ਫਰੀਦਕੋਟ , 15 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਵਜੋਂ ਉੱਭਰ ਰਹੀ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਲੜਕਿਆਂ ਨੇ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ ਹੋਏ ਜੂਡੋ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਅਤੇ ਸਿਲਵਰ ਮੈਡਲ ਹਾਸਿਲ ਕੀਤੇ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਜ਼ਿਲਾ ਪੱਧਰ ਦੀਆਂ ਸਕੂਲੀ ਖੇਡਾਂ ਵਿੱਚ 29 ਖਿਡਾਰੀਆਂ ਨੇ ਗੋਲਡ, 14 ਖਿਡਾਰੀਆਂ ਨੇ ਸਿਲਵਰ ਅਤੇ ਤਿੰਨ ਖਿਡਾਰੀਆਂ ਨੇ ਬਰਾੳੂਜ਼ ਮੈਡਲ ਪ੍ਰਾਪਤ ਕੀਤੇ। ਜਿਸ ਵਿੱਚੋਂ ਸਕੂਲ ਦੇ ਜੂਡੋ ਖਿਡਾਰੀਆਂ ਨੇ ਉਮਰ ਵਰਗ 14 ਵਿੱਚੋਂ ਅਨਮੋਲਪ੍ਰੀਤ ਸਿੰਘ ਅਤੇ ਕਰਨਜੋਤ ਸਿੰਘ, ਉਮਰ ਵਰਗ 17 ਵਿੱਚ ਭਾਵਿਕ, ਧੰਨਵੀਰ ਗਿਰ, ਸੁਖਅੰਮਿ੍ਰਤ ਸਿੰਘ ਅਤੇੇ ਦਿਲਸ਼ਾਨ ਸਿੰਘ ਉਮਰ ਵਰਗ 19 ਵਿੱਚੋਂ ਗੁਰਬਾਜ਼ ਸਿੰਘ, ਜਸ਼ਨਪ੍ਰੀਤ ਸਿੰਘ, ਮਨਿੰਦਰ ਸਿੰਘ ਅਤੇ ਗੁਰਨੂਰ ਸਿੰਘ ਨੇ ਜੂਡੋ ਵਿੱਚ ਗੋਲਡ ਮੈਡਲ ਪ੍ਰਾਪਤ ਕੀਤੇ। ਉਮਰ ਵਰਗ 14 ਵਿੱਚੋਂ ਰਣਵੀਰ ਗਿਰ, ਅਕਾਸ਼ਦੀਪ ਸਿੰਘ, ਹਰਸ਼ ਕੁਮਾਰ ਅਤੇ ਜਸਮੀਤ ਸਿੰਘ, ਉਮਰ ਵਰਗ 17 ਵਿੱਚੋਂ ਬ੍ਰਹਮਜੋਤ ਸਿੰਘ ਅਤੇ ਭਿੰਦਰ ਸਿੰਘੇ, ਉਮਰ ਵਰਗ 19 ਵਿੱਚੋਂ ਲਵਪ੍ਰੀਤ ਸਿੰਘ ਨੇ ਜੂਡੋ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤੇ। ਇਸੇ ਤਰਾਂ ਕੁਰੈਸ਼ ਖੇਡ ਮੁਕਾਬਲੇ ਵਿੱਚ ਉਮਰ ਵਰਗ 17 ਵਿੱਚੋਂ ਬ੍ਰਹਮਜੋਤ ਸਿੰਘ ਅਤੇ ਭਿੰਦਰ ‘ਸਿੰਘ ਅਤੇ ਉਮਰ ਵਰਗ 19 ਵਿੱਚੋਂ ਅਮਨਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਗੋਲਡ ਮੈਡਲ ਪ੍ਰਾਪਤ ਕੀਤੇ। ਸਕੂਲ ਦੇ ਪਿ੍ਰੰਸੀਪਲ ਰਾਕੇਸ਼ ਸ਼ਰਮਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਹਰਵਿੰਦਰ ਸਿੰਘ ਕੋਚ, ਮਨਪ੍ਰੀਤ ਸਿੰਘ ਕੋਚ, ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨਾਂ ਨੇ ਵਿਦਿਆਰਥੀਆਂ ਨੂੰ ਆਪਣਾ ਮੁਕਾਮ ਹਾਸਿਲ ਕਰਨ ਲਈ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਮੈਡਮ ਨਵਪ੍ਰੀਤ ਸ਼ਰਮਾ, ਮੈਡਮ ਅਮਨਦੀਪ ਕੌਰ, ਪ੍ਰਦੀਪ ਕੁਮਾਰ, ਗਗਨਦੀਪ ਸਿੰਘ ਸਮੇਤ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਵੀ ਹਾਜ਼ਰ ਸਨ।