ਹਰਗੋਬਿੰਦ ਕੌਰ ਹੀ ਰਹੇਗੀ ਯੂਨੀਅਨ ਦੀ ਸੂਬਾ ਪ੍ਰਧਾਨ, ਆਗੂਆਂ ਵਲੋਂ ਮਤਾ ਪਾਸ
ਕੋਟਕਪੂਰਾ, 30 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਜਨਰਲ ਕੌਂਸਲ ਦੀ ਮੀਟਿੰਗ ਅੱਜ ਮੋਗਾ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੰਜਾਬ ਭਰ ਤੋਂ ਸੂਬਾਈ ਅਹੁਦੇਦਾਰ, ਜਿਲਾ ਪ੍ਰਧਾਨਾਂ, ਬਲਾਕ ਪ੍ਰਧਾਨਾਂ ਅਤੇ ਸਰਕਲ ਪ੍ਰਧਾਨਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਆਗੂਆਂ ਨੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਹੀ ਰਹਿਣਗੇ। ਉਹ ਪਿਛਲੇਂ 27 ਸਾਲ ਤੋਂ ਪ੍ਰਧਾਨ ਹਨ ਤੇ ਜਥੇਬੰਦੀ ਪ੍ਰਤੀ ਇਹਨਾਂ ਨੇ ਬਹੁਤ ਸੰਘਰਸ ਕਰਕੇ ਅਤੇ ਜੇਲਾਂ ਕੱਟ ਕੇ ਵਰਕਰਾਂ ਤੇ ਹੈਲਪਰਾਂ ਲਈ ਸਾਨਦਾਰ ਕੰਮ ਕੀਤਾ ਹੈ। ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਸਨਮਾਨ ਬਹਾਲ ਕਰਾਉਣ ਅਤੇ ਉਹਨਾਂ ਨੂੰ ਸਨਮਾਨਯੋਗ ਸਥਿਤੀ ’ਚ ਪਹੁੰਚਾਉਣ ਲਈ ਉਹਨਾਂ ਦਾ ਵੱਡਾ ਯੋਗਦਾਨ ਹੈ। ਆਗੂਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਬੇਸਕ ਉਹ ਆਂਗਣਵਾੜੀ ਵਰਕਰ ਤੋਂ ਵੀ ਅਸਤੀਫਾ ਦੇ ਦੇਣ ਪਰ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਪ੍ਰਧਾਨ ਉਹੀ ਰਹਿਣਗੇ। ਜਨਰਲ ਕੌਂਸਲ ਦੀ ਮੀਟਿੰਗ ਦੌਰਾਨ ਜਥੇਬੰਦੀ ਨੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਦਿਆ ਪ੍ਰੋਗਰਾਮ ਉਲੀਕਿਆ ਕਿ 3 ਸਤੰਬਰ ਨੂੰ ਡਾਇਰੈਕਟਰ ਦਫਤਰ ਚੰਡੀਗੜ ਵਿਖੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ, ਜਦਕਿ 15 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਬੋਲਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਵਧੀਕੀਆਂ ਅਤੇ ਧੱਕੇਸਾਹੀਆਂ ਤੋਂ ਡਰਨ ਵਾਲੀਆਂ ਨਹੀਂ ਤੇ ਆਪਣੇ ਹੱਕਾਂ ਲਈ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨਗੀਆਂ। ਉਹਨਾਂ ਕਿਹਾ ਕਿ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਮੰਨ ਨਹੀਂ ਰਹੀ ਤੇ ਉਹਨਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਜਿਸ ਕਰਕੇ ਉਹਨਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ। ਵੱਖ ਵੱਖ ਬੁਲਾਰਿਆਂ ਨੇ ਇਸ ਮੌਕੇ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ’ਚੋਂ 2017 ਤੋਂ ਖੋਹੇ ਗਏ ਬੱਚੇ ਵਾਪਸ ਸੈਂਟਰਾਂ ਵਿੱਚ ਭੇਜਣ, ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦੇਣ, ਆਂਗਣਵਾੜੀ ਸੈਂਟਰਾਂ ’ਚ ਆ ਰਿਹਾ ਖਰਾਬ ਰਾਸ਼ਨ ਬੰਦ ਕਰਵਾਉਣ ਅਤੇ ਰਾਸ਼ਨ ਦਾ ਠੇਕਾ ਪ੍ਰਾਈਵੇਟ ਕੰਪਨੀ ਤੋਂ ਰੱਦ ਕਰਕੇ ਵੇਰਕਾ ਨੂੰ ਦਿੱਤਾ ਜਾਵੇ, ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਏ ਜਾਣ। ਇਹ ਵੀ ਮੰਗ ਕੀਤੀ ਗਈ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਖਤਮ ਕੀਤੀਆਂ ਗਈਆਂ ਸੇਵਾਵਾਂ ਨੂੰ ਤੁਰਤ ਬਹਾਲ ਕੀਤਾ ਜਾਵੇ। ਇਸ ਮੌਕੇ ਸ਼ਿੰਦਰਪਾਲ ਕੌਰ ਥਾਂਦੇਵਾਲਾ, ਦਲਜਿੰਦਰ ਕੌਰ ਉਦੋਨੰਗਲ, ਗੁਰਮੀਤ ਕੌਰ ਗੋਨੇਆਣਾ, ਸਤਵੰਤ ਕੌਰ ਭੋਗਪੁਰ, ਗੁਰਮੀਤ ਕੌਰ ਦਬੜੀਖਾਨਾ, ਸ਼ੀਲਾ ਦੇਵੀ ਤੱਲੇਵਾਲਾ ਫਿਰੋਜਪੁਰ, ਸੁਨਿਰਮਲ ਕੌਰ, ਗੁਰ ਅੰਮਿ੍ਰਤ ਕੌਰ ਸਿੱਧਵਾਂ ਬੇਟ, ਮਹਿੰਦਰ ਕੌਰ ਪੱਤੋਂ ਮੋਗਾ, ਬਲਵਿੰਦਰ ਕੌਰ ਮਾਨਸਾ, ਮਨਜੀਤ ਕੌਰ ਬਰਿਆਲੀ ਮੋਹਾਲੀ, ਦਲਜੀਤ ਕੌਰ ਰੋਪੜ, ਰਜਵੰਤ ਕੌਰ ਤਰਨਤਾਰਨ, ਕੁਲਜੀਤ ਕੌਰ ਗੁਰੂ ਹਰਸਹਾਏ, ਸ਼ਿੰਦਰਪਾਲ ਕੌਰ ਜਲਾਲਾਬਾਦ, ਜਸਵਿੰਦਰ ਕੌਰ ਦੋਦਾ, ਕਿਰਨਜੀਤ ਕੌਰ ਭੰਗਚੜੀ, ਅੰਮਿ੍ਰਤਪਾਲ ਕੌਰ ਬੱਲੂਆਣਾ, ਮਨਜੀਤ ਕੌਰ ਸਿੱਧਵਾਂ ਬੇਟ, ਪ੍ਰਕਾਸ ਕੌਰ ਮਮਦੋਟ, ਸਰਨਜੀਤ ਕੌਰ ਫਰੀਦਕੋਟ, ਰਜਵੰਤ ਕੌਰ ਬਟਾਲਾ, ਰੇਖਾ ਰਾਣੀ ਜੀਦਾ, ਲੀਲਾਵੰਤੀ ਬਠਿੰਡਾ, ਪਰਮਜੀਤ ਕੌਰ ਰੁਲਦੂ ਵਾਲਾ, ਗਗਨ ਮੱਲਣ, ਬਿਮਲਾ ਦੇਵੀ ਫਗਵਾੜਾ, ਬਲਵੀਰ ਕੌਰ ਲਹਿਰਾ, ਕੁਲਵੰਤ ਕੌਰ ਲੁਹਾਰਾ, ਸ਼ਿੰਦਰ ਕੌਰ ਝੁਨੀਰ, ਬਲਵਿੰਦਰ ਕੌਰ ਦਸੂਹਾ, ਅੰਮਿ੍ਰਤਪਾਲ ਕੌਰ ਹਰੀਨੌਂ, ਨਰਿੰਦਰ ਕੌਰ ਭਿੱਖੀਵਿੰਡ, ਹਰਜੀਤ ਕੌਰ ਪੱਟੀ, ਦਵਿੰਦਰ ਕੌਰ ਚੋਹਲਾ, ਰਾਜ ਕੌਰ ਘੱਲ ਖੁਰਦ, ਦਰਸ਼ਨ ਕੌਰ ਭੁੱਚੋ, ਜਸਵੀਰ ਕੌਰ ਮਜੀਠਾ, ਰਣਜੀਤ ਕੌਰ ਨੂਰਮਹਿਲ, ਕੰਵਲਜੀਤ ਕੌਰ ਨੌਸਹਿਰਾ ਪਨੂੰਆਂ, ਸੰਤੋਸ਼ ਕੌਰ ਵੇਰਕਾ, ਜੀਵਨ ਮੱਖੂ , ਬਲਵਿੰਦਰ ਕੌਰ ਰਾਏਕੋਟ, ਜਸਕਰਨ ਕੌਰ ਫਿਲੌਰ, ਸਰਬਜੀਤ ਕੌਰ ਹਰਗੋਬਿੰਦਪੁਰ, ਅੰਮਿ੍ਰਤਪਾਲ ਕੌਰ ਕਾਹਨੂੰਵਾਨ, ਹਰਬੰਸ ਕੌਰ ਮੋਰਿੰਡਾ, ਹਰਦੀਪ ਕੌਰ ਖਰੜ, ਸਰਬਜੀਤ ਕੌਰ ਬਾਘਾ ਪੁਰਾਣਾ, ਸੁਖ ਵਰਸਾ ਭੂੰਗਾ, ਸ਼ਿੰਦਰ ਕੌਰ ਝੁਨੀਰ ਅਤੇ ਕਿਰਪਾਲ ਕੌਰ ਰਾਮਪੁਰਾ ਆਦਿ ਆਗੂ ਮੌਜੂਦ ਸਨ।
