ਮਾਨਵਜੀਤ ਕੌਰ ਨੂੰ ਹੈਡ ਗਰਲ ਅਤੇ ਸਾਹਿਲਪ੍ਰੀਤ ਸਿੰਘ ਨੂੰ ਹੈਡ ਬੋਆਏ ਦੀ ਜਿੰਮੇਵਾਰੀ ਸੌਂਪੀ
ਫਰੀਦਕੋਟ, 17 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਪਬਲਿਕ ਸਕੂਲ ਵਿਖੇ ਸਵੇਰ ਦੀ ਸਭਾ ’ਚ ਵੀ.ਐੱਮ. ਸਟੇਡੀਅਮ ਵਿੱਚ ਵੱਖ-ਵੱਖ ਹਾਊਸਾਂ ਨਾਲ ਸਬੰਧਤ ਸਟੂਡੈਂਟ ਕੌਂਸਲ ਦਾ ਗਠਨ ਕੀਤਾ ਗਿਆ। ਐਨ.ਸੀ.ਸੀ. ਕੈਡਟ ਦੇ ਬੈਂਡ ਰਾਹੀਂ ਮਾਰਚ ਪਾਸ ਕਰਦਿਆਂ ਇਨ੍ਹਾਂ ਵਿਦਿਆਰਥੀਆਂ ਨੂੰ ਸਟੇਜ ’ਤੇ ਬੁਲਾ ਕੇ ਸਬੰਧਤ ਹਾਊਸ ਦੇ ਹਾਊਸ ਮਾਸਟਰ, ਕੋਆਰਡੀਨੇਟਰ ਅਤੇ ਸਕੂਲ ਅਧਿਕਾਰੀਆਂ ਵਲੋਂ ਉਹਨਾਂ ਦੇ ਵੱਖ-ਵੱਖ ਅਹੁਦਿਆਂ ਨਾਲ ਨਿਵਾਜਿਆ ਗਿਆ। ਜਿਸ ਵਿੱਚ ਹਾਊਸ ਦੇ ਕੈਪਟਨ, ਵਾਈਸ ਕੈਪਟਨ, ਪ੍ਰੀਫੈਕਟ ਡਿਸਿਪਲਨ ਅਤੇ ਲਿਟਰੇਰੀ ਲੀਡਰ ਦੇ ਵੱਖ-ਵੱਖ ਅਹੁਦੇ ਦਿੱਤੇ ਗਏ। ਇਸ ਤੋਂ ਇਲਾਵਾ ਅਦਾਰੇ ਦੇ ਹੈਡ ਗਰਲ, ਹੈੱਡ ਬੁਆਏ, ਵਾਈਸ ਹੈੱਡ ਗਰਲ, ਵਾਈਸ ਹੈਡ ਬੁਆਏ, ਸਪੋਰਟਸ ਹੈੱਡ, ਗੁਣਾਤਮਿਕ ਗਤੀਵਿਧੀਆਂ ਦੇ ਹੈੱਡ ਦਾ ਵੀ ਗਠਨ ਕੀਤਾ ਗਿਆ। ਵਿਦਿਆਰਥੀਆਂ ਅੰਦਰ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ਹਿੱਤ ਇਹ ਚੋਣ ਕਰਦਿਆਂ ਉਹਨਾਂ ਨੂੰ ਸਹੁੰ ਚੁਕਾਈ ਗਈ ਤਾਂ ਜੋ ਉਹ ਪੂਰੀ ਇਮਾਨਦਾਰੀ, ਤਨਦੇਹੀ ਨਾਲ ਅਨੁਸਾਸ਼ਨ ’ਚ ਰਹਿ ਕੇ ਆਪਣੀਆਂ ਜਿੰਮੇਵਾਰੀਆਂ ਨੂੰ ਬਖੂਬੀ ਨਿਭਾਅ ਸਕਣ। ਇਸ ਕੌਂਸਲ ਦੇ ਗਠਨ ਕਰਨ ਦਾ ਅਸਲ ਮੰਤਵ ਵਿਦਿਆਰਥੀਆਂ ਨੂੰ ਜਿੰਮੇਵਾਰੀ ਦੀ ਭਾਵਨਾ ਪੈਦਾ ਕਰਕੇ ਇੱਕ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕਰਨਾ ਹੈ। ਉਪਰੰਤ ਵਿਦਿਆਰਥੀਆਂ ਨੇ ਗੁਰਦੁਆਰਾ ਸਾਹਿਬ ’ਚ ਮੱਥਾ ਟੇਕ ਕੇ ਆਪਣੇ ਅਹੁਦਿਆਂ ਪ੍ਰਤੀ ਜਿੰਮੇਵਾਰੀ ਸਿਰੜ ਅਤੇ ਸਿਦਕ ਨਾਲ ਨਿਭਾਉਣ ਲਈ ਅਰਦਾਸ ਕੀਤੀ। ਅਦਾਰੇ ਦੀ ਸਮੁੱਚੀ ਮੈਨੇਜਮੈਂਟ ਕਮੇਟੀ ਪ੍ਰੈਜੀਡੈਂਟ ਸਿਮਰਜੀਤ ਸਿੰਘ ਸੇਖੋ, ਦੀਪਇੰਦਰ ਸਿੰਘ ਸੇਖੋਂ ਸੀਨੀਅਰ ਵਾਈਸ ਪ੍ਰੈਜੀਡੈਂਟ, ਡਾ. ਗੁਰਇੰਦਰ ਮੋਹਨ ਸਿੰਘ ਪ੍ਰਬੰਧਕ ਅਤੇ ਖਜ਼ਾਨਚੀ, ਸੁਰਿੰਦਰ ਸਿੰਘ ਰੋਮਾਣਾ ਜਨਰਲ ਸੈਕਟਰੀ ਅਤੇ ਐਕਜੀਕਿਊਟਿਵ ਮੈਂਬਰਜ਼ ਚਰਨਜੀਤ ਸਿੰਘ ਸੇਖੋਂ, ਗੁਰਜਾਪ ਸਿੰਘ ਸੇਖੋਂ ਅਤੇ ਨਰਿੰਦਰਪਾਲ ਸਿੰਘ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਦਾ ਅਸਲ ਮੰਤਵ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ ਤਾਂ ਜੋ ਵਿਦਿਆਰਥੀ ਭਵਿੱਖ ’ਚ ਉਚੇਰੀਆਂ ਮੰਜਿਲਾਂ ਦੀ ਪ੍ਰਾਪਤੀ ਕਰ ਸਕਣ ਅਤੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸੰਸਥਾ ਦਾ ਨਾਮ ਰੌਸ਼ਨ ਕਰਨ।