ਕੋਟਕਪੂਰਾ, 5 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਜੈਤੋ ਰੋਡ ’ਤੇ ਸਥਿੱਤ ਇਕ ਬਸਤੀ ਵਿੱਚ ਲਗਭਗ 95 ਫੀਸਦੀ ਐੱਸ.ਸੀ. ਵਸੋਂ ਵਾਸ ਕਰਦੀ ਹੈ, ਉੁਥੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਹਿਨੁਮਾਈ ਹੇਠ ਲਗਭਗ 35 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਸਮੇਤ ਬੂਟਾ ਸਿੰਘ ਮੈਂਬਰ, ਰਣਜੀਤ ਸਿੰਘ ਸਿੱਧੂ, ਲੱਕੀ ਸਿੰੰਘ ਲਾਲੇਆਣਾ, ਲਵਪ੍ਰੀਤ ਹੰਸ, ਸਰਬਣ ਸਿੰਘ ਸੰਧੂ, ਸਬੰਧਤ ਠੇਕੇਦਾਰ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ। ਸਥਾਨਕ ਮੁਹੱਲਾ ਵਾਸੀਆਂ ਸੀਰਾ ਸਿੰਘ ਅਤੇ ਭੋਲਾ ਸ਼ਰਮਾ ਆਦਿ ਨੇ ਸਪੀਕਰ ਸੰਧਵਾਂ ਅਤੇ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਵਾਇਤੀ ਪਾਰਟੀਆਂ ਵੱਲੋਂ ਹਮੇਸ਼ਾਂ ਗਰੀਬ ਬਸਤੀਆਂ ਦੇ ਵਿਕਾਸ ਕਾਰਜਾਂ ਨੂੰ ਅਣਗੌਲੇ ਕੀਤੇ ਜਾਂਦਾ ਰਿਹਾ ਹੈ ਤੇ ਉਥੋਂ ਦੇ ਵੋਟਰਾਂ ਨੂੰ ਵਿਕਾਊ ਮਾਲ ਦਾ ਖਿਤਾਬ ਦਿੱਤਾ ਜਾਂਦਾ ਸੀ ਪਰ ਸਪੀਕਰ ਸੰਧਵਾਂ ਵਲੋ ਉਕਤ ਬਸਤੀ ਦੇ ਵਿਕਾਸ ਕਾਰਜ ਸ਼ੁਰੂ ਕਰਵਾ ਕੇ ਉਕਤ ਧਾਰਨਾ ਨੂੰ ਗਲਤ ਠਹਿਰਾਇਆ ਹੈ ਅਤੇ ਸਬੂਤ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਆਮ ਲੋਕਾਂ ਦੀ ਸੁਣਵਾਈ ਪਹਿਲ ਦੇ ਆਧਾਰ ’ਤੇ ਹੋ ਰਹੀ ਹੈ।