ਫਰੀਦਕੋਟ, 26 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸੰਤ ਬਾਬਾ ਫਰੀਦ ਆਗਮਨ ਪੁਰਬ ਨੂੰ ਸਮਰਪਿਤ ਬਾਬਾ ਫਰੀਦ ਆਰਟ ਸੁਸਾਇਟੀ ਫਰੀਦਕੋਟ ਵਲੋਂ ਸਕੂਲੀ-ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਜੋੜਨ ਅਤੇ ਪ੍ਰੇਰਿਤ ਕਰਨ ਦੇ ਉਦੇਸ਼ ਲਈ ਤਿੰਨ-ਰੋਜਾ ਕੌਮਾਂਤਰੀ ਆਰਟ ਵਰਕਸ਼ਾਪ ਅਤੇ ਪੇਂਟਿੰਗ ਪ੍ਰਦਰਸ਼ਨੀ ਦਾ ਆਯੋਜਨ ਸੰਜੀਵਨੀ ਹਾਲ ਬਿ੍ਰਜਿੰਦਰਾ ਕਾਲਜ ਫਰੀਦਕੋਟ ਵਿਖੇ ਕੀਤਾ ਗਿਆ। ਤਿੰਨ ਰੋਜਾ ਕੌਮਾਂਤਰੀ ਆਰਟ ਵਰਕਸ਼ਾਪ ਅਤੇ ਪੇਂਟਿੰਗ ਪ੍ਰਦਰਸ਼ਨੀ ’ਚ ਪੂਰੇ ਦੇਸ਼ ਭਰ ਤੋਂ ਮਾਹਿਰ ਆਰਟਿਸਟ ਪਰਵੀਨ ਸੈਣੀ ਉੱਤਰ ਪ੍ਰਦੇਸ਼, ਮਮਤਾ ਰਾਜਪੂਤ ਉੱਤਰ ਪ੍ਰਦੇਸ਼, ਮਨਜੀਤ ਕੌਰ ਚੰਡੀਗੜ੍ਹ, ਸ਼ਾਦੀਆ ਅਲੀਗੜ, ਸਚਿਨ ਸਾਖਲਕਰ ਰਾਜਸਥਾਨ ਵਿਸ਼ੇਸ ਤੌਰ ’ਤੇ ਪਹੁੰਚੇ ਸਨ। ਸੁਸਾਇਟੀ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਆਏ ਹੋਏ ਸਾਰੇ ਆਰਟਿਸਟਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਜੀ ਆਇਆਂ ਆਖਿਆ। ਮਾਹਿਰ ਆਰਟਿਸਟਾਂ ਵਲੋਂ ਕੈਨਵਸ ਬੋਰਡ ’ਤੇ ਦਿਲ ਨੂੰ ਛੋਹ ਲੈਣ ਵਾਲੀਆਂ ਪੇਂਟਿੰਗ ਤਿਆਰ ਕੀਤੀ ਗਈਆਂ ਸਨ। ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਵਲੋਂ ਵੀ ਮਾਹਿਰ ਆਰਟਿਸਟਾਂ ਰਾਹੀਂ ਤਰ੍ਹਾਂ-ਤਰ੍ਹਾਂ ਦੇ ਗੁਰ ਸਿੱਖਣ ਨੂੰ ਮਿਲੇ। ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਬਾਹਰੋਂ ਆਏ ਸਾਰੇ ਆਰਟਿਸਟਾਂ ਨਾਲ ਜਾਣ-ਪਹਿਚਾਣ ਕੀਤੀ ਗਈ ਅਤੇ ਉਹਨਾਂ ਵਲੋਂ ਕੀਤੇ ਗਏ ਆਰਟ ਦੇ ਅਦਭੁਤ ਕੰਮ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਕੰਮ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਸਾਰੇ ਆਰਟਿਸਟਾਂ ਨੂੰ ਭਵਿੱਖ ’ਚ ਵੀ ਇਸੇ ਤਰ੍ਹਾਂ ਆਪਣੀ ਕਲਾ ਨੂੰ ਹੋਰ ਅੱਗੇ ਵਧਾਉਣ ਪ੍ਰਤੀ ਸੁਭਕਾਮਨਾਵਾਂ ਦਿੱਤੀਆਂ। ਕੁਲਤਾਰ ਸਿੰਘ ਸੰਧਵਾਂ ਵਲੋਂ ਸਕੂਲੀ ਬੱਚਿਆਂ ਦੇ ਵੱਖ-ਵੱਖ ਉਮਰ ਗਰੁੱਪ ਰਾਹੀਂ ਕਰਵਾਏ ਗਏ ਪੇਂਟਿੰਗ ਮੁਕਾਬਲਿਆਂ ’ਚ ਪਹਿਲੇ, ਦੂਜੇ, ਤੀਜੇ ਅਤੇ ਕੰਸੋਲੇਸਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿੱਦਿਆਰਥੀਆਂ ਨੂੰ ਸੰਨਮਾਨ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰੈੱਸ ਸਕੱਤਰ ਬਲਜੀਤ ਗਰੋਵਰ ਰਾਹੀਂ ਸੁਸਾਇਟੀ ਦੀ ਕਾਰਗੁਜਾਰੀ ਰਿਪੋਰਟ ਪੇਸ ਕਰਦੇ ਹੋਏ ਮੁੱਖ ਮਹਿਮਾਨ ਨੂੰ ਸੁਸਾਇਟੀ ਦੀ ਗਤੀਵਿਧੀਆਂ ਸੰਬੰਧਤ ਜਾਣੂ ਕਰਵਾਇਆ ਗਿਆ। ਸਨਮਾਨ ਸਮਾਰੋਹ ਵਿੱਚ ਵਿਸੇਸ ਤੌਰ ’ਤੇ ਪਹੁੰਚੇ ਵਿਸੇਸ ਮਹਿਮਾਨ ਸਰਦਾਰ ਮਹੀਪ ਇੰਦਰ ਸਿੰਘ ਸੇਖੋਂ ਸੇਵਾਦਾਰ ਬਾਬਾ ਫਰੀਦ ਵਿੱਦਿਆਕ ਅਤੇ ਧਾਰਮਿਕ ਸੰਸਥਾਵਾਂ ਫਰੀਦਕੋਟ, ਨੇ ਸਰਿਕਤ ਕਰਦੇ ਹੋਏ ਬਾਹਰੋਂ ਆਏ ਸਾਰੇ ਮਾਹਿਰ ਆਰਟਿਸਟਾਂ ਨੂੰ ਉਹਨਾਂ ਦੇ ਅਦਭੁੱਤ ਕੰਮ ਤੋਂ ਪ੍ਰਭਾਵਿਤ ਹੁੰਦੇ ਹੋਏ ਸੰਤ ਬਾਬਾ ਫਰੀਦ ਆਰਟ ਸੋਸਾਇਟੀ ਫਰੀਦਕੋਟ ਦੇ ਸਮੂਹ ਅਹੁਦੇਦਾਰ ਨਾਲ ਨਗਦ ਇਨਾਮ ਰਾਸ਼ੀ, ਸਨਮਾਨ ਚਿੰਨ, ਪ੍ਰਸੰਸਾ ਪੱਤਰ ਅਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਯੁਵਾ ਆਰਟਿਸਟ ਉਦਿਸ ਬੈਂਬੀ ਵੱਲੋਂ ਸਾਬਕਾ ਮੁੱਖ ਸੇਵਾਦਾਰ ਬਾਬਾ ਫਰੀਦ ਵੈਲਫੇਅਰ ਸੁਸਾਇਟੀ ਫਰੀਦਕੋਟ ਦੇ ਦੀਵੰਗਤ ਸਰਦਾਰ ਇੰਦਰਜੀਤ ਸਿੰਘ ਖਾਲਸਾ ਦਾ ਪੋਰਟਰੇਟ ਤਿਆਰ ਕਰਕੇ ਸਰਦਾਰ ਮਹੀਪ ਇੰਦਰ ਸਿੰਘ ਸੇਖੋਂ ਜੀ ਨੂੰ ਭੇਂਟ ਕੀਤਾ ਗਿਆ। ਅੰਤ ’ਚ ਤਿੰਨ ਰੋਜਾ ਕੌਮਾਂਤਰੀ ਆਰਟ ਵਰਕਸ਼ਾਪ ਅਤੇ ਪੇਂਟਿੰਗ ਪ੍ਰਦਰਸ਼ਨੀ ’ਚ ਭਾਗ ਲੈਣ ਵਾਲੇ ਆਰਟਿਸਟਾਂ ਅਤੇ ਸੁਸਾਇਟੀ ਦੇ ਅਹੁਦੇਦਾਰ ਅਤੇ ਮੈਂਬਰਾਨ ਨੂੰ ਸਨਮਾਨ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਉਹਨਾਂ ਵਲੋਂ ਕੀਤੇ ਗਏ ਚੰਗੇ ਕੰਮ ਅਤੇ ਪ੍ਰਬੰਧ ਦੀ ਪ੍ਰਸੰਸਾ ਕੀਤੀ ਗਈ। ਇਸ ਖਾਸ ਮੌਕੇ ਵਿਸ਼ੇਸ਼ ਮਹਿਮਾਨ ਵਲੋਂ ਸੁਸਾਇਟੀ ਦੇ ਮੀਤ ਪ੍ਰਧਾਨ ਪਰਮਿੰਦਰ ਸਿੰਘ ਟੋਨੀ ਦੀ ਆਲ ਓਵਰ ਸਾਰੇ ਸਾਲ ਦੀ ਕਾਰਗੁਜਾਰੀ ਤੋਂ ਖੁਸ ਹੁੰਦੇ ਹੋਏ ਵਿਸ਼ੇਸ਼ ਸਨਮਾਨ ਚਿੰਨ੍ਹ, ਪ੍ਰਸੰਸਾ ਪੱਤਰ ਅਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੁਸਾਇਟੀ ਦੇ ਮੁੱਖ ਸਰਪ੍ਰਸਤ ਸੁਖਦੇਵ ਸਿੰਘ ਦੋਸਾਂਝ, ਪ੍ਰਧਾਨ ਪ੍ਰੀਤ ਭਗਵਾਨ ਸਿੰਘ, ਮੀਤ ਪ੍ਰਧਾਨ ਪਰਮਿੰਦਰ ਸਿੰਘ ਟੋਨੀ, ਜਨਰਲ ਸਕੱਤਰ ਡਿਪਟੀ ਸਿੰਘ, ਪ੍ਰੈੱਸ ਸਕੱਤਰ ਬਲਜੀਤ ਗਰੋਵਰ, ਖਜਾਨਚੀ ਵੀਰਪਾਲ ਕੌਰ, ਸ਼ਹਿ ਖਜਾਨਚੀ ਸਤਵੀਰ ਕੌਰ, ਮੈਂਬਰ ਹਰਵਿੰਦਰ ਕੌਰ, ਤਮੰਨਾ, ਰਜਿੰਦਰ ਸਿੰਘ ਡਿੰਪੀ, ਗੁਰਮੀਤ ਸਿੰਘ ਰੈਣੀ, ਮਨਦੀਪ ਕੈਂਥ, ਅਨੂੰ ਬਾਲਾ, ਉਦਿਸ ਬੈਬੀ, ਕੇਦਾਰਨਾਥ, ਪਰਮਿੰਦਰ ਕੌਰ, ਦੇਵਨਾਥ ਆਦਿ ਹਾਜਰ ਸਨ।
