ਅੰਮ੍ਰਿਤਸਰ 23 ਅਗਸਤ (ਵਰਲਡ ਪੰਜਾਬੀ ਟਾਈਮਜ਼)
ਅਨਾਮਿਕਾ ਆਰਟਸ ਅਸੋਸੀਏਸ਼ਨ ਅਤੇ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਦੇ ਸਹਿਯੋਗ ਨਾਲ ਕ੍ਰੀਏਟਵ ਡਾਇਰੈਕਟਰ ਵੱਜੋਂ ਜਾਣੇ ਜਾਂਦੇ ਪ੍ਰੋ. ਇਮੈਨੂਅਲ ਸਿੰਘ ਦੁਆਰਾ ਨਿਰਦੇਸ਼ਤ ਅਤੇ ਡਾ. ਆਤਮਾ ਸਿੰਘ ਗਿੱਲ ਦਾ ਲਿਖਿਆ ਨਾਟਕ ਲਵ ਸ਼ਵ ਤੇ ਸ਼ਸ਼ਕਾ ਦਾ ਮੰਚਣ 24-25 ਅਗਸਤ 2024 ਨੂੰ ਪੰਜਾਬ ਨਾਟਸ਼ਾਲਾ ਵਿਖੇ ਸ਼ਾਮ 6:30 ਵਜੇ ਹੋਵੇਗਾ।
ਜਾਣਕਾਰੀ ਦਿੰਦਿਆਂ ਟੀਮ ਕੋਆਰਡੀਨੇਟਰ ਮਰਕਸ ਪਾਲ ਗੁਮਟਾਲਾ ਨੇ ਦੱਸਿਆ ਕਿ ਭਾਰਤ ਦੀ ਸਰਵ ਸ਼੍ਰੇਸ਼ਟ ਨਾਟ ਸੰਸਥਾ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਵਿਖੇ ਖੇਡਿਆ ਜਾ ਰਿਹਾ ਨਾਟਕ ਲਵ ਸ਼ਵ ਤੇ ਸ਼ਸ਼ਕਾ ਸਮਾਜ ਦੇ ਦੋਗਲੇ ਚਿਹਰਿਆਂ ਦੀ ਕਹਾਣੀ ਪੇਸ਼ ਕਰੇਗਾ। ਵਰਤਮਾਨ ਸਮੇਂ ਵਿੱਚ ਜਿਸ ਤਰ੍ਹਾਂ ਮਨੁੱਖ ਚੀਜਾਂ ਨੂੰ ਵਰਤ ਕੇ ਸੁੱਟ ਦਿੰਦਾ ਹੈ, ਇਸੇ ਤਰ੍ਹਾਂ ਮਨੁੱਖੀ ਰਿਸ਼ਤਿਆਂ ਨੂੰ ਵੀ ਵਰਤਿਆ ਜਾ ਰਿਹਾ ਹੈ ਇਹ ਨਾਟਕ ਇਨ੍ਹਾਂ ਰਿਸ਼ਤਿਆਂ ਦੀਆਂ ਜਟਿਲਤਾਵਾਂ ਨੂੰ ਦਰਸਾਉਂਦਾ ਹੈ, ਵਿਅਕਤੀਆਂ ਦੁਆਰਾ ਦਰਪੇਸ਼ ਸੰਘਰਸ਼ਾਂ ਅਤੇ ਚੁਣੌਤੀਆਂ ਨੂੰ ਉਜਾਗਰ ਕਰਦਾ ਹੈ।
ਇਹ ਨਾਟਕ ਮਿਲਾਵਟਖੋਰੀ, ਕਲਾਕਾਰਾਂ ਦੇ ਸੰਘਰਸ਼, ਪ੍ਰਗਟਾਵੇ ਦੀ ਆਜ਼ਾਦੀ ਆਦਿ ਵਿਸ਼ਿਆਂ ਨੂੰ ਵਿਅੰਗਆਤਮਕ, ਬੇਹੱਦ ਭਾਵੁਕ ਅਤੇ ਹਾਸਰਸ ਵਿਧੀ ਦੁਆਰਾ ਪ੍ਰਗਟ ਕਰੇਗਾ।
ਪ੍ਰੋ. ਈਮੈਨੂਅਲ ਸਿੰਘ ਦੀ ਨਿਰਦੇਸ਼ਨਾ ਹੇਠ ਲਵ ਸ਼ਵ ਤੇ ਸ਼ਸ਼ਕਾ ਨਾਟਕ ਦੇ ਹੁਣ ਤੱਕ ਚੰਡੀਗੜ੍ਹ ਵਿਖੇ ਸਫਲਤਾਪੂਰਵਕ ਸ਼ੋਅ ਹੋ ਚੁੱਕੇ ਹਨ।