ਕੋਟਕਪੂਰਾ, 30 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡੀ.ਸੀ.ਐੱਮ. ਇੰਟਰਨੈਸਨਲ ਸਕੂਲ ਵਿਖੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਪ੍ਰੋਗਰਾਮ ਉਲੀਕਿਆ ਗਿਆ। ਜਿਸ ’ਚ ਚੇਅਰਪਰਸਨ ਪਵਨ ਮਿੱਤਲ, ਅਸ਼ੋਕ ਚਾਵਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਵਾਗਤ ਲਈ ਪ੍ਰੋਗਰਾਮ ਦੀ ਸ਼ੁਰੂਆਤ ਮਾਰਚ-ਪਾਸਟ ਨਾਲ ਕੀਤੀ ਗਈ। ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ। ਪ੍ਰੋਗਰਾਮ ਦੌਰਾਨ ਹੈੱਡ ਬੁਆਏ, ਗਰਲ ਗੁਰਨੂਰ ਸਿੰਘ, ਬਲਜਿੰਦਰ ਕੌਰ ਐਕਟੀਵਿਟੀ ਇੰਚਾਰਜ, ਮਨਵਿੰਦਰ ਸਿੰਘ, ਬਿਕਰਮਜੀਤ ਕੌਰ ਸਪੋਰਟਸ ਬੁਆਏ, ਗਰਲ, ਖੁਸਦੀਪ ਸਿੰਘ, ਸੁਮੇਧਾ ਈਕੋ ਕਲੱਬ ਬ੍ਰਹਮ ਸ਼ਰਮਾ, ਹਿਲਦੇ ਅਤੇ ਫਿਟਨੈਂਸ ਕਲੱਬ ਸਹਿਜਪ੍ਰੀਤ ਸਿੰਘ, ਕੁਕਿੰਗ ਕਲੱਬ ਕੋਮਲਪ੍ਰੀਤ ਕੌਰ, ਡਰਾਮਾ, ਹੈਰੀਟੇਜ ਕਰੀਤਿਕਾ, ਮੈਥੇਮੈਟਿਕਸ ਕਲੱਬ ਰਾਜਪ੍ਰੀਤ ਕੌਰ, ਦੀ ਚੋਣ ਹੋਈ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਬੈਜ ਦੇ ਕੇ ਸਨਮਾਨਿਤ ਕੀਤਾ ਗਿਆ। ਬਾਅਦ ਸਾਰੇ ਵਿਦਿਆਰਥੀਆਂ ਨੂੰ ਸਹੁ ਚੁਕਾਈ ਗਈ ਕਿ ਸੌਂਪੀ ਗਈ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਗੇ, ਪ੍ਰਣ ਲਿਆ। ਪ੍ਰੋਗਰਾਮ ਦੌਰਾਨ ਸਭਿਆਚਾਰਕ ਵੰਨਗੀਆਂ ਦੀ ਪੇਸਕਾਰੀ ਕੀਤੀ। ਅੰਤ ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਡਿਊਟੀ ਜਿੰਮੇਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀ ਕਲ ਦੇ ਆਗੂ ਹਨ, ਉਹਨਾਂ ਨੂੰ ਸਕੂਲ ਪੱਧਰ ਤੋਂ ਹੀ ਆਪਣੇ ਅੰਦਰ ਇਹ ਗੁਣ ਪੈਦਾ ਕਰਨੇ ਚਾਹੀਦੇ ਹਨ। ਇਸੇ ਲਈ ਸਕੂਲ ਵਿੱਚ ਸਮੇਂ-ਸਮੇਂ ’ਤੇ ਅਜਿਹੇ ਸਮਾਗਮ ਕਰਵਾਏ ਜਾਂਦੇ ਹਨ।