ਡਾਲਟਿਨ ਏ.ਆਈ. ਦੀ ਟੀਮ ਵੱਲੋਂ ਯੂ.ਕੇ., ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਬਾਰੇ ਦਿੱਤੀ ਗਈ ਭਰਪੂਰ ਜਾਣਕਾਰੀ
ਸੰਸਥਾ ਵਿੱਚ 2 ਨਵੇਂ ਮੈਂਬਰਾਂ ਪ੍ਰਵੀਨ ਸੁਖੀਜਾ ਅਤੇ ਅਮਨਦੀਪ ਕੌਰ ਦੀ ਕਰਵਾਈ ਗਈ ਸ਼ਮੂਲੀਅਤ
ਕੋਟਕਪੂਰਾ, 6 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐਸੋਸੀਏਸ਼ਨ ਆਫ ਆਈਲੈਟਸ ਐਂਡ ਇੰਮੀਗ੍ਰੇਸ਼ਨ ਇੰਡਸਟਰੀ ਪੰਜਾਬ ਵੱਲੋਂ ਕੋਟਕਪੂਰਾ ਵਿਖੇ ਪ੍ਰਧਾਨ ਗਗਨਦੀਪ ਜਿੰਦਲ ਦੀ ਅਗਵਾਈ ਹੇਠ ਦੂਸਰੀ ਕੰਸਲਟੈਂਟਸ ਮੀਟ ਕਰਵਾਈ ਗਈ, ਜਿਸ ਵਿੱਚ ਮਲੋਟ, ਮੋਗਾ, ਫਰੀਦਕੋਟ, ਜੈਤੋ ਅਤੇ ਕੋਟਕਪੂਰਾ ਦੇ ਪੰਜਾਬ ਸਰਕਾਰ ਤੋਂ ਲਾਇਸੰਸਸ਼ੁਦਾ ਕੰਸਲਟੈਂਟਸ ਨੇ ਸ਼ਮੂਲੀਅਤ ਕੀਤੀ| ਮੀਟਿੰਗ ਦੌਰਾਨ ਅੰਤਰਰਾਸ਼ਟਰੀ ਕੰਪਨੀ ਡਾਲਟਿਨ ਏ.ਆਈ. ਤੋਂ ਆਕਾਸ਼ ਕੰਬੋਜ਼ (ਡਾਇਰੈਕਟਰ ਸੇਲਜ਼), ਗੁਰਪ੍ਰੀਤ ਸਿੰਘ (ਰੀਜਨਲ ਮੈਨੇਜਰ ਸੇਲਜ਼), ਪੁਸ਼ਪਿੰਦਰ ਕੌਰ (ਜਨਰਲ ਮੈਨੇਜਰ ਸੇਲਜ਼), ਬੇਅੰਤ ਕੌਰ, ਸ਼ਾਰਦਾ ਨੰਦ ਸਿੰਘ ਅਤੇ ਗੌਰੀ ਉਚੇਚੇ ਤੌਰ ’ਤੇ ਪਹੁੰਚੇ| ਜਨਰਲ ਸਕੱਤਰ ਓ.ਪੀ. ਗੋਇਲ ਨੇ ਸੰਸਥਾ ਦੀਆਂ ਪਿਛਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਕੰਸਲਟੈਂਟਸ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ| ਡਾਲਟਿਨ ਏ.ਆਈ. ਦੀ ਟੀਮ ਵੱਲੋਂ ਯੂ.ਕੇ., ਕੈਨੇਡਾ, ਅਮਰੀਕਾ ਅਤੇ ਯੂਰੋਪ ਦੇ ਹੋਰ ਦੇਸ਼ਾਂ ਵਿੱਚ ਜਾਣ ਵਾਲੇ ਵਿਦਿਆਰਥੀਆਂ ਲਈ ਕੰਸਲਟੈਂਟਸ ਨੂੰ ਟ੍ਰੇਨਿੰਗ ਦਿੱਤੀ ਗਈ ਵਿਦੇਸ਼ ਜਾਣ ਲਈ ਦਿੱਤੇ ਜਾਣ ਵਾਲੇ ਅੰਗਰੇਜੀ ਭਾਸ਼ਾ ਦੇ ਵੱਖ ਵੱਖ ਪੀ.