ਬਠਿੰਡਾ, 23 ਸਤੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਮਾਨਵਤਾ ਭਲਾਈ ਦੇ ਕਾਰਜਾਂ ਨੰੂ ਸਮਰਪਿਤ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਸੰਗਠਨ ਵੱਲੋਂ ਆਰਥਿਕ ਤੌਰ ਤੇ ਕਮਜੋਰ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲਈ ਅੱਜ ਸ਼ਹਿਰ ਵਿਚ ਮੁਫ਼ਤ ਸਟੱਡੀ ਸੈਂਟਰ ਖੋਲ੍ਹਿਆ ਗਿਆ। ਇਹ ਸੈਂਟਰ ਸੁੰਦਰ ਸਿੰਘ ਇੰਸਾਂ ਦੀ ਰਿਹਾਇਸ਼ ਗਲੀ ਨੰ:3/ਏ, ਹੰਸ ਨਗਰ, ਬਠਿੰਡਾ ਵਿਖੇ ਖੋਲ੍ਹਿਆ ਗਿਆ ਜਿੱਥੇ ਟੀਚਰਾਂ ਮਿਨਾਕਸ਼ੀ ਇੰਸਾਂ ਅਤੇ ਪ੍ਰਵੀਨ ਇੰਸਾਂ ਵੱਲੋਂ ਐਲਕੇਜੀ ਤੋਂ ਲੈ ਕੇ 8ਵੀਂ ਜਮਾਤ ਦੇ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ ਅੱਜ ਇਸ ਮੌਕੇ 20 ਬੱਚੇ ਹਾਜਰ ਸਨ। ਇਸ ਮੌਕੇ ਬਲਾਕ ਬਠਿੰਡਾ ਦੇ ਏਰੀਆ ਪ੍ਰਤਾਪ ਨਗਰ ਦੇ ਪ੍ਰੇਮੀ ਸੇਵਕ ਜਗਜੀਤ ਸਿੰਘ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਪ੍ਰਵੀਨ ਇੰਸਾਂ ਨੇ ਬੱਚਿਆਂ ਨੂੰ ਟਿਊਸ਼ਨ ਪੜ੍ਹਨ ਸਬੰਧੀ ਹਦਾਇਤਾਂ ਦੱਸੀਆਂ ਅਤੇ ਉਨ੍ਹਾਂ ਕਿਹਾ ਕਿ ਜੇਕਰ ਹੋਰ ਵੀ ਬੱਚੇ ਪੜ੍ਹਨਾ ਚਾਹੁੰਦੇ ਹਨ ਤਾਂ ਉਹ ਸੈਂਟਰ ਇੰਚਾਰਜ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਪ੍ਰੇਮੀ ਸੰਮਤੀ ਸੇਵਾਦਾਰ ਸੁੰਦਰ ਸਿੰਘ ਇੰਸਾਂ, ਜੋਗਿੰਦਰ ਇੰਸਾਂ, ਸੁਨੀਲ ਇੰਸਾਂ, ਦੀਪਕ ਇੰਸਾਂ, ਨਿਸ਼ਾ ਇੰਸਾਂ, ਰਾਜ ਇੰਸਾਂ ਤੋਂ ਇਲਾਵਾ ਹੋਰ ਸੇਵਾਦਾਰ ਵੀਰ ਅਤੇ ਭੈਣਾਂ ਹਾਜਰ ਸਨ।
