ਬਰਨਾਲਾ 5 ਅਕਤੂਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਲੋਕ ਪੱਖੀ ਨਾਟਕਕਾਰ ਅਤੇ ਚਿੰਤਕ ਗੁਰਸ਼ਰਨ ਭਾਅ ਜੀ ਦੇ ਹਮਸਫ਼ਰ ਅਤੇ ਰੰਗਮੰਚ ਕਲਾਕਾਰ ਭੈਣ ਜੀ ਕੈਲਾਸ਼ ਕੌਰ ਕੱਲ ਰਾਤ ਸਦੀਵੀਂ ਵਿਛੋੜਾ ਦੇ ਗਏ ਹਨ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜਥੇਬੰਦਕ ਮੁਖੀ ਮਾਸਟਰ ਰਜਿੰਦਰ ਭਦੌੜ, ਮੀਡੀਆ ਮੁਖੀ ਸੁਮਿਤ ਸਿੰਘ ਤੇ ਜੋਨ ਮੁਖੀ ਮਾਸਟਰ ਪਰਮਵੇਦ ਨੇ ਉਨ੍ਹਾਂ ਦੇ ਸਦੀਵੀ ਵਿਛੋੜੇ ਬਾਰੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਉਹਨਾਂ ਵੱਲੋਂ ਗੁਰਸ਼ਰਨ ਭਾਅ ਜੀ ਨਾਲ ਰੰਗ ਮੰਚ ਰਾਹੀਂ ਲੋਕ ਪੱਖੀ ਸਮਾਜਿਕ ਤਬਦੀਲੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਖੇਤਰ ਵਿੱਚ ਪੂਰੇ ਪੰਜ ਦਹਾਕੇ ਪਾਏ ਵਡਮੁੱਲੇ ਯੋਗਦਾਨ ਲਈ ਬੇਹੱਦ ਫ਼ਖ਼ਰ ਮਹਿਸੂਸ ਕਰਦੀ ਹੈ, ਅਤੇ ਉਹਨਾਂ ਦੇ ਵਿਛੋੜੇ ਉਤੇ ਦੁੱਖ ਦਾ ਇਜਹਾਰ ਕਰਦੀ ਹੋਈ ਉਨ੍ਹਾਂ ਦੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ ਤੇ ਭੈਣ ਕੈਲਾਸ਼ ਕੌਰ ਦੀ ਸੋਚ ਤੇ ਘਾਲਣਾ ਨੂੰ ਲਾਲ ਸਲਾਮ ਕਰਦੀ ਹੈ