ਮਾਂ ਬੋਲੀ ਦਾ ਮਹਾਨ ਸਪੂਤ ਅਵਾਰਡ ਨਾਲ ਸਨਮਾਨਿਤ
ਚੰਡੀਗੜ੍ਹ: 14 ਅਗਸਤ,( ਅੰਜੂ ਅਮਨਦੀਪ ਗਰੋਵਰ/ ਭਗਤ ਰਾਮ ਰੰਗਾੜਾ/ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਮੁਹਾਲੀ ਵਲੋਂ ਇੱਕ ਸ਼ਾਨਦਾਰ ਸਮਾਗਮ ਟ੍ਰਾਈਸਿਟੀ ਦੀਆਂ ਸਾਹਿਤਕ ਸਭਾਵਾਂ ਦੇ ਸਹਿਯੋਗ ਨਾਲ ਜੋ ਮੁੱਖ ਤੌਰ ਤੇ ਪ੍ਰਿੰ. ਬਹਾਦਰ ਸਿੰਘ ਗੋਸਲ ਦਾ ਉਨ੍ਹਾਂ ਦੀ 100ਵੀਂ ਪੁਸਤਕ ਬਾਲ ਕਾਵਿ-ਸੰਗ੍ਰਹਿ “ਮਾਤਾ ਗੁਜਰੀ ਜੀ ਦੇ ਲਾਲ ਦੇ ਲਾਲ” ਦੇ ਲੋਕ ਅਰਪਣ ਮੌਕੇ “ਪੰਜਾਬੀ ਮਾਂ ਬੋਲੀ ਦਾ ਮਹਾਨ ਸਪੂਤ” ਪੁਰਸਕਾਰ ਨਾਲ ਸਨਮਾਨ ਸਬੰਧੀ ਸੀ ਚੰਡੀਗੜ੍ਹ ਮਿਊਜ਼ੀਅਮ ਐਂਡ ਆਰਟ ਗੈਲਰੀ ਸੈਕਟਰ-10 ਵਿਖੇ ਮਨਮੋਹਨ ਸਿੰਘ ਦਾਊਂ ਸ਼੍ਰੋਮਣੀ ਬਾਲ ਸਾਹਿਤ ਲੇਖਕ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਜਦੋਂ ਕਿ ਮੁੱਖ ਮਹਿਮਾਨ ਦੇ ਤੌਰ ਤੇ ਡਾ. ਦਰਸ਼ਨ ਸਿੰਘ ਆਸ਼ਟ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਨੈਸ਼ਨਲ ਅਵਾਰਡੀ ਅਮਰੀਕ ਸਿੰਘ ਤਲਵੰਡੀ ਬਾਲ ਸਾਹਿਤਕਾਰ, ਬਲਜਿੰਦਰ ਸਿੰਘ ਬਾਲ ਸਾਹਿਤਕਾਰ, ਓਂਕਾਰ ਸਿੰਘ ਤੇਜੇ, ਪੁਸਤਕ ਦੇ ਲੇਖਕ ਪ੍ਰਿੰ. ਬਹਾਦਰ ਸਿੰਘ ਗੋਸਲ, ਜਸਪਾਲ ਸਿੰਘ ਦੇਸੂਵੀ, ਪ੍ਰਧਾਨ, ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਅਤੇ ਡਾ. ਸ਼ਿੰਦਰਪਾਲ ਸਿੰਘ ਹਾਜ਼ਰ ਸਨ। ਮੰਚ ਦੇ ਜਨਰਲ ਸਕੱਤਰ ਭਗਤ ਰਾਮ ਰੰਗਾੜਾ ਨੇ ਮੰਚ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।