ਕੋਟਕਪੂਰਾ, 14 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪ੍ਰਜਾਪਤ ਸਮਾਜ ਪਿਛਲੀ ਕਈ ਸਦੀਆਂ ਤੋਂ ਮਿੱਟੀ ਦੇ ਬਰਤਨ ਬਣਾਉਂਦੇ ਆ ਰਹੇ ਹਨ ਪਰ ਜਿਵੇਂ ਜਿਵੇਂ ਮਨੁੱਖ ਸਮੇਂ ਮੁਤਾਬਕ ਆਧੁਨਿਕ ਹੋਈਆ ਤਾਂ ਅੱਜ ਦੇ ਮਨੁੱਖ ਨੇ ਪ੍ਰਜਾਪਤ ਸਮਾਜ ਵਲੋਂ ਬਣਾਏ ਜਾਣ ਵਾਲੇ ਪੁਰਾਤਨ ਬਰਤਨਾਂ ਦੀ ਵਰਤੋ ਤੋਂ ਗੁਰੇਜ਼ ਕਰਨ ਲੱਗ ਪਿਆ ਅਤੇ ਆਧੁਨਿਕ ਅਤੇ ਫੈਸ਼ਨ ਡਿਜ਼ਾਈਨਰ ਚੀਜਾਂ ਨੂੰ ਪਹਿਲ ਦੇਣ ਲੱਗ ਪਿਆ। ਜਿਸ ਨਾਲ ਘੁਮਿਆਰ ਜਾਤ ਦੁਆਰਾ ਬਣਾਏ ਗਏ ਬਰਤਨਾਂ ਦੀ ਮੰਗ ਘੱਟ ਗਈ ਅਤੇ ਉਨਾਂ ਦੀ ਆਮਦਨ ਵੀ ਘੱਟ ਗਈ। ਹੁਣ ਸਰਕਾਰ ਦੇ ਮਹਿਕਮੇ ਅਤੇ ਕਾਰੀਗਰ ਉਥਾਨ ਸਕੀਮ ਤਹਿਤ ਪ੍ਰਜਾਪਤ ਸਮਾਜ ਦੇ ਕਾਰੀਗਰਾਂ ਨੂੰ ਮਿੱਟੀ ਦੇ ਬਰਤਨਾਂ ਲਈ ਨਵੀਂ ਅਤੇ ਆਧੁਨਿਕ ਤਕਨੀਕ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਇਹ ਟ੍ਰੇਨਿੰਗ ਮਹਿਕਮੇ ਵਲੋਂ ਪ੍ਰਜਾਪਤ ਧਰਮਸ਼ਾਲਾ ਵਿੱਖੇ ਇੱਕ ਮਹੀਨੇ ਲਈ ਦਿੱਤੀ ਜਾ ਰਹੀ ਹੈ, ਟ੍ਰੇਨਿੰਗ ਵਿੱਚ ਮੋਗਾ ਸ਼ਹਿਰ ਦੇ ਅਸ਼ੋਕ ਕੁਮਾਰ ਨੂੰ ਮੁੱਖ ਟ੍ਰੇਨਰ ਨਿਯੁਕਤ ਕੀਤਾ ਗਿਆ ਹੈ, ਹੁਣ ਪ੍ਰਜਾਪਤ ਸਮਾਜ ਦੇ ਲੋਕ ਵੱਧ ਚੜ ਕੇ ਫੈਸ਼ਨੀ ਅਤੇ ਡਿਜਾਇਨਿੰਗ ਆਈਟਮਾਂ ਬਣਾਉਣਾ ਸਿੱਖ ਰਹੇ ਹਨ। ਟ੍ਰੇਨਿੰਗ ਮੌਕੇ ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਐਡਵੋਕੇਟ ਅਜੀਤ ਵਰਮਾ, ਹੰਸ ਰਾਜ, ਅਰਜਨ ਰਾਮ, ਧਰਮਵੀਰ ਸੁੱਖੀ ਅਤੇ ਮਾਟੀ ਕਲਾਂ ਬੋਰਡ ਦੇ ਪ੍ਰਧਾਨ ਰਾਜ ਕੁਮਾਰ ਨੇ ਟ੍ਰੇਨਿੰਗ ਸੈਂਟਰ ਵਿੱਚ ਹਾਜਰੀ ਲਵਾਈ।
