ਫਰੀਦਕੋਟ 17 ਅਗਸਤ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ )
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਬਲਾਕ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਵਰਮਾ ਪੈਲੇਸ ਫਿਰੋਜ਼ਪੁਰ ਰੋਡ ਫਰੀਦਕੋਟ ਵਿਖੇ ਬਲਾਕ ਪ੍ਰਧਾਨ ਡਾ ਅੰਮ੍ਰਿਤਪਾਲ ਸਿੰਘ ਟਹਿਣਾ ਦੀ ਪ੍ਰਧਾਨਗੀ ਹੇਠ ਹੋਈ , ਜਿਸ ਵਿੱਚ ਜਿਲਾ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਪਹੁੰਚੇ, ਅੱਜ ਦੀ ਇਸ ਮੀਟਿੰਗ ਵਿੱਚ ਮੋਗਾ ਮੈਡੀਸਿਟੀ ਸਪੈਸ਼ਲਿਸਟਈ ਸਪੈਸ਼ਇਲਟੀ ਹਸਪਤਾਲ ਦੇ ਅਜੇ ਨੇਗੀ, ਮਾਰਕੀਟਿੰਗ ਮੈਨੇਜਰ ਪੀਟਰ ਗੌਰੀ ਅਤੇ ਉਨਾਂ ਦੇ ਹੋਰ ਸਾਥੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨਾਂ ਨੇ ਆਪਣੇ ਹਸਪਤਾਲ ਵਿਚ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਡਾ ਸਾਥੀਆਂ ਨੂੰ ਜਾਣੂੰ ਕਰਵਾਇਆ, ਅਤੇ ਉਨਾਂ ਦੱਸਿਆ ਕਿ ਬਹੁਤ ਹੀ ਘੱਟ ਰੇਟਾਂ ਵਿੱਚ ਮਰੀਜ਼ਾਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਅਤੇ ਬਹੁਤ ਕਿ ਘੱਟ ਰੇਟਾਂ ਵਿੱਚ ਮਰੀਜ਼ਾਂ ਦੇ ਉਪ੍ਰੇਸ਼ਨ ਵੀ ਕੀਤੇ ਜਾਂਦੇ ਹਨ, ਇਸ ਮੌਕੇ ਜ਼ਿਲਾ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ ਨੇ ਕਿਹਾ ਕਿ ਜਿਲਾ ਫਰੀਦਕੋਟ ਸਟੇਟ ਕਮੇਟੀ ਨਾਲ ਮਿਲ ਕੇ ਕੰਮ ਕਰੇਗਾ, ਇਹ ਸਟੇਟ ਕਮੇਟੀ ਪਹਿਲਾਂ 17 ਜ਼ਿਲਿਆਂ ਨਾਲ ਮਿਲ ਕੇ ਕੰਮ ਕਰਦੀ ਸੀ ਪਰ ਹੁਣ ਫਰੀਦਕੋਟ ਜਿਲੇ ਦਾ ਰਲੇਵਾਂ ਹੋਣ ਕਾਰਨ 18 ਜ਼ਿਲਿਆਂ ਨਾਲ ਮਿਲ ਕੇ ਕੰਮ ਕਰੇਗੀ, ਜਿਸ ਵਿੱਚ ਕੁੱਲ ਢਾਈ ਲੱਖ ਤੋਂ 3 ਲੱਖ ਦੇ ਕਰੀਬ ਡਾ ਸਾਥੀ ਹਨ, ਉਨਾਂ ਕਿਹਾ ਕਿ ਬਹੁਤ ਮਾਨ ਵਾਲੀ ਗੱਲ ਹੈ, ਕਿ ਸਟੇਟ ਕਮੇਟੀ ਨਾਲ ਮਿਲ ਕੇ ਕੰਮ ਕਰਨ ਦਾ ਹੋਰ ਅਨੰਦ ਆਵੇਗਾ, ਇਸ ਮੋਕੇ ਤੇ ਡਾਕਟਰ ਐਚ ਐਸ ਵੋਹਰਾ ,ਡਾਕਟਰ ਗੁਰਤੇਜ ਰੁਮਾਣਾ ,ਡਾਕਟਰ ਵਿਜੇ ਕੁਮਾਰ ਕਮਿਆਣਾ, ਡਾਕਟਰ ਗੁਰਤੇਜ ਦਾਨਾ ਰਮਾਣਾ ,ਡਾਕਟਰ ਰਜਿੰਦਰ ਅਰੋੜਾ, ਡਾਕਟਰ ਨਿਰਮਲ ਸਿੰਘ ,ਡਾਕਟਰ ਬਲਦੇਵ ਸਿੰਘ ,ਡਾਕਟਰ ਰਾਜਵਿੰਦਰ ਸਿੰਘ ਅਤੇ ਇਸ ਮੀਟਿੰਗ ਵਿੱਚ 100 ਤੋਂ ਵੱਧ ਡਾ ਸਾਥੀ ਹਾਜ਼ਰ ਸਨ।

