ਸਪੀਕਰ ਸੰਧਵਾਂ ਵਲੋਂ ਵਾਂਦਰ ਜਟਾਣਾ ਅਤੇ ਪੱਕਾ ਪਿੰਡਾਂ ਦੇ ਨੌਜਵਾਨਾ ਨੂੰ ਕਿ੍ਰਕਟ ਕਿੱਟਾਂ ਭੇਂਟ
ਕੋਟਕਪੂਰਾ, 19 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਤੰਦਰੁਸਤ ਸਮਾਜ, ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਬੱਚਿਆਂ ਤੇ ਨੌਜਵਾਨਾ ਨੂੰ ਖੇਡਾਂ ਨਾਲ ਜੋੜਨ ਅਤੇ ਉਤਸ਼ਾਹਿਤ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿੰਡ ਪੱਕਾ ਅਤੇ ਵਾਂਦਰ ਜਟਾਣਾ ਦੇ ਨੌਜਵਾਨਾ ਨੂੰ ਕਿ੍ਰਕਟ ਕਿੱਟਾਂ ਭੇਂਟ ਕਰਨ ਤੋਂ ਪਹਿਲਾਂ ਸਪੀਕਰ ਸੰਧਵਾਂ ਨੇ ਦਾਅਵਾ ਕੀਤਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਕਰਕੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਜਿੱਥੇ ਬੱਚਿਆਂ ਤੇ ਨੌਜਵਾਨਾ ਦੀ ਤੰਦਰੁਸਤੀ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ, ਉੱਥੇ ਖਿਡਾਰੀ ਨੌਜਵਾਨ ਲੜਕੇ/ਲੜਕੀਆਂ ਲਈ ਸਰਕਾਰੀ ਨੌਕਰੀਆਂ ਅਤੇ ਹੋਰ ਵੱਖ ਵੱਖ ਕਿਸਮਾ ਦੇ ਰੁਜ਼ਗਾਰ ਦਾ ਵੀ ਪ੍ਰਬੰਧ ਕੀਤਾ ਹੈ। ਉਹਨਾਂ ਦੱਸਿਆ ਕਿ ਪਿਛਲੇ ਸਾਲ ਪੰਜਾਬ ਦੇ 32 ਖਿਡਾਰੀਆਂ ਨੇ 8 ਸੋਨੇ, 6 ਚਾਂਦੀ ਅਤੇ 6 ਕਾਂਸੀ ਦੇ ਤਮਗ਼ਿਆਂ ਸਣੇ ਕੁੱਲ 20 ਤਮਗ਼ੇ ਜਿੱਤ ਕੇ ਏਸ਼ੀਅਨ ਗੇਮਜ਼ ਦਾ 72 ਸਾਲ ਦਾ ਰਿਕਾਰਡ ਤੋੜਿਆ ਸੀ। ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਅਨ ਗੇਮਜ਼ ਦੇ ਮੈਡਲ ਜੇਤੂ 32 ਪੰਜਾਬੀ ਖਿਡਾਰੀਆਂ ਨੂੰ 29 ਕਰੋੜ 25 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਸੀ। ਇਸੇ ਸਮਾਗਮ ’ਚ ਗੋਆ ਵਿਖੇ ਹੋਈਆਂ ਨੈਸ਼ਨਲ ਗੇਮਜ ’ਚ ਮੈਡਲ ਜਿੱਤਣ ਵਾਲੇ ਪੰਜਾਬ ਦੇ 136 ਖਿਡਾਰੀਆਂ ਨੂੰ ਵੀ 4 ਕਰੋੜ 58 ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਏਸ਼ੀਅਨ ਗੇਮਜ ’ਚ ਹਿੱਸਾ ਲੈਣ ਵਾਲੇ 58 ਖਿਡਾਰੀਆਂ ਨੂੰ ਤਿਆਰੀ ਲਈ 8 ਲੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ ਗਏ ਸਨ। ਉਹਨਾਂ ਦੱਸਿਆ ਕਿ ਪਿਛਲੇ ਸਾਲ ਵੱਖ-ਵੱਖ ਸਮਾਗਮਾਂ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 70 ਕਰੋੜ ਰੁਪਏ ਤੋਂ ਵੱਧ ਰਾਸ਼ੀ ਖਿਡਾਰੀਆਂ ਵਿੱਚ ਵੰਡੀ ਗਈ। ਸਪੀਕਰ ਸੰਧਵਾਂ ਵਲੋਂ ਭੇਜੀਆਂ ਕਿ੍ਰਕਟ ਕਿੱਟਾਂ ਖਿਡਾਰੀਆਂ ਨੂੰ ਭੇਂਟ ਕਰਨ ਮੌਕੇ ਉਪਰੋਕਤ ਤੋਂ ਇਲਾਵਾ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਡਾ ਰਾਜਪਾਲ ਸਿੰਘ ਢੁੱਡੀ, ਸੁਪਰਡੈਂਟ ਜਗਜੀਤ ਸਿੰਘ, ਸੀਪਾ ਸਿੰਘ ਸਰਾਂ, ਬੱਬੀ ਸਿੰਘ ਵਾਂਦਰ ਜਟਾਣਾ, ਦੀਪਕ ਮੌਂਗਾ, ਰਜਿੰਦਰ ਸਿੰਘ ਫੌਜ਼ੀ, ਕੈਰੀ ਸਿੰਘ ਬਰਾੜ, ਜਸਵਿੰਦਰ ਸਿੰਘ ਬਰਾੜ, ਜਸ ਸਿੰਘ ਪੱਕਾ ਆਦਿ ਵੀ ਹਾਜਰ ਸਨ