ਚੰਡੀਗੜ੍ਹ: 24 ਸਤੰਬਰ,(ਵਰਲਡ ਪੰਜਾਬੀ ਟਾਈਮਜ਼)
ਪੰਜਾਬ ਕੈਬਨਿਟ ਵਿੱਚ ਅੱਜ ਸ਼ਾਮੀ ਹੋਣ ਜਾ ਰਹੇ ਫੇਰ ਬਦਲ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਓ ਐਸ ਡੀ ਓਂਕਾਰ ਸਿੰਘ ਨੂੰ ਹਟਾ ਦਿੱਤਾ ਗਿਆ ਹੈ। ਭਾਵੇਂ ਉਨ੍ਹਾਂ ਦੇ ਹਟਾਉਣ ਦੇ ਕਾਰਨਾਂ ਦਾ ਅਜੇ ਕੋਈ ਖੁਲਾਸਾ ਨਹੀਂ ਹੋਇਆ ਪਰ ਇਹ ਖਬਰ ਚਰਚਾ ‘ਚ ਹੈ ਕਿ ਮੁੱਖ ਮੰਤਰੀ ਹੁਣ ਆਉਣ ਵਾਲੇ ਢਾਈ ਸਾਲਾਂ ਵਿੱਚ ਆਪਣਾ ਅਕਸ਼ ਸੁਧਾਰ ਪ੍ਰੋਗਰਾਮ ਲਾਗੂ ਕਰ ਰਹੇ ਹਨ ਤਾਂ ਕਿ ਆਉਂਦੀਆਂ ਚੋਣਾਂ ‘ਚ ਸਰਕਾਰ ਦੀ ਅਲੋਚਨਾ ਤੋਂ ਬਚਿਆ ਜਾ ਸਕੇ।
