰਦਿਆਂ ਵਧਾਈ ਦਿੱਤੀ। ਇਸ ਮੌਕੇ ਉਮੇਸ਼ ਚੰਦ ਸ਼ਾਕਿਆ, ਅਜੈਬ ਸਿੰਘ ਸ਼ਾਕਿਆ, ਅਨਿਲ ਕੁਮਾਰ ਸ਼ਾਕਿਆ, ਧਰਮਪਾਲ ਸ਼ਾਕਿਆ, ਬਲਵੀਰ ਸ਼ਾਕਿਆ, ਰਕੇਸ਼ ਕੁਮਾਰ ਸ਼ਾਕਿਆ, ਮੋਰਪਾਲ ਸ਼ਾਕਿਆ, ਸਤਪਾਲ ਸ਼ਾਕਿਆ, ਸੁਮਿਤ ਕੁਮਾਰ ਸ਼ਾਕਿਆ, ਨੈਬ ਰਾਮ, ਮਨੋਜ ਕੁਮਾਰ ਸ਼ਾਕਿਆ, ਸ਼ਿਆਮਵੀਰ ਸ਼ਾਕਿਆ, ਸੁਭਾਸ਼ ਚੰਦਰ, ਰਾਮ ਕਰਨ ਸ਼ਾਕਿਆ ਅਤੇ ਅਜੈਬ ਸਿੰਘ ਰਾਜਪੂਤ ਆਦਿ ਵੀ ਹਾਜਰ ਸਨ।