ਫਰੀਦਕੋਟ, 17 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਜੁਡੀਸ਼ੀਅਲ ਮੈਜਿਸਟਰੇਟ ਦਮਨਦੀਪ ਕਮਲਹੀਰਾ ਦੀ ਅਦਾਲਤ ਫਰੀਦਕੋਟ ਨੇ ਚੈੱਕ ਬਾਉਂਸ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦਿਆਂ ਦੋ ਸਾਲ ਦੀ ਸਧਾਰਨ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਸ ਮਾਮਲੇ ਦੇ ਮੁਲਜ਼ਮ ਵਲੋਂ ਸ਼ਿਕਾਇਤਕਰਤਾ ਨੂੰ ਸੋਂਪੇ ਗਏ ਚੈੱਕ ਵਿੱਚ ਜਮ੍ਹਾ ਕਰਵਾਈ ਰਕਮ ਵਾਪਸ ਕਰਨ ਦੇ ਵੀ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਗੁਰਮੇਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਸਾਹੋਕੇ ਜ਼ਿਲਾ ਮੋਗਾ ਨੇ ਦੋਸ਼ ਲਾਇਆ ਸੀ ਕਿ ਸੁਖਮੰਦਰ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਦੀਪ ਸਿੰਘ ਵਾਲਾ ਨੇ ਉਸ ਪਾਸੋਂ 80 ਲੱਖ ਰੁਪਏ ਉਧਾਰ ਲਏ ਤੇ ਇਸ ਰਕਮ ਨੂੰ ਅਦਾ ਕਰਨ ਲਈ ਇੱਕ ਚੈੱਕ ਮਿਤੀ 30 ਜੂਨ 2020 ਨੂੰ ਦਿੱਤਾ। ਸ਼ਿਕਾਇਤਕਰਤਾ ਗੁਰਮੇਲ ਸਿੰਘ ਨੇ ਤੈਅ ਤਰੀਕ ’ਤੇ ਜਦੋਂ ਚੈੱਕ ਆਪਣੇ ਖਾਤੇ ਵਿੱਚ ਲਾਇਆ ਤਾਂ ਖਾਤੇ ਵਿੱਚ ਰਕਮ ਨਾ ਹੋਣ ਕਰਕੇ ਚੈੱਕ ਬਾਊਂਸ ਹੋ ਗਿਆ, ਜਿਸ ’ਤੇ ਸ਼ਿਕਾਇਤਕਰਤਾ ਨੇ ਆਪਣੇ ਵਕੀਲ ਬਿਕਰਮਜੀਤ ਸਿੰਘ ਬਰਾੜ ਅਤੇ ਗੁਰਸਿਮਰਨਜੀਤ ਸਿੰਘ ਬਰਾੜ ਰਾਹੀਂ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ। ਮੁਲਜ਼ਮ ਆਪਣੀ ਬੇਗੁਨਾਹੀ ਦਾ ਅਦਾਲਤ ਵਿੱਚ ਸਬੂਤ ਪੇਸ਼ ਨਹੀ ਕਰ ਸਕਿਆ। ਜਿਸ ’ਤੇ ਅਦਾਲਤ ਨੇ ਦੋਨਾ ਧਿਰਾਂ ਦੀ ਬਹਿਸ ਸੁਨਣ ਉਪਰੰਤ ਵਕੀਲ ਬਿਕਰਮਜੀਤ ਸਿੰਘ ਬਰਾੜ ਅਤੇ ਗੁਰਸਿਮਰਨਜੀਤ ਸਿੰਘ ਬਰਾੜ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਆਪਣਾ ਫੈਸਲਾ ਸੁਣਾਇ