ਫਰੀਦਕੋਟ, 5 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਨਵੀਂ ਦਾਣਾ ਮੰਡੀ ਵਿਖੇ ਮੁਨੀਮ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬ੍ਰਹਮ ਪ੍ਰਕਾਸ਼ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਚੇਅਰਮੈਨ ਵੇਦ ਪ੍ਰਕਾਸ਼, ਵਾਈਸ ਚੇਅਰਮੈਨ ਰਮੇਸ਼ ਸ਼ਰਮਾ, ਵਾਈਸ ਪ੍ਰਧਾਨ ਕੇਵਲ ਸਿੰਘ, ਕੈਸ਼ੀਅਰ ਰਾਕੇਸ਼ ਕੁਮਾਰ, ਸਕੱਤਰ ਰਮੇਸ਼ ਗਾਬਾ, ਅਸ਼ੋਕ ਵਧਵਾ, ਸੁਰਿੰਦਰ ਭੋਲਾ, ਜਸਵਿੰਦਰ ਬਿੱਟੂ, ਹਰੀ ਰਾਮ, ਰਮੇਸ਼ ਸ਼ਰਮਾ ਨੇ ਝੋਨੇ ਦੇ ਅਗਾਉਂ ਸੀਜਨ ਤੋਂ ਜਾਣੂ ਕਰਵਾਇਆ ਕਿ ਇਸ ਵਾਰ ਝੋਨਾ ਸੁਕਾ ਕੇ ਤੋਲਿਆ ਜਾਵੇ, ਗਿੱਲਾ ਝੋਨਾ ਸ਼ੈਲਰ ਵਾਲਿਆਂ ਵੱਲੋਂ ਨਹੀਂ ਚੁੱਕਿਆ ਜਾਵੇਗਾ, ਨਾਲ ਸਾਰੇ ਮੁਨੀਮ ਭਰਾਵਾਂ ਨੂੰ ਐਕਸੀਡੈਂਟ ਬੀਮਾ ਕਰਾਉਣ ਲਈ ਜੋਰ ਪਾਇਆ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਵੱਲੋਂ ਤਿੰਨ ਸਾਲ ਪਹਿਲਾਂ ਬੀਮੇ ਕਰਾਉਣੇ ਸ਼ੁਰੂ ਕੀਤੇ ਗਏ ਸਨ ਪਰ ਕੁਝ ਮੁਨੀਮ ਭਰਾ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ, ਜਰੂਰਤ ਪੈਣ ’ਤੇ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੀਜਨ ਦੌਰਾਨ ਕਿਸੇ ਕਿਸਮ ਦੀ ਔਕੜ ਆਉਣ ’ਤੇ ਕਿਸੇ ਵੀ ਐਗਜੈਕਟਿਵ ਮੈਂਬਰ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਮੇਸ਼ ਸ਼ਰਮਾ, ਰਾਮ ਕਿ੍ਰਸ਼ਨ, ਸੰਦੀਪ ਕੁਮਾਰ, ਸੁਨੀਲ ਕੁਮਾਰ, ਦਰਸ਼ਨ ਸਿੰਗਲਾ, ਅਸ਼ੋਕ ਦੂਆ ਅਤੇ ਗਗਨਦੀਪ ਸ਼ਰਮਾ ਆਦਿ ਵੀ ਹਾਜਰ ਸਨ।