-ਸੰਗਤਾਂ ਨੂੰ ਤਨ, ਮਨ, ਧਨ ਨਾਲ ਸਹਿਯੋਗ ਦੇਣ ਦੀ ਅਪੀਲ
ਮਹਿਲ ਕਲਾਂ, 8 ਸਤੰਬਰ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਇਤਿਹਾਸਕ ਗੁਰਦੁਆਰਾ ਸਿੱਧਸਰ ਕਾਲਾਮਾਲਾ ਸਾਹਿਬ ਛਾਪਾ (ਬਰਨਾਲਾ) ਵਿਖੇ ਲੰਗਰ ਹਾਲ ਦੀ ਕਾਰ ਸੇਵਾ ਦੀ ਆਰੰਭਤਾ ਅੱਜ ਬਾਬਾ ਮਹਿੰਦਰ ਸਿੰਘ ਪਿਹੋਵਾ, ਬਾਬਾ ਮੇਜਰ ਸਿੰਘ ਮੌੜਾਂ ਕਾਰ ਸੇਵਾ ਵਾਲਿਆਂ ਦੀ ਦੇਖ-ਰੇਖ, ਪੰਜ ਪਿਆਰਿਆਂ ਦੀ ਅਗਵਾਈ ਹੇਠ ਅਰਦਾਸ ਉਪਰੰਤ ਪੰਜ ਟੱਕ ਲਾ ਕੇ ਆਰੰਭ ਕੀਤੀ ਗਈ । ਸੇਵਾਦਾਰ ਬਾਬਾ ਵਰਿਆਮ ਸਿੰਘ ਕਾਲਾਮਾਲਾ, ਬਾਬਾ ਗੁਰਦੇਵ ਸਿੰਘ ਕਾਰਸੇਵਾ ਵਾਲਿਆਂ ਨੇ ਦੱਸਿਆ ਕਿ ਇਹ ਕਾਰ ਸੇਵਾ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੀਮਤ ਸਮੇਂ ਅੰਦਰ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਕਾਰਜ ਦੀ ਸਫਲਤਾ ਲਈ ਤਨ, ਮਨ, ਧਨ ਨਾਲ ਸਹਿਯੋਗ ਦੇਣ ਦੀ ਅਪੀਲ ਕੀਤੀ। ਕਮੇਟੀ ਪ੍ਰਧਾਨ ਨਾਜ਼ਰ ਸਿੰਘ ਮੁਹਾਲੀ , ਹਰਨੇਕ ਸਿੰਘ, ਉਜਾਗਰ ਸਿੰਘ ਛਾਪਾ, ਖਜ਼ਾਨਚੀ ਬਲਵੰਤ ਸਿੰਘ, ਬਲਰਾਜ ਸਿੰਘ ਫੌਜੀ, ਬਲਵਿੰਦਰ ਸਿੰਘ, ਮਨਜੀਤ ਸਿੰਘ, ਬਲਜਿੰਦਰ ਸਿੰਘ, ਮਨਦੀਪ ਸਿੰਘ ਦੀ ਅਗਵਾਈ ਹੇਠ ਸਮੂਹ ਕਮੇਟੀ ਵਲੋਂ ਕਾਰ ਸੇਵਾ ਵਾਲੇ ਸੰਤ ਮਹਾਂਪੁਰਖਾਂ, ਦਾਨੀ ਸੱਜਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਇੰਚਾਰਜ ਭਾਈ ਬਲਵੰਤ ਸਿੰਘ ਮਹੇਰਨਾ, ਅਵਤਾਰ ਸਿੰਘ ਅਣਖੀ, ਬਾਬਾ ਲੱਖਾ ਸਿੰਘ ਪਿਹੋਵਾ, ਬਾਬਾ ਬਲਦੇਵ ਸਿੰਘ ਸ਼੍ਰੀ ਮੁਕਤਸਰ ਸਾਹਿਬ, ਬਾਬਾ ਬਾਬੂ ਸਿੰਘ ਅੜੀਸਰ ਸਾਹਿਬ, ਬਾਬਾ ਕਾਰਜ ਸਿੰਘ ਬਾਜਾਖਾਨਾ, ਬਾਬਾ ਹਜ਼ੂਰਾ ਸਿੰਘ ਪਿਹੋਵਾ, ਬਾਬਾ ਗੁਰਮੇਜ ਸਿੰਘ ਗੇਜਾ ਕੈਥਲ , ਭਾਈ ਜਸਵੀਰ ਸਿੰਘ ਹੇਮਕੁੰਟ, ਬਾਬਾ ਸ਼ੇਰ ਸਿੰਘ ਖ਼ਾਲਸਾ, ਬਾਬਾ ਖੇਤਾ ਸਿੰਘ, ਬਾਬਾ ਗੁਰਦੇਵ ਸਿੰਘ, ਬਾਬਾ ਬਖਸ਼ੀਸ਼ ਸਿੰਘ, ਜਥੇ: ਮੁਖਤਿਆਰ ਸਿੰਘ ਛਾਪਾ, ਪ੍ਰਧਾਨ ਗੁਰਦੀਪ ਸਿੰਘ ਬਾਬਾ, ਤਰਨ ਬਾਜਵਾ, ਹਰਜਿੰਦਰ ਸਿੰਘ ਫੀਡ ਵਾਲੇ, ਡਾ: ਜਗਰਾਜ ਸਿੰਘ ਛਾਪਾ, ਪ੍ਰੋ: ਹਰਜੀਤ ਸਿੰਘ ਕੈਰੇ, ਭਾਈ ਧਰਮਪਾਲ ਸਿੰਘ, ਭਾਈ ਕਰਨੈਲ ਸਿੰਘ, ਡਾ: ਮੇਜਰ ਸਿੰਘ ਛਾਪਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

