ਹਿੰਦੀ ਦਿਵਸ ਮੌਕੇ ਵਿਦਿਆਰਥੀਆਂ ਵਿਚ ਹਿੰਦੀ ਲੇਖ ਲਿਖਣ, ਕੈਲੀਗ੍ਰਾਫੀ, ਲੇਖਣ ਵਰਗੇ ਅਤੇ ਕਵਿਤਾ ਮੁਕਾਬਲੇ ਕਰਵਾਏ
ਕੋਟਕਪੂਰਾ, 16 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਰਵਿੰਦਰ ਕੌਨਵੈਂਟ ਸਕੂਲ ਬਾਜਾਖਾਨਾ ਵਿਖ਼ੇ ਮੈਨੇਜਿੰਗ ਡਾਇਰੈਕਟਰ ਸ. ਹਰਗੋਬਿੰਦ ਸਿੰਘ, ਉਹਨਾਂ ਦੇ ਸਪੁੱਤਰ ਹਰਮਨ ਦੀ ਦੇਖ-ਰੇਖ ਅਤੇ ਪ੍ਰਿੰਸੀਪਲ “ਮੈਡਮ ਸ੍ਰਿਸ਼ਟੀ ਸ਼ਰਮਾ” ਦੀ ਅਗਵਾਈ ਹੇਠ ‘ਹਿੰਦੀ ਦਿਵਸ ‘ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਇਕ ਵਿਸ਼ੇਸ਼ ਸਭਾ ਕੀਤੀ ਗਈ ਅਤੇ ਵਿਦਿਆਰਥੀਆਂ ਵਿਚ ਹਿੰਦੀ ਲੇਖ ਲਿਖਣ ਅਤੇ ਕੈਲੀਗ੍ਰਾਫੀ, ਲੇਖਣ ਵਰਗੇ, ਕਵਿਤਾ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ‘ਹਿੰਦੀ ਵਿਭਾਗ ‘ਦੀ ਮੁਖੀ ‘ਸੀਮਾ ਮੈਡਮ’ ਨੇ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਬਾਰੇ ਜਾਣਕਾਰੀ ਦਿੱਤੀ ਅਤੇ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਕਿਵੇਂ ਮਿਲਿਆ, ਉਸ ਬਾਰੇ ਵੀ ਵਿਦਿਆਰਥੀਆ ਨੂੰ
ਵਿਸਥਾਰ ਵਿੱਚ ਦਸਿਆ। ਸਕੂਲ ਪ੍ਰਿੰਸੀਪਲ “ਮੈਡਮ ਸ੍ਰਿਸ਼ਟੀ ਸ਼ਰਮਾ” ਨੇ ਬੱਚਿਆਂ ਨੂੰ “ਹਿੰਦੀ ਦਿਵਸ” ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਿੰਦੀ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਹਰ ਵਿਦਿਆਰਥੀ ਲਈ ਹਿੰਦੀ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਭਿਆਚਾਰ ਅਤੇ ਸਭਿਅਤਾ ਨੂੰ ਜਾਣਨ ਲਈ ਸਾਨੂੰ ਹਿੰਦੀ ਭਾਸ਼ਾ ਦਾ ਸਾਹਿਤ ਪੜ੍ਹਨ ਦੀ ਲੋੜ ਹੈ। ਉਨ੍ਹਾਂ ਨੇ ‘ਹਿੰਦੀ ਸਪਤਾਹ ”ਸਫਲਤਾ” ‘ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਵੀ ਕੀਤੀ। ਏਕਮ ਅਤੇ ਹੋਰ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਮੌਕੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਮਿਸ ਸ੍ਰਿਸ਼ਟੀ ਸ਼ਰਮਾ ਨੇ ਹਿੰਦੀ ਭਾਸ਼ਾ ਦੀ ਮਹੱਤਤਾ ਅਤੇ ਉਪਯੋਗਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਿੰਦੀ ਬੋਲਣ ਦਾ ਪੂਰੇ ਭਾਰਤ ਵਿੱਚ ਬਹੁਤ ਵੱਡਾ ਉਪਰਾਲਾ ਹੈ।