ਫਰੀਦਕੋਟ, 26 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਚੱਲ ਰਹੇ 13 ਪੰਜਾਬ ਬਟਾਲੀਅਨ ਫਿਰੋਜਪੁਰ, ਜਿਸ ਦੇ ਸੀ.ਓ. ਕਰਨਲ ਸੀ.ਐੱਮ. ਸ਼ਰਮਾ ਸਨ, ਜੂਨੀਅਰ ਡਿਵੀਜਨ ਦੇ ਕੈਡਿਟ ਕੁਲਰਾਜ ਸਿੰਘ ਨੇ ਐੱਨ.ਸੀ.ਸੀ. ਦੇ ਰਾਸ਼ਟਰ ਪੱਧਰੀ ਥਲ ਸੈਨਾ ਕੈਂਪ ਵਿੱਚ ਭਾਗ ਲੈ ਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਜਿਕਰਯੋਗ ਹੈ ਕਿ ਕੈਡਿਟ ਕੁਲਰਾਜ ਸਿੰਘ ਨੇ ਵੱਖ-ਵੱਖ ਪੜਾਵਾਂ ਨੂੰ ਪਾਰ ਕਰਦਿਆਂ ਨੈਸਨਲ ਪੱਧਰ ਤੱਕ ਪਹੁੰਚਣ ਲਈ ਕੁੱਲ 6 ਕੈਂਪਾਂ ਵਿੱਚ ਸ਼ਮੂਲੀਅਤ ਕੀਤੀ। ਫਾਇਰਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੁਧਿਆਣਾ ਗਰੁੱਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਉਲੇਖਯੋਗ ਪ੍ਰਾਪਤੀ ਲਈ ਸੰਸਥਾ ਮੁਖੀ ਡਾ. ਐੱਸ.ਐੱਸ. ਬਰਾੜ ਨੇ ਸਮੁੱਚੇ ਐੱਨ.ਸੀ.ਸੀ. ਵਿਭਾਗ, ਕੇਅਰ ਟੇਕਰ ਪੂਨਮ ਰਾਣੀ, ਕੈਡਿਟ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀ ਵਰਗ ਦੀ ਸਖਸ਼ੀਅਤ ਵਿਕਾਸ, ਅਨੁਸਾਸ਼ਿਤ ਜੀਵਨ ਅਤੇ ਸੁਨਿਹਰੇ ਭਵਿੱਖ ਸਿਰਜਣ ਲਈ ਬੇਹੱਦ ਲਾਹੇਵੰਦ ਸਾਬਤ ਹੁੰਦੇ ਹਨ।