ਟੀ.ਈ. ਟੈਸਟਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ| ਇਸ ਦੌਰਾਨ ਸੰਸਥਾ ਵਿੱਚ 2 ਨਵੇਂ ਮੈਂਬਰਾਂ ਪ੍ਰਵੀਨ ਸੁਖੀਜਾ ਅਤੇ ਅਮਨਦੀਪ ਕੌਰ ਨੂੰ ਸ਼ਮੂਲੀਅਤ ਕਰਵਾਈ ਗਈ ਅਤੇ ਮੈਂਬਰਸ਼ਿਪ ਸਰਟੀਫਿਕੇਟ ਪ੍ਰਦਾਨ ਕੀਤੇ ਗਏ| ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ, ਮੀਤ ਪ੍ਰਧਾਨ ਵਿਵੇਕ ਅਰੋੜਾ, ਖਜਾਨਚੀ ਅਨਮੋਲ ਗੋਇਲ, ਰਾਜਨੀਤਿਕ ਸਕੱਤਰ ਸਾਹਿਲ ਬਾਂਗਾ, ਪ੍ਰੋਜੈਕਟ ਚੇਅਰਮੈਨ ਰੋਹਿਤ ਸੇਠੀ ਤੇ ਹਰਵਿੰਦਰ ਸਿੰਘ ਵੈਂਸੀ, ਈਵੈਂਟ ਆਰਗੇਨਾਈਜਰ ਗੁਰਮੀਤ ਸਿੰਘ ਸਰਾਂ, ਪੀ.ਆਰ.ਓ. ਸੁਖਵਿੰਦਰ ਸਿੰਘ ਰੋਮਾਣਾ ਤੋਂ ਇਲਾਵਾ ਜਗਤਾਰ ਸਿੰਘ ਭੁੱਲਰ, ਗੁਰਕੀਰਤਨ ਸਿੰਘ ਸੰਧੂ, ਅਮਨਦੀਪ ਸਿੰਘ ਢਿੱਲੋਂ, ਹਰਜੀਤ ਸਿੰਘ ਵਾਲੀਆ, ਗੁਰਬਿੰਦਰ ਸਿੰਘ ਸ਼ਾਨੂੰ ਸੰਘਾ, ਹਰਵਿੰਦਰਜੀਤ ਸਿੰਘ ਮਾਨ, ਸੁਨੀਲ ਕੁਮਾਰ ਸੰਨੀ, ਮਨਦੀਪ ਸਿੰਘ ਸਰਾਂ, ਪ੍ਰਭਜੀਤ ਸਿੰਘ ਸੋਢੀ, ਸੰਦੀਪ ਸਿੰਘ ਸੰਧੂ, ਰਜਤ ਸੋਨੀ, ਅਭਿਸ਼ੇਕ ਮਿੱਤਲ, ਰਿਸ਼ਭ ਗੋਇਲ, ਕਰਮਪਾਲ ਸਿੰਘ ਸਮਾਘ, ਸਤਿੰਦਰ ਸਿੰਘ ਆਹੂਜਾ, ਅਮਨਦੀਪ ਗੁਲਾਟੀ, ਸੰਦੀਪ ਕੁਮਾਰ, ਵਿਕਰਮਜੀਤ ਸਿੰਘ ਕਲਸੀ, ਰਾਜਵਿੰਦਰ ਸਿੰਘ ਪੁਰਬਾ ਸਮੇਤ ਮੋਗਾ ਤੋਂ ਰੋਹਿਤ ਪਾਸੀ, ਫਰੀਦਕੋਟ ਤੋਂ ਨਵਨੀਤ ਜੈਨ, ਦਵਿੰਦਰ ਸਿੰਘ, ਜੈਤੋ ਤੋਂ ਅਮਰੀਕ ਸਿੰਘ ਬਰਾੜ, ਮਲੋਟ ਤੋਂ ਕਲਮਦੀਪ ਸਿੰਘ, ਤਲਵੰਡੀ ਸਾਬੋ ਤੋਂ ਹਰਪ੍ਰੀਤ ਸਿੰਘ ਬਰਾੜ ਵੀ ਹਾਜਰ ਸਨ|