ਕੋਟਕਪੂਰਾ, 28 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਨਿਊਕਲੀਅਰ ਵਿਭਾਗ ਵਿੱਚ ਅੱਜ ਸ਼ਾਮ ਅਚਾਨਕ ਅੱਗ ਲੱਗ ਜਾਣ ਕਾਰਨ ਕਾਫੀ ਮਸ਼ੀਨਾ ਦਾ ਨੁਕਸਾਨ ਹੋਣ ਦੀ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਕਰੀਬ 5:30 ਵਜੇ ਜਦੋਂ ਧੂੰਆਂ ਨਿਕਲਣ ਲੱਗਾ ਤਾਂ ਉਸ ਸਮੇਂ ਛੁੱਟੀ ਹੋ ਜਾਣ ਕਾਰਨ ਵਿਭਾਗ ਵਿੱਚ ਕੋeI ਵੀ ਹਾਜਰ ਨਹੀਂ ਸੀ ਅਤੇ ਸਾਰੇ ਦਰਵਾਜੇ, ਬੂਹੇ ਬਾਰੀਆਂ ਬੰਦ ਸਨ। ਅਚਾਨਕ ਫਾieਰ ਸੇਫਟੀ ਅਲਾਰਮ ਵੱਜਣ ਤੋਂ ਬਾਅਦ ਲੋਕਾਂ ਵਲੋਂ ਪ੍ਰਬੰਧਕਾਂ ਅਤੇ ਫਾieਰਬਿ੍ਰਗੇਡ ਨੂੰ ਸੂਚਿਤ ਕੀਤਾ ਗਿਆ, ਫਾieਰਬਿ੍ਰਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗeIਆਂ ਪਰ ਜਿਸ ਜਗਾ ਅੱਗ ਲੱਗੀ ਸੀ, ਉੱਥੇ ਜਿਆਦਾਤਰ ਬਿਜਲeI ਉਪਕਰਨ ਹੋਣ ਕਰਕੇ ਪਾਣੀ ਨਾਲ ਅੱਗ ਨਹੀਂ ਬੁਝਾeI ਜਾ ਸਕਦੀ ਸੀ। ਜਿਸ ਦੇ ਚੱਲਦਿਆਂ ਵਿਭਾਗ ਵਲੋਂ ਸੀਅੋਟੂ ਦੀ ਵਰਤੋਂ ਕਰਕੇ ਅੱਗ ’ਤੇ ਕਾਬੂ ਪਾieਆ ਗਿਆ। ਭਾਵੇਂ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਲਾeIਟ ਬੰਦ ਹੋ ਜਾਣ ਕਾਰਨ ਹਨੇਰਾ ਪਸਰ ਗਿਆ ਪਰ ਨੁਕਸਾਨ ਦਾ ਜਾieਜਾ ਸਵੇਰੇ ਹੀ ਲਿਆ ਜਾ ਸਕੇਗਾ। ਫਾieਰਬਿ੍ਰਗੇਡ ਵਿਭਾਗ ਦੇ ਕਰਮਚਾਰੀ ਨਿਰਮਲ ਸਿੰਘ ਮੁਤਾਬਿਕ ਅੱਗ ’ਤੇ ਕਾਬੂ ਪਾਉਣ ਵਿੱਚ ਕਾਫੀ ਮਿਹਨਤ ਕਰਨੀ ਪeI । ਰਜਿਸਟਰਾਰ ਡਾ. ਦੀਪਕ ਭੱਟੀ ਮੁਤਾਬਿਕ ਨੁਕਸਾਨ ਬਾਰੇ ਅਜੇ ਕੋeI ਅੰਦਾਜਾ ਨਹੀਂ ਲਾieਆ ਜਾ ਸਕਦਾ।