ਕਿਹਾ, ਭਗਵਾਨ ਕਿ੍ਰਸ਼ਨ ਦਾ ਸਨੇਹ ਅਤੇ ਮੁਹੱਬਤ ਦਾ ਸੁਨੇਹਾ ਕੁੱਲ ਕਾਇਨਾਤ ਲਈ ਲਾਹੇਵੰਦ
ਕੋਟਕਪੂਰਾ, 28 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੱਲ ਦੇਰ ਰਾਤ ਜਨਮ ਅਸ਼ਟਮੀ ਦੇ ਤਿਉਹਾਰ ਤੇ ਸਮੂਹ ਸੰਗਤਾਂ ਨੂੰ ਇਸ ਖੁਸ਼ੀ ਦੇ ਦਿਹਾੜੇ ਤੇ ਨਿੱਘੀਆਂ ਵਧਾਈਆਂ ਦਿੱਤੀਆਂ ਅਤੇ ਕੋਟਕਪੂਰਾ ਦੇ ਵੱਖ ਵੱਖ ਮੰਦਰਾਂ ਵਿੱਚ ਜਾ ਕੇ ਭਗਵਾਨ ਕਿ੍ਰਸ਼ਨ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੇ ਅਰਜ਼ੋਈ ਕੀਤੀ। ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਭਗਵਾਨ ਸ੍ਰੀ ਕਿ੍ਰਸ਼ਨ ਵੱਲੋਂ ਦਿੱਤੀ ਕੁੱਲ ਕਾਇਨਾਤ ਨੂੰ ਮੋਹ ਅਤੇ ਮੁਹੱਬਤ ਨਾਲ ਹਰ ਮਸਲੇ ਨੂੰ ਹੱਲ ਕਰਨ ਦੀ ਸਿੱਖਿਆ ਅੱਜ ਵੀ ਕਈ ਸਦੀਆਂ ਤੋਂ ਲੋਕਾਂ ਦਾ ਮਾਰਗ ਦਰਸ਼ਨ ਕਰ ਰਹੀ ਹੈ । ਉਨਾਂ ਕਿਹਾ ਕਿ ਜਦੋਂ ਅੱਜ ਵਿਸ਼ਵ ਦੇ ਕਈ ਮੁਲਕ ਆਪਸੀ ਲੜਾਈਆਂ ਅਤੇ ਜੰਗਾਂ ਵਿੱਚ ਉਲਝੇ ਹੋਏ ਹਨ, ਤਾਂ ਭਗਵਾਨ ਸ੍ਰੀ ਕਿ੍ਰਸ਼ਨ ਜੀ ਵੱਲੋਂ ਇਹ ਸਨੇਹ ਦਾ ਸੁਨੇਹਾ ਧਰਤੀ ਤੇ ਬਰਕਤ ਲਿਆਉਣ ਦਾ ਉਪਰਾਲਾ ਕਰ ਰਿਹਾ ਹੈ। ਕੋਟਕਪੂਰਾ ਦੇ ਵੱਖ ਵੱਖ ਮੰਦਰਾਂ ਵਿੱਚ ਜਾ ਕੇ ਸਪੀਕਰ ਸੰਧਵਾਂ ਨੇ ਜਿੱਥੇ ਹਿੰਦੂ ਭਾਈਚਾਰੇ ਦੇ ਨੁੰਮਾਇਦਿਆਂ ਨੂੰ ਮੁਖਾਤਿਬ ਹੋਏ, ਉੱਥੇ ਨਾਲ ਹੀ ਉਨਾਂ ਭਗਵਾਨ ਸ੍ਰੀ ਕਿ੍ਰਸ਼ਨ ਦੇ ਬਾਲ ਰੂਪ ਨੂੰ ਝੂਲੇ ਵਿੱਚ ਰਸਮੀ ਤੌਰ ਤੇ ਝੁਲਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।