
ਫਰੀਦਕੋਟ, 26 ਅਗਸਤ (ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ-ਫਰੀਦਕੋਟ ਸੜਕ ’ਤੇ ਸਥਿੱਤ ਮਾਊਂਟ ਲਿਟਰਾ ਜੀ ਸਕੂਲ ਦੇ ਪ੍ਰਾਇਮਰੀ ਵਿੰਗ ਦੇ (ਨਰਸਰੀ ਤੋਂ ਦੂਜੀ ਕਲਾਸ ਤੱਕ) ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਉਤਸ਼ਾਹ ਭਰੇ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕਸਾਰੇ ਬੱਚੇ ਕਿ੍ਰਸ਼ਨਾ, ਰਾਧਾ, ਸੁਦਾਮਾ, ਦੇਵਕੀ, ਯਸ਼ੋਦਾ ਆਦਿ ਦੇ ਰੂਪ ਵਿੱਚ ਸਜੇ ਹੋਏ ਸਨ। ਪ੍ਰੋਗਰਾਮ ਦੇ ਮੁੱਖ ਆਕਰਸ਼ਣ “ਰੈਂਪ ਵਾਕ’’, ਇਕਲ ਨਿਰਤਕ ਪ੍ਰਦਰਸ਼ਨ ਅਤੇ “ਦਹੀ ਹੰਡੀ ਫੋੜਨਾ’’ ਸਨ। ਬੱਚਿਆਂ ਨੇ ਆਪਣੇ ਖੇਡਮਈ ਅੰਦਾਜ ਨਾਲ ਸਭ ਦਾ ਮਨ ਮੋਹ ਲਿਆ। ਇਸ ਦੇ ਨਾਲ ਜਮਾਤ 8ਵੀਂ ਦੀ ਵਿਦਿਆਰਥਣ ਮਾਹੀ ਨੇ ਛੋਟੇ ਬੱਚਿਆਂ ਲਈ ਸ਼ਾਨਦਾਰ ਨਿਰਤਕ ਪ੍ਰਦਰਸ਼ਨ ਕੀਤਾ, ਜਿਸ ਦੀ ਸਾਰਿਆਂ ਵਲੋਂ ਬਹੁਤ ਸ਼ਲਾਘਾ ਕੀਤੀ ਗਈ। ਇਸ ਮਹਾਂ ਉਤਸਵ ਦਾ ਪ੍ਰਬੰਧ ਪ੍ਰਾਇਮਰੀ ਵਿੰਗ ਦੀ ਕੋਆਰਡੀਨੇਟਰ ਮਿਸ ਆਸ਼ੂ ਮੌਂਗਾ ਦੀ ਅਗਵਾਈ ਹੇਠ ਕੀਤਾ ਗਿਆ। ਸਕੂਲ ਦੇ ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਬੱਚਿਆਂ ਦਾ ਹੋਂਸਲਾ ਵਧਾਇਆ ਅਤੇ ਉਨਾਂ ਦੀ ਪੇਸ਼ਕਸ਼ ਦੀ ਤਾਰੀਫ ਕੀਤੀ। ਸਕੂਲ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਅਤੇ ਡਾਇਰੈਕਟਰ ਪੰਕਜ ਗੁਲਾਟੀ ਨੇ ਵੀ ਬੱਚਿਆਂ ਨੂੰ ਅਸ਼ੀਸ਼ ਦਿੰਦਿਆਂ ਉਨਾਂ ਨੂੰ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ। ਇਸ ਸਫਲ ਉਤਸਵ ਨਾਲ ਸਕੂਲ ਨੇ ਬੱਚਿਆਂ ਵਿੱਚ ਧਾਰਮਿਕ ਅਤੇ ਭਾਵਨਾਤਮਕ ਮੁੱਲਾਂ ਦਾ ਵਿਕਾਸ ਕੀਤਾ ਗਿਆ।