ਪਿਛਾੜ ਵੱਲੋਂ ਵਿਸ਼ਾਲ ਕਨਵੈਂਸ਼ਨ ਕਰਕੇ ਬੀਬੀਆਂ ਦੀ ਜੋਨ ਸੰਗਠਨ ਕਮੇਟੀ ਚੁਣੀ।
3 ਅਕਤੂਬਰ ਨੂੰ 2 ਘੰਟੇ ਲਈ ਰੇਲਾ ਦਾ ਚੱਕਾ ਜਾਮ ਕਰਨ ਦਾ ਕੀਤਾ ਐਲਾਨ।
ਤਰਨ ਤਾਰਨ 21 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਦੇ ਜੋਨ ਅਗਾੜਾਪਿਛਾੜਾ ਦੀ ਕੋਰ ਕਮੇਟੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਅਗਾੜਾਪਿਛਾੜਾ ਜੀ ਦੇ ਸਥਾਨਾਂ ਤੇ ਵਿਸ਼ਾਲ ਕਨਵੈਂਸ਼ਨ ਕਰਕੇ ਬੀਬੀਆਂ ਦੀ ਜੋਨ ਅਹੁੱਦੇਦਾਰਾ ਦੀ ਚੋਣ ਕੀਤੀ ਗਈ। ਵਿਸ਼ਾਲ ਕਨਵੈਂਸ਼ਨ ਨੂੰ ਸੰਬੋਧਿਤ ਬੀਬੀ ਦਵਿੰਦਰ ਕੌਰ ਪਿੱਦੀ, ਮਨਜੀਤ ਕੌਰ ਮੋਹਨਪੁਰਾ ਅਤੇ ਬਾਕੀ ਬੀਬੀਆਂ ਨੇ ਅਹਿਦ ਕਰਦੇ ਹੋਏ ਕਿਹਾ ਕਿ ਪਿੰਡਾਂ ਵਿੱਚ ਚੱਲ ਰਹੀਆਂ ਸਮਾਜਿਕ ਬੁਰਿਆਈਆਂ ਬੇਲੋੜੇ ਰੀਤੀ ਰਵਾਜ,ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਨਸ਼ਾ, ਸਰਕਾਰੀ ਦਫ਼ਤਰਾਂ ਵਿੱਚ ਚੱਲ ਰਹੀ ਲੁੱਟ ਵਿਰੁੱਧ ਅਵਾਜ਼ ਬਲੰਦ ਕੀਤੀ ਜਾਵੇਗੀ। ਸੂਬਾ ਆਗੂ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਮਾਤਾ ਭਾਗ ਕੌਰ ਦੀਆਂ ਵਾਰਸਾਂ ਕੇਵਲ ਘਰਾਂ ਵਿੱਚ ਚੁੱਲਾ ਚੌਂਕਾ ਹੀ ਨਹੀਂ ਚਲਾਉਦੀਆਂ। ਸਗੋਂ ਸੰਘਰਸ਼ਾਂ ਨੂੰ ਚਲਾਉਣਾ ਵੀ ਜਾਣਦੀਆਂ ਹਨ। ਆਪਣੇ ਹੱਕ ਲੈਣਾ ਵੀ ਜਾਂਣਦੀਆ। ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹਰ ਉਸ ਹੱਕ ਹਕੂਕ ਦੀ ਲੜਾਈ ਵਿੱਚ ਬੀਬੀਆਂ ਨੇ ਬੰਦਿਆਂ ਦੇ ਬਰੋਬਰ ਦਾ ਸਾਥ ਦਿੱਤਾ ਹੈ।ਜੋਨ ਪ੍ਰਧਾਨ ਸਲਵਿੰਦਰ ਸਿੰਘ ਜੀਉਬਾਲਾ ਨੇ ਕਿਹਾ ਲਖੀਮਪੁਰੀ ਕਾਡ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਵਾਸਤੇ ਦੋਵਾ ਫੋਰਮਾ ਦੇ ਸੱਦੇ ਤੇ 3 ਅਕਤੂਬਰ ਨੂੰ 2 ਘੰਟੇ ਦਾ ਚੱਕਾ ਜਾਮ ਕਰਕੇ ਸਹੀਦਾ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਅਤੇ ਮੰਗ ਕੀਤੀ ਜਾਵੇ ਗੀ ਕੀ ਹਜੇ ਮਿਸਰਾ ਟੈਣੀ ਅਤੇ ਅਸੀਸ ਮਿਸਰਾ ਟੈਣੀ ਨੂੰ 302 ਧਾਰਾ ਲਾ ਕੇ ਜੈਲ ਭੈਜਿਆ ਜਾਵੇ।ਅੱਗੇ ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤ ਦੇ ਗ੍ਰਿਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿਸਾਨਾਂ ਦੇ ਅੰਦੋਲਨ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ ਕੇਵਲ ਕਿਸਾਨ750ਹੀ ਬੈਠੇ ਹਨ। ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ । ਕਿਸਾਨ ਆਗੂਆਂ ਨੇ ਕਿਹਾ ਖਨੌਰੀ ਅਤੇ ਸ਼ੰਭੂ ਬਾਰਡਰਾਂ ਤੇ ਕਿਸਾਨਾਂ ਵੱਲੋਂ 200 ਦਿਨ ਪੂਰੇ ਹੋਣ ਤੇ ਲੱਖਾਂ ਦਾ ਇਕੱਠ ਸਰਕਾਰ ਨੂੰ ਨਹੀਂ ਦਿੱਸਿਆ। ਕੀ ਸਰਕਾਰ ਨੂੰ ਲੱਖਾਂ ਦਾ ਇਕੱਠ 750 ਹੀ ਦਿਸ ਰਿਹਾ ਹੈ। ਉਹਨਾਂ ਕਿਹਾ ਕੀ ਦੇਸ਼ ਦਾ ਗ੍ਰਹ ਮੰਤਰੀ ਕਹਿ ਦੇਵੇ ਕੀ ਜਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨ ਮੋਰਚੇ ਵਿੱਚ ਬੈਠੇ ਹਨ। ਉਹ ਗਲਤ ਹਨ। ਉਹਨਾਂ ਕਿਹਾ ਕਿ ਸਰਕਾਰ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਹੀ ਕਿਸਾਨ ਮੋਰਚੇ ਵਿੱਚ ਬੈਠੇ ਹਨ। ਸਰਕਾਰ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਤੋਂ ਭੱਜ ਰਹੀ ਹੈ। ਇਜਲਾਸ ਵਿੱਚ ਬੀਬੀਆਂ ਚੋਣ ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਕੌਰ ਸੁਰਸਿੰਘ, ਮੀਤ ਸਕੱਤਰ ਦਲਜੀਤ ਕੌਰ ਤੇਜਾਸਿੰਘਵਾਲਾ, ਮੀਤ ਪ੍ਰਧਾਨ ਬਲਜੀਤ ਕੌਰ ਮੂਸੇ, ਗੁਰਵਿੰਦਰ ਕੌਰ ਗੱਗੋਬੂਆ,ਮੀਤ ਸਕੱਤਰ ਪ੍ਰਮਜੀਤ ਕੌਰ ਜੀਉਬਾਲਾ, ਆਦਿ ਅਹੁਦੇਦਾਰ ਚੁਣੇ ਗਏ।