
ਕੋਟਕਪੂਰਾ, 25 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)

ਇੰਟਰਨੈਸ਼ਨਲ ਮਿਲੇਨੀਅਮ ਸਕੂਲ ਪੰਜਗਰਾਈਂ ਕਲਾਂ ਵਿਖੇ ਸਕੂਲ ਦੇ ਡਾਇਰੈਕਟਰ ਵਾਸੂ ਸ਼ਰਮਾ ਅਤੇ ਚੇਅਰਮੈਨ ਜਸਕਰਨ ਸਿੰਘ ਨੇ ਖੁਸ਼ੀ ਨੂੰ ਪ੍ਰਗਟ ਕਰਦਿਆਂ ਦੱਸਦਿਆਂ ਕਿਹਾ ਕਿ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦੇ ਹੋਏ ਕੌਮੀ ਲੋਕ ਨਾਚ ਕਰਵਾਇਆ ਗਿਆ। ਉਨਾਂ ਨੂੰ ਦੱਸਿਆ ਕਿ ਇਸ ਲੋਕ ਨਾਚ ਵਿਚ ਵੱਖ ਵੱਖ ਰਾਜਾਂ ਦੀਆਂ ਟੀਮਾਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਵਿੱਚ ਰਾਜਸਥਾਨੀ, ਹਰਿਆਣਵੀ, ਮਣੀਪੁਰ, ਅਸਾਮ, ਹਿਮਾਚਲ ਪ੍ਰਦੇਸ਼, ਬੰਗਾਲਿਆਂ ਟੀਮਾਂ ਨੇ ਆਪਣੀ ਕਲਾ ਦੀ ਪ੍ਰਦਰਸ਼ਨੀ ਕਰਕੇ ਸਭ ਦਾ ਮਨ ਮੋਹ ਲਿਆ। ਡਾਇਰੈਕਟਰ ਵਾਸੂ ਸ਼ਰਮਾ ਅਤੇ ਚੇਅਰਮੈਨ ਜਸਕਰਨ ਸਿੰਘ ਨੇ ਦੱਸਿਆ ਕਿ ਬਾਬਾ ਫਰੀਦ ਜੀ ਦੇ ਇਸ ਪ੍ਰੋਗਰਾਮ ਵਿੱਚ ਖਾਸ ਮਹਿਮਾਨ ਵਜੋਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ, ਡਾ. ਲਛਮਣ ਸਿੰਘ ਭਗਤੂਆਣਾ ਚੇਅਰਮੈਨ ਮਾਰਕਿਟ ਕਮੇਟੀ ਜੈਤੋ, ਦਲਬੀਰ ਸਿੰਘ ਸਿੱਧੂ ਡੀਐਸਪੀ ਬਾਘਾਪੁਰਾਣਾ, ਬਾਬਾ ਮਲਕੀਤ ਸਿੰਘ ਜੀ ਸਿੱਖਾਂਵਾਲਾ ਬੀੜ, ਬਾਬਾ ਸੁੰਦਰ ਦਾਸ ਜੀ ਗਊਸ਼ਾਲਾ ਪੰਜਗਰਾਈ, ਪ੍ਰੋ: ਅਰੁਣਾ ਅਣਦੇਵ ਅੰਤਰਰਾਸ਼ਟਰੀ ਸੰਗੀਤਕਾਰ, ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ, ਹਰਪ੍ਰੀਤ ਸਿੰਘ ਚਾਨਾ, ਬਲਜੀਤ ਸਿੰਘ ਖੀਵਾ, ਉਦੇ ਰੰਦੇਵ ਆਦਿ ਵਿਸ਼ੇਸ਼ ਤੌਰ ’ਤੇ ਹਾਜਰ ਹੋਏ। ਇਸ ਮੌਕੇ ਸਭ ਨੇ ਪਹੁੰਚ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਮੈਡਮ ਸੀਮਾ ਸ਼ਰਮਾ, ਡਾਇਰੈਕਟਰ ਵਾਸੂ ਸ਼ਰਮਾ, ਮੈਡਮ ਰਕਸ਼ੰਦਾ ਸ਼ਰਮਾ, ਰਾਘਵ ਸ਼ਰਮਾ ਅਤੇ ਚੈਅਰਮੈਨ ਜਸਕਰਨ ਸਿੰਘ ਸਮੇਤ ਪਿ੍ਰੰਸੀਪਲ ਨੇ ਸਾਰਿਆਂ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕਰਦਿਆਂ ਧੰਨਵਾਦ ਕੀਤਾ।