ਉਪਰੰਤ ਪ੍ਰਿੰ. ਗੋਸਲ ਦੀ 100ਵੀਂ ਪੁਸਤਕ “ਮਾਤਾ ਗੁਜਰੀ ਜੀ ਦੇ ਲਾਲ ਦੇ ਲਾਲ” ਦਾ ਲੋਕ ਅਰਪਣ ਤਾੜੀਆਂ ਦੀ ਗੂੰਜ ਵਿੱਚ ਕੀਤਾ ਗਿਆ। ਡਾ. ਆਸ਼ਟ ਨੇ ਪ੍ਰਿੰ. ਗੋਸਲ ਦੀ 100ਵੀਂ ਪੁਸਤਕ ਤੇ ਬੋਲਦੇ ਹੋਏ ਕਿਹਾ ਕਿ ਪ੍ਰਿੰ. ਗੋਸਲ ਦਾ ਲਿਖਣ ਦਾ ਸਬੰਧ ਪੰਜਾਬ ਦੀ ਵਿਰਾਸਤ ਤੇ ਸੱਭਿਆਚਾਰ ਨਾਲ ਹੈ ਅਤੇ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੀ 100ਵੀਂ ਪੁਸਤਕ ਜੋ ਧਾਰਮਿਕ ਹੈ ਬਹੁਤ ਹੀ ਸਰਲ ਸ਼ਬਦਾਂ ਵਿੱਚ ਹੈ ਅਤੇ ਇਹ ਹਰ ਬੱਚੇ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ।
ਮਨਮੋਹਨ ਸਿੰਘ ਦਾਊਂ ਨੇ ਪ੍ਰਿੰ. ਗੋਸਲ ਦੀਆਂ ਪੁਸਤਕਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਇਹ ਉੱਘੇ ਸਾਹਿਤਕਾਰ ਅਤੇ ਸਮਾਜ ਸੇਵੀ ਹਨ ਅਤੇ ਇਨ੍ਹਾਂ ਨੂੰ ਮਿਲਿਆ ਸਨਮਾਨ ਵਾਜਬ ਹੈ। ਅਮਰੀਕ ਸਿੰਘ ਤਲਵੰਡੀ ਨੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪ੍ਰਿੰ. ਗੋਸਲ ਅਗਲੀ ਕਤਾਰ ਵਿੱਚ ਆ ਖੜ੍ਹੇ ਹਨ। ਓਂਕਾਰ ਸਿੰਘ ਤੇਜੇ ਨੇ ਕਿਹਾ ਕਿ ਪ੍ਰਿੰ. ਗੋਸਲ ਦਾ ਯੋਗਦਾਨ ਸ਼ਲਾਘਾਯੋਗ ਹੈ। ਬਲਜਿੰਦਰ ਮਾਨ ਨੇ ਪ੍ਰਿੰ. ਗੋਸਲ ਦੇ ਬਾਲ ਸਾਹਿਤ ਦੀ ਪ੍ਰਸੰਸਾ ਕੀਤੀ। ਇੰਜ ਜਸਪਾਲ ਸਿੰਘ ਦੇਸੂਵੀ ਨੇ ਕਿਹਾ ਕਿ ਪ੍ਰਿੰ. ਗੋਸਲ ਨੂੰ ਸਨਮਾਨਤ ਕਰਕੇ ਉਹ ਮਾਣ ਮਹਿਸੂਸ ਕਰ ਰਹੇ ਹਨ।ਉਨ੍ਹਾਂ ਨਾਅਰਾ ਦਿੱਤਾ ਕਿ ‘ਸਾਰੇ ਸਾਹਿਤਕਾਰੋ ਇੱਕ ਹੋ ਜਾਓ’ ਅਤੇ ਐਲਾਨ ਕੀਤਾ ਕਿ ਛੇਤੀ ਹੀ ਮੇਲੇ ਦੇ ਰੂਪ ਵਿੱਚ ਸਾਹਿਤਕਾਰਾਂ ਦਾ ਸਮਾਗਮ ਕੀਤਾ ਜਾਵੇਗਾ ਅਤੇ ਯੋਗ ਸਾਹਿਤਕਾਰ ਦੀ ਚੋਣ ਕਰਕੇ ਬਾਵਾ ਬਲਵੰਤ ਦੇ ਨਾਮ ਤੇ ਅਵਾਰਡ ਦਿੱਤਾ ਜਾਵੇਗਾ। ਸਾਰੇ ਹਾਜ਼ਰ ਬਾਲ ਸਾਹਿਤਕਾਰਾਂ ਨੇ ਮਿਲਕੇ ਪ੍ਰਿੰ. ਗੋਸਲ ਨੂੰ ਮਾਂ ਬੋਲੀ ਦਾ ਮਹਾਨ ਸਪੂਤ ਅਵਾਰਡ” ਨਾਲ ਸਨਮਾਨਿਤ ਕੀਤਾ। ਇਸ ਸਨਮਾਨ ਵਿੱਚ ਉਨ੍ਹਾਂ ਨੂੰ ਸਨਮਾਨ ਚਿੰਨ੍ਹ, ਲੋਈ, ਸਨਮਾਨ ਪੱਤਰ, ਪੁਸਤਕਾਂ ਦਾ ਸੈੱਟ ਅਤੇ ਗੋਲਡ ਮੈਡਲ ਦਿੱਤਾ ਗਿਆ। ਦਵਿੰਦਰ ਢਿੱਲੋਂ, ਗੁਰਜੋਧ ਕੌਰ, ਸੁਰਿੰਦਰ ਕੌਰ ਵਾੜਾ ਹੁਰਾਂ ਨੇ ਵਧੀਆ ਧਾਰਮਿਕ ਗੀਤ ਪੇਸ਼ ਕੀਤੇ ਜਦੋਂ ਕਿ ਗਾਇਕ ਜਗਤਾਰ ਸਿੰਘ ਜੋਗ ਨੇ ਪ੍ਰਿੰ. ਗੋਸਲ ਦੀ ਪੁਸਤਕ ਵਿਚੋਂ ਦੋ ਕਵਿਤਾਵਾਂ ਬੋਲ ਕੇ ਵਾਹ-ਵਾਹ ਖੱਟੀ। ਡਾ. ਗੁਰਵਿੰਦਰ ਅਮਨ, ਡਾ. ਸ਼ਿੰਦਰਪਾਲ ਸਿੰਘ, ਬੀ.ਆਰ. ਰੰਗਾੜਾ, ਗੁਰਦਰਸ਼ਨ ਮਾਵੀ ਅਤੇ ਸ਼ਾਇਰ ਭੱਟੀ ਨੇ ਪੁਸਤਕ ਤੇ ਵਿਚਾਰ ਪੇਸ਼ ਕੀਤੇ। ਡਾ. ਸ਼ਿੰਦਰਪਾਲ ਸਿੰਘ ਨੇ ਆਏ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਉਸਾਰੂ ਪ੍ਰੋਗਰਾਮ ਮੰਚ ਵਲੋਂ ਕਰਦੇ ਰਹਿਣਗੇ। ਪ੍ਰਿੰ. ਗੋਸਲ ਦੀ 100ਵੀਂ ਪੁਸਤਕ ਲੋਕ ਅਰਪਣ ਹੋਣ ਸਦਕਾ ਅੱਜ ਮੌਕੇ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਵੀ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਪਿਆਰਾ ਸਿੰਘ ਰਾਹੀਂ, ਰਾਜ ਕੁਮਾਰ ਸਾਹੋਵਾਲੀਆ, ਸਿਮਰਜੀਤ ਕੌਰ ਗਰੇਵਾਲ, ਤਰਲੋਚਨ ਸਿੰਘ ਪਬਲਿਸ਼ਰਜ਼, ਗੁਰਮੀਤ ਸਿੰਗਲ, ਸੁਰਿੰਦਰ ਕੁਮਾਰ ਝੱਲ, ਜਸਵਿੰਦਰ ਸਿੰਘ ਕਾਈਨੌਰ, ਧਿਆਨ ਸਿੰਘ ਕਾਹਲੋਂ, ਬਾਬੂ ਰਾਮ ਦੀਵਾਨਾ, ਬਲਜਿੰਦਰ ਕੌਰ ਸ਼ੇਰਗਿੱਲ, ਰਣਜੋਧ ਰਾਣਾ, ਦਰਸ਼ਨ ਤਿਊਣਾ, ਅਮਰਜੀਤ ਸਿੰਘ ਬਠਲਾਣਾ, ਅਜੈਬ ਸਿੰਘ ਔਜਲਾ, ਦਰਸ਼ਨ ਸਿੰਘ ਸਿੱਧੂ, ਅਵਤਾਰ ਸਿੰਘ ਮਹਿਤਪੁਰੀ, ਭੁਪਿੰਦਰ ਭਾਗੋਮਾਜਰੀਆ, ਡਾ. ਪੰਨਾ ਲਾਲ ਮੁਸਤਾਬਾਦੀ, ਦਲਜੀਤ ਕੌਰ ਦਾਊਂ, ਰਾਜਿੰਦਰ ਸਿੰਘ ਧੀਮਾਨ, ਪਾਲ ਅਜ਼ਨਬੀ, ਲਾਭ ਸਿੰਘ ਲਹਿਲੀ, ਦਵਿੰਦਰ ਸਿੰਘ, ਨਸੀਬ ਸਿੰਘ ਸੇਵਕ, ਕ੍ਰਿਸ਼ਨ ਰਾਹੀ, ਜਸਪਾਲ ਸਿੰਘ ਕੰਵਲ, ਸੁਰਜਨ ਸਿੰਘ ਜੱਸੜ, ਨੀਲਮ ਰਾਣਾ, ਸੁਖਮਨ ਸਿੰਘ, ਹਰਬੀਰ ਮਾਨ, ਬਲਵਿੰਦਰ ਸਿੰਘ, ਮਨਦੀਪ ਕੌਰ, ਗਗਨਦੀਪ ਕੌਰ, ਮਿੱਕੀ ਪਾਸੀ, ਤਰਸੇਮ ਸਿੰਘ ਕਾਲੇਵਾਲ, ਮਲਕੀਤ ਸਿੰਘ ਨਾਗਰਾ, ਸਤਿੰਦਰ ਕੌਰ, ਸੁਖਵਿੰਦਰ ਕੌਰ, ਬਲਜੀਤ ਕੌਰ, ਸਮਸ਼ੇਰ ਕੌਰ, ਮਨਜੀਤ ਸਿੰਘ, ਗੁਰਸਿਮਰਨ, ਗੁਲਾਬ ਸਿੰਘ, ਹਾਕਮ ਸਿੰਘ, ਸਰਵਹਿਤਕਾਰ ਸਿੰਘ, ਸੁਖਬੀਰ ਸਿੰਘ ਮੁਹਾਲੀ, ਰੁਪਿੰਦਰ ਕੌਰ, ਗਗਨਦੀਪ ਸਿੰਘ, ਸ਼ੇਰ ਸਿੰਘ, ਗੁਰਮੀਤ ਸਿੰਘ ਜੌੜਾ, ਚਰਨਜੀਤ ਕੌਰ ਬਾਠ, ਡਾ. ਸੁਰਿੰਦਰ ਗਿੱਲ, ਸਰਵਸਤਿਕਾਰ ਸਿੰਘ, ਰੁਪਿੰਦਰ ਪਾਲ ਸਿੰਘ, ਕੁੰਵਰਪ੍ਰੀਤ ਸਿੰਘ, ਪੁਸ਼ਪਿੰਦਰਜੀਤ ਸਿੰਘ, ਮੰਦਰ ਗਿੱਲ, ਹਰਜੀਤ ਸਿੰਘ, ਐਮ.ਐਲ.ਵਰਮਾ, ਗੁਰਮੇਲ ਸਿੰਘ, ਰਾਜਿੰਦਰ ਕੌਰ, ਦਵਿੰਦਰ ਕੁਮਾਰ, ਸੰਦੀਪ ਸਿੰਘ, ਹਰਪਾਲ ਸਿੰਘ, ਜਗਦੇਵ ਸਿੰਘ ਰਡਿਆਲਾ, ਨਰਿੰਦਰ ਕੌਰ, ਜਸਬੀਰ ਸਿੰਘ, ਓ.ਪੀ. ਸਿੰਘ, ਬਲਦੇਵ ਕੌਰ, ਯਸਮੀਨ ਕੌਰ, ਪਰਮਜੀਤ ਸਿੰਘ, ਕੈਪਟਨ ਅਵਤਾਰ ਸਿੰਘ, ਬਾਬਾ ਬਲਬੀਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ।,
ਸਟੇਜ਼ ਦੀ ਕਾਰਵਾਈ ਸਾਂਝੇ ਤੌਰ ਤੇ ਭਗਤ ਰਾਮ ਰੰਗਾੜਾ ਅਤੇ ਗੁਰਦਰਸ਼ਨ ਸਿੰਘ ਮਾਵੀ ਵਲੋਂ ਬਾਖੂਬੀ ਨਿਭਾਈ ਗਈ। ਇਹ ਆਪਣੀ ਕਿਸਮ ਦਾ ਪ੍ਰੋਗਰਾਮ ਸ਼ਾਨਦਾਰ ਰਿਹਾ ਅਤੇ ਆਪਣੀਆਂ ਨਿਵੇਕਲੀਆਂ ਪੈੜਾਂ ਛੱਡ ਗਿਆ।