ਡਾ. ਰਜਨੀਸ਼ ਲੱਡਾ ਅਤੇ ਡਾ. ਨੀਤੂ ਲੱਡਾ ਨੇ ਹਸਪਤਾਲ ਦੀਆਂ ਸਹੂਲਤਾਂ ਬਾਰੇ ਦੱਸਿਆ
ਫਰੀਦਕੋਟ , 11 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਪੰਜਾਬ ਰਜਿ: 295 ਜਿਲਾ ਫਰੀਦਕੋਟ ਦੀ ਮੀਟਿੰਗ ਸਥਾਨਕ ਮੋਗਾ ਸੜਕ ’ਤੇ ਸਥਿੱਤ ਲੱਡਾ ਚਾਈਲਡ ਕੇਅਰ ਐਂਡ ਬੋਨ ਹਸਪਤਾਲ ਵਿਖੇ ਜਿਲਾ ਪ੍ਰਧਾਨ ਅੰਮਿ੍ਰਤਵੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਭ ਤੋਂ ਪਹਿਲਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ, ਪਿ੍ਰੰਸੀਪਲ ਬੁੱਧ ਰਾਮ ਵਿਧਾਇਕ ਬੱੁਢਲਾਡਾ, ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ, ਅਮੋਲਕ ਸਿੰਘ ਜੈਤੋ ਵਿਧਾਇਕ ਜੈਤੋ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ, ਜਿਨਾਂ ਨੇ ਮਾਨਸੂਨ ਸੈਸ਼ਨ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਦਾ ਮੁੱਦਾ ਚੁੱਕਿਆ ਤੇ ਸਪੀਕਰ ਸੰਧਵਾਂ ਨੇ ਉਹਨਾਂ ਨੂੰ ਇਸ ਮੁੱਦੇ ’ਤੇ ਬੋਲਣ ਲਈ ਸਮਾਂ ਦਿੱਤਾ ਜੋ ਕਿ ਇਹਨਾਂ ਨੇ ਡਾਕਟਰਾਂ ਨਾਲ ਮਿਲਣੀ ਵਿੱਚ ਵਾਅਦਾ ਕੀਤਾ ਸੀ। ਇਸ ਮੌਕੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੇ ਬਿਆਨ ਦੀ ਨਿਖੇਧੀ ਵੀ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਪ੍ਰੈਕਟੀਸ਼ਨਾਂ ਦੇ ਮੁੱਦੇ ਨੂੰ ਅਣਗੌਲਿਆ ਕੀਤਾ, ਜਦਕਿ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ’ਤੇ ਤੁਹਾਡੇ ਕਿੱਤੇ ਨੂੰ ਬਚਾਉਣ ਲਈ ਕੋਈ ਨਾ ਕੋਈ ਹੀਲਾ ਜਰੂਰ ਕੀਤਾ ਜਾਵੇਗਾ। ਮੀਟਿੰਗ ’ਚ ਹੱਡੀਆਂ ਦੇ ਮਾਹਰ ਡਾ. ਰਜਨੀਸ਼ ਲੱਡਾ ਅਤੇ ਬੱਚਿਆਂ ਦੇ ਮਾਹਿਰ ਡਾ. ਨੀਤੂ ਲੱਡਾ ਨੇ ਸਾਰੇ ਆਏ ਹੋਏ ਡਾਕਟਰ ਮੈਂਬਰਾਂ ਦਾ ਧੰਨਵਾਦ ਕੀਤਾ। ਉਹਨਾਂ ਆਪਣੇ ਸੰਬੋਧਨ ਵਿੱਚ ਹਸਪਤਾਲ ’ਚ ਮਿਲਣ ਵਾਲੀਆਂ ਸਹੂਲਤਾਂ ਦੇ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਨਾਲ ਦੱਸਿਆ। ਮੀਟਿੰਗ ਵਿੱਚ ਜਿਲਾ ਖਜਾਨਚੀ ਜਗਸੀਰ ਸਿੰਘ ਸਮਾਲਸਰ, ਜਿਲਾ ਜਰਨਲ ਸੈਕਟਰੀ ਸਰਾਜ ਖਾਨ, ਜਿਲਾ ਚੇਅਰਮੈਨ ਜਰਨੈਲ ਸਿੰਘ ਡੋਡ, ਜਿਲਾ ਸਪੋਕਸਮੈਨ ਵੈਦ ਬਗੀਚਾ ਸਿੰਘ, ਡਾ. ਬਲਵਿੰਦਰ ਬਰਗਾੜੀ ਜਿਲਾ ਸਪੋਕਸਮੈਨ, ਡਾ. ਕਰਮ ਸਿੰਘ ਢਿੱਲਵਾਂ ਜਿਲਾ ਪ੍ਰੈਸ ਸੈਕਟਰੀ, ਰਾਜ ਜਿਉਣ ਵਾਲਾ, ਵਿਕਰਮ ਚੌਹਾਨ, ਡਾਕਟਰ ਹਰਪਾਲ ਸਿੰਘ ਡੇਲਿਆਂਵਾਲੀ ਬਲਾਕ ਪ੍ਰਧਾਨ ਜੈਤੋ, ਡਾ. ਰਣਜੀਤ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ, ਡਾ. ਮੰਦਰ ਸਿੰਘ ਸਿੰਘਾ ਬਲਾਕ ਪ੍ਰਧਾਨ ਪੰਜਗਰਾਈ ਕਲਾ, ਡਾ. ਸੁਖਜਿੰਦਰ ਸਿੰਘ ਬਲਾਕ ਪ੍ਰਧਾਨ ਖਾਰਾ, ਡਾ. ਮਹਿੰਦਰ ਸਿੰਘ ਘਣੀਆ ਖਜਾਨਚੀ ਬਲਾਕ ਬਾਜਾਖਾਨਾ, ਡਾ. ਬਲਦੇਵ ਸਿੰਘ, ਡਾ. ਬੂਟਾ ਸਿੰਘ, ਡਾ. ਮਨਜੀਤ ਸਿੰਘ ਖਾਰਾ, ਡਾ. ਦਲਜੀਤ ਸਿੰਘ ਢਿੱਲੋਂ, ਡਾ. ਸਰੂਪ ਸਿੰਘ ਪੰਜਗਰਾਈ, ਡਾ. ਸੁਖਪਾਲ ਸਿੰਘ ਮੀਤ ਪ੍ਰਧਾਨ ਬਾਜਾਖਾਨਾ ਆਦਿ ਵੀ ਹਾਜਰ ਸਨ।