ਦੁਸਹਿਰਾ ਮੇਲਾ 12 ਅਕਤੂਬਰ ਨੂੰ ਫ਼ਰੀਦਕੋਟ ਵਿਖੇ ਪੂਰਨ ਸ਼ਰਧਾ, ਸਤਿਕਾਰ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ : ਅਸੋਕ ਸੱਚਰ, ਵਿਨੋਦ ਬਜਾਜ
ਫਰੀਦਕੋਟ, 29 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੂਰੇ ਉੱਤਰੀ ਭਾਰਤ ’ਚ ਕੁਲੂ ਤੋਂ ਬਾਅਦ ਫ਼ਰੀਦਕੋਟ ਦਾ ਦੁਸਹਿਰਾ ਪ੍ਰਸਿੱਧ ਹੈ। ਇਹ ਦੁਸਹਿਰਾ ਫ਼ਰੀਦਕੋਟ ਵਿਖੇ ਮਹਰਾਜ ਫ਼ਰੀਦਕੋਟ ਦੇ ਸਮੇਂ ਤੋਂ ਨਿਰੰਤਰ ਮਨਾਇਆ ਜਾ ਰਿਹਾ ਹੈ। ਇਸ ਪਰਮਪੰਰਾ ਨੂੰ ਜਾਰੀ ਰੱਖਦਿਆਂ ਦੀ ਫ਼ਰੀਦਕੋਟ ਦੁਸਹਿਰਾ ਕਮੇਟੀ ਫ਼ਰੀਦਕੋਟ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਬੁਰਾਈ ਉੱਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ, ਦੀ ਫ਼ਰੀਦਕੋਟ ਦੁਸਹਿਰਾ ਕਮੇਟੀ ਵੱਲੋਂ ਮਨਾਇਆ ਜਾਂਦਾ ਹੈ। ਇਸ ਵਾਰ ਦੀ ਦੁਸਹਿਰਾ ਦਾ ਤਿਉਹਾਰ ਮਨਾਉਣ ਵਾਸਤੇ ਮੀਟਿੰਗ ਮਹਾਂ ਮਿ੍ਤੰਜੂ ਮੰਦਰ-ਕਮਲ ਕਲਿਆਣ ਆਸਰਮ ਫ਼ਰੀਦਕੋਟ ਵਿਖੇ ਚੇਅਰਮੈਨ ਅਸ਼ੋਕ ਸੱਚਰ ਅਤੇ ਪ੍ਰਧਾਨ ਵਿਨੋਦ ਬਜਾਜ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਹਰ ਵਾਰ ਦੀ ਤਰਾਂ ਦੁਸਹਿਰੇ ਦਾ ਤਿਉਹਾਰ ਪੂਰਨ ਸ਼ਰਧਾ, ਸਤਿਕਾਰ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਮੀਟਿੰਗ ਦੌਰਾਨ ਚੇਅਰਮੈਨ ਅਸ਼ੋਕ ਸੱਚਰ ਅਤੇ ਪ੍ਰਧਾਨ ਵਿਨੋਦ ਬਜਾਜ ਨੇ ਦੱਸਿਆ ਕਿ ਦੁਸਹਿਰੇ ਮੇਲੇ ਦੌਰਾਨ ‘ਫ਼ਰੀਦਕੋਟ-ਰਤਨ ਐਵਾਰਡ-24’ ਕਲੱਬ ਮੈਂਬਰਾਂ ਵੱਲੋਂ ਸੁਝਾਏ ਮੈਂਬਰਾਂ ਦੇ ਨਾਮਾਂ ਤੇ ਵਿਚਾਰ-ਵਿਟਾਂਦਰਾ ਕੀਤਾ ਜਾ ਰਿਹਾ ਹੈ ਤੇ ਮੈਂਬਰਾਂ ਦੀ ਸਹਿਮਤੀ ਨਾਲ ਫ਼ੈਸਲਾ ਕੀਤਾ ਜਾਵੇਗਾ। ਉਨਾਂ ਦੱਸਿਆ ਦੁਸਹਿਰੇ ਮੇਲੇ ਦੌਰਾਨ ਭਗਵਾਨ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਦੇ ਜੀਵਨ ਨਾਲ ਸਬੰਧਿਤ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣਗੀਆਂ। ਇਸ ਮੌਕੇ ਬਾਜ਼ੀਗਰਾਂ ਦੇ ਜੌਹਰ, ਮੋਟਰ ਸਈਕਲਾਂ ਦੇ ਕਰਤੱਵ, ਧੂੰਆਂ ਰਹਿਤ ਆਤਿਸ਼ਬਾਜ਼ੀ, ਪੈਰਾਗਾੲਲਾਇਡਿੰਗ ਆਕਰਸ਼ਨ ਰਹਿਣਗੇ। ਉਨਾਂ ਦੱਸਿਆ ਕਿ ਦੁਸਹਿਰੇ ਮੇਲੇ ਦੀ ਸਫ਼ਲਤਾਂ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕਰਕੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਨਾਂ ਦੱਸਿਆ ਕਿ 12 ਅਕਤੂਬਰ ਨੂੰ ਫ਼ਰੀਦਕੋਟ ਵਿਖੇ ਮਨਾਏ ਜਾਣ ਵਾਲੇ ਦੁਸਹਿਰੇ ਮੇਲੇ ’ਚ ਆਦਮਕੱਦ ਰਾਵਣ, ਕੁੰਭਕਰਣ ਅਤੇ ਮੇਘਨਾਥ ਦੇ ਬੁੱਤਾਂ ਨੂੰ ਅਗਨੀ ਭੇਂਟ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਦੁਸਹਿਰੇ ਮੇਲੇ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਮੇਲੇ ਦੇ ਪ੍ਰਬੰਧਾਂ ਦਾ ਰਿਵਿਊ ਕਰਨ ਵਾਸਤੇ ਦੂਜੀ ਮੀਟਿੰਗ 6 ਅਕਤੂਬਰ ਨੂੰ ਸਵੇਰ 9:15 ਵਜੇ ਮਹਾਂਮਿ੍ਰਤੰਜੂ ਮੰਦਰ-ਕਮਲ ਕਲਿਆਣ ਆਸ਼ਰਮ ਫ਼ਰੀਦਕੋਟ ਵਿਖੇ ਕੀਤੀ ਜਾਵੇਗੀ। ਮੀਟਿੰਗ ’ਚ ਗੁਰਜਾਪ ਸਿੰਘ ਸੇਖੋਂ, ਸ਼ਹਿਰ ਦੇ ਪ੍ਰਸਿੱਧ ਡਾ. ਬਿਮਲ ਗਰਗ, ਕਮੇਟੀ ਮੈਂਬਰ ਤਹਿਸੀਲਦਾਰ ਪ੍ਰਵੀਨ ਸੱਚਰ, ਪਿ੍ਰਤਪਾਲ ਸਿੰਘ ਕੋਹਲੀ, ਨਵਦੀਪ ਗਰਗ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਠੇਕੇਦਾਰ ਅਸ਼ੋਕ ਚਾਨਣਾ, ਰਮੇਸ਼ ਰੀਹਾਨ, ਮੈਂਬਰਾਂ ’ਚੋਂ ਹੋਟਲ ਦਾਸਤਾਨ ਦੇ ਮੈਨੇਜਿੰਗ ਡਾਇਰੈਕਟਰ ਸੁਖਬੀਰ ਸਿੰਘ ਸੱਚਦੇਵਾ, ਰਿਸ਼ੂ ਗੁਪਤਾ, ਸੁਰਿੰਦਰਪਾਲ ਸ਼ਿੰਦਾ, ਰਾਜਨ ਨਾਗਪਾਲ, ਪ੍ਰੋ.ਐਨ.ਕੇ. ਗੁਪਤਾ, ਜਤਿੰਦਰ ਗੁਪਤਾ, ਵਿਕਾਸ ਅਰੋੜਾ, ਸੁਖਬੀਰ ਸਿੰਘ ਮਾਨ ਮਰਾੜ, ਅਰਵਿੰਦਰ ਛਾਬੜਾ, ਮੋਨੂੰ ਠਾਕੁਰ, ਇੰਜ. ਮਨਦੀਪ ਸ਼ਰਮਾ, ਰਿਸ਼ੀ ਦੇਸ਼ ਰਾਜ ਸ਼ਰਮਾ, ਸੰਜੀਵ ਮਿੱਤਲ, ਮਨਪ੍ਰੀਤ ਸਿੰਘ ਬਰਾੜ, ਦਰਸ਼ਨ ਲਾਲ ਚੁੱਘ, ਚੰਦਨ ਕੱਕੜ, ਐਡਵੋਕੇਟ ਕੇਸ਼ਵ ਕਟਾਰੀਆ,ਪ੍ਰਦੀਪ ਕਟਾਰੀਆ, ਸੰਜੀਵ ਟਿੰਕੂ ਮੌਂਗਾ, ਐਡਵੋਕੇਟ ਭੁਪੇਸ਼ ਜੈਨ, ਉੱਘੇ ਕਾਰੋਬਾਰੀ ਅਸ਼ਵਨੀ ਬਾਂਸਲ, ਸ਼ਾਸ਼ਤਰੀ ਰਮੇਸ਼ ਪ੍ਰਾਸ਼ਰ, ਮੰਗਤ ਰਾਮ ਪਟਵਾਰੀ, ਗਗਨ ਟੱਕਰ, ਐਡਵੋਕੇਟ ਮਿਸਟਰ ਕਟਾਰੀਆ, ਸੁਮੀਤ ਗਰੋਵਰ, ਗੋਲਡੀ ਪੁਰਬਾ, ਦਵਿੰਦਰ ਗੋਇਲ, ਸੁਖਵਿੰਦਰ ਸਿੰਘ ਮਾਨ, ਹੈਪੀ ਗੋਇਲ, ਨਰੇਸ਼ ਤਾਇਲ, ਰਜਤ ਸੁਖੀਜਾ, ਅਮਨ ਚੌਧਰੀ,ਜਗਦੀਸ਼ ਬਾਂਬਾ, ਸਤੀਸ਼ ਬਾਂਬਾ, ਰਜਤ ਅਸੀਜਾ, ਬਲਦੇਵ ਸੱਚਦੇਵਾ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਹਾਜ਼ਰ ਸਨ।

