ਫਰੀਦਕੋਟ 14 ਸਤੰਬਰ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ )
ਪੰਜਾਬੀ ਲੇਖਕ ਮੰਚ ਰਜਿ ਫਰੀਦਕੋਟ ਦੇ ਪ੍ਰਮੁੱਖ ਅਹੁਦੇਦਾਰਾਂ ਦੀ ਇੱਕ ਅਹਿਮ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਪ੍ਰਸਿੱਧ ਮੰਚ ਸੰਚਾਲਕ ਪਵਨ ਸ਼ਰਮਾ ਸੁੱਖਣ ਵਾਲੀਆਂ ਜੀ ਨੇ ਕੀਤੀ। ਇਸ ਮੀਟਿੰਗ ਮਨਜਿੰਦਰ ਗੋਲ੍ਹੀ,ਜੀਤ ਕੰਮੇਆਣਾ,ਬਿੱਕਰ ਵਿਯੋਗੀ,ਵਤਨਵੀਰ ਜ਼ਖ਼ਮੀ,ਜੰਗੀਰ ਸੱਧਰ, ਬਲਵਿੰਦਰ ਫਿੱਡੇ, ਧਰਮ ਪ੍ਰਵਾਨਾਂ,ਦੇਵ ਪੰਜਾਬੀ ਪੰਜਾਬੀ ਫਿਲਮ ਐਕਟਰ, ਆਦਿ ਲੇਖਕਾਂ ਨੇ ਭਾਗ ਲਿਆ । ਇਸ ਦੌਰਾਨ ਮੰਚ ਵੱਲੋਂ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪੰਜਾਬੀ ਲੇਖਕ ਮੰਚ ਰਜਿ ਫਰੀਦਕੋਟ ਵੱਲੋਂ 19 ਅਕਤੂਬਰ 2024 ਦਿਨ ਸ਼ਨੀਵਾਰ ਨੂੰ, ਸੁਰੀਲੇ ਫ਼ਨਕਾਰ ਗਾਇਕ ਮੁਕਾਬਲਾ 2024, ਕਰਵਾਇਆ ਜਾਵੇਗਾ। ਜਿਸ ਨਵੀਂ ਉਮਰ ਦੇ ਅਣਗੌਲੇ ਕਲਾਕਾਰਾਂ ਨੂੰ ਇਸ ਪ੍ਰੋਗਰਾਮ ਵਿੱਚ ਆਪਣੀ ਕਲਾ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ । ਇਸ ਮੁਕਾਬਲੇ ਵਿੱਚ ਦੋ ਗਰੁੱਪ ਹੋਣਗੇ। ਪਹਿਲੇ ਗਰੁੱਪ ਵਿਚ 18-30 ਸਾਲ ਅਤੇ ਦੂਸਰੇ ਗਰੁੱਪ ਵਿਚ 30 ਸਾਲ ਤੋਂ ਉੱਪਰ ਵਾਲੇ ਕਲਾਕਾਰ ਹਿੱਸਾ ਲੈ ਸਕਣਗੇ ।ਜਿੱਤਣ ਵਾਲੇ ਕਲਾਕਾਰਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ ਅਤੇ ਸੁਲਤਾਲ ਕੰਪਨੀ ਦੇ ਮਾਲਕ ਪ੍ਰਧਾਨ ਮਨਜਿੰਦਰ ਸਿੰਘ ਗੋਹਲੀ ਵੱਲੋਂ ਰਿਕਾਰਡ ਕਰਕੇ ਮਾਰਕੀਟ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮੁਕਾਬਲੇ ਵਿੱਚ ਪੰਜਾਬ ਤੋਂ ਇਲਾਵਾ ਬਾਹਰਲੇ ਕਲਾਕਾਰ ਵੀ ਹਿੱਸਾ ਲੈ ਸਕਦੇ ਹਨ। ਇਸ ਮੁਕਾਬਲੇ ਵਿਚ ਹਿੱਸਾ ਲੈਣ ਲਈ ਪ੍ਰਧਾਨ ਮਨਜਿੰਦਰ ਸਿੰਘ ਗੋਹਲੀ ਮੁਬਾਇਲ ਨੰ 98156-41312 ਅਤੇ ਮੰਚ ਸੰਚਾਲਕ ਪਵਨ ਸ਼ਰਮਾ ਮੁਬਾਇਲ ਨੰ 98721-08156 ਤੇ ਸੰਪਰਕ ਕਰ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।