ਸਕੂਲ ਪੁੱਜਣ ’ਤੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਗਰਮਜੋਸ਼ੀ ਨਾਲ ਕੀਤਾ ਸੁਆਗਤ
ਫਰੀਦਕੋਟ , 23 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਲੜਕੀਆਂ ਨੇ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ ਹੋਏ ਨੈੱਟਬਾਲ, ਕਿੱਕ ਬਾਕਸਿੰਗ, ਬੈਡਮਿੰਟਨ, ਸ਼ਤਰੰਜ, ਗੱਤਕਾ ਅਤੇ ਕੁਸ਼ਤੀ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਅਤੇ ਸਿਲਵਰ ਮੈਡਲ ਹਾਸਿਲ ਕੀਤੇ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੀਆਂ ਸਕੂਲੀ ਖੇਡਾਂ ਵਿੱਚ 19 ਖਿਡਾਰਨਾਂ ਨੇ ਗੋਲਡ, 22 ਖਿਡਾਰਨਾਂ ਨੇ ਸਿਲਵਰ ਅਤੇ 17 ਖਿਡਾਰਨਾਂ ਨੇ ਬਰਾੳੂਜ਼ ਮੈਡਲ ਪ੍ਰਾਪਤ ਕੀਤੇ। ਜਿਸ ਵਿੱਚੋਂ ਕਿੱਕ ਬਾਕਸਿੰਗ ਵਿੱਚ ਉਮਰ ਵਰਗ 14 ਵਿੱਚੋਂ ਖੁਸ਼ਪ੍ਰੀਤ ਕੌਰ, ਸ਼ਤਰੰਜ ਵਿੱਚ ਉਮਰ ਵਰਗ 17 ਵਿੱਚੋਂ ਖੁਸ਼ਪ੍ਰੀਤ ਕੌਰ, ਸਿਮਰਨ, ਮਨੀਸ਼ਾ, ਜਸਵੀਰ ਕੌਰ, ਗੱਤਕੇ ਵਿੱਚ ਉਮਰ ਵਰਗ 19 ਵਿੱਚੋਂ ਪਵਨਦੀਪ ਕੌਰ ਅਤੇ ਇਸ਼ਮਨਮੀਤ ਕੌਰ ਨੇ ਗੋਲਡ ਮੈਡਲ ਪ੍ਰਾਪਤ ਕੀਤੇ। ਇਸੇ ਤਰ੍ਹਾਂ ਸ਼ਤਰੰਜ ਵਿੱਚ ਉਮਰ ਵਰਗ 19 ਵਿੱਚੋਂ ਰਸ਼ਨਦੀਪ ਕੌਰ, ਪ੍ਰਭਜੋਤ ਕੌਰ, ਹਰਨੂਰ ਕੌਰ, ਤਾਨੀਆ, ਸਿਮਰਨਜੋਤ ਕੌਰ, ਕੁਸ਼ਤੀ ਵਿੱਚ ਉਮਰ ਵਰਗ 17 ਵਿੱਚੋਂ ਦੀਕਸ਼ਾ, ਜੈਸਮੀਨ ਕੌਰ, ਕਮਲਪ੍ਰੀਤ ਕੌਰ ਨੇ ਸਿਲਵਰ ਮੈਡਲ ਪ੍ਰਾਪਤ ਕੀਤੇ। ਨੈੱਟਬਾਲ ਵਿੱਚ ਉਮਰ ਵਰਗ 14 ਵਿੱਚੋਂ ਤਕਦੀਰ ਕੌਰ, ਪ੍ਰਭਜੀਤ ਕੌਰ, ਕਾਰਤਿਕਾ, ਬਲਜੀਤ ਕੌਰ, ਰਮਨਦੀਪ ਕੌਰ, ਰਿਧੀ, ਬੈਡਮਿੰਟਨ ਵਿੱਚ ਉਮਰ ਵਰਗ 14 ਵਿੱਚੋਂ ਕ੍ਰਿਤਿਕਾ, ਗੱਤਕੇ ਵਿੱਚੋਂ ਉਮਰ ਵਰਗ 14 ਵਿੱਚੋਂ ਖੋਜਦੀਪ ਕੌਰ, ਏਕਮਦੀਪ ਕੌਰ, ਅਰਪਨਪ੍ਰੀਤ ਕੌਰ ਅਤੇ ਗੁਰਲੀਨ ਕੌਰ ਨੇ ਬਰਾਊਜ਼ ਮੈਡਲ ਪ੍ਰਾਪਤ ਕੀਤੇ। ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਹਰਵਿੰਦਰ ਸਿੰਘ ਕੋਚ, ਮਨਪ੍ਰੀਤ ਸਿੰਘ ਕੋਚ, ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਪਣਾ ਮੁਕਾਮ ਹਾਸਿਲ ਕਰਨ ਲਈ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਮੈਡਮ ਨਵਪ੍ਰੀਤ ਸ਼ਰਮਾ, ਪ੍ਰਦੀਪ ਕੁਮਾਰ, ਗਗਨਦੀਪ ਸਿੰਘ ਸਮੇਤ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