ਸ਼੍ਰੋਮਣੀ ਦਾਰਸ਼ਨਿਕ ਅਵਾਰਡ ਨਾਲ ਵਿਸ਼ਵ ਚਿੰਤਕ ਐਵਾਰਡੀ ਡਾ. ਸਵਰਾਜ ਸਿੰਘ ਸਨਮਾਨਿਤ।
10 ਹੋਰਨਾਂ ਨੂੰ ਵੀ ਮਿਲਿਆ “ਸਾਡਾ ਪਟਿਆਲਾ — ਸਾਡਾ ਮਾਣ” ਸਨਮਾਨ।
ਪਟਿਆਲਾ,15 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਰੰਗ ਮੱਚ ਦੀਆਂ ਦੋ ਪ੍ਰਸਿੱਧ ਸੰਸਥਾਵਾਂ ਕਲਾ ਕ੍ਰਿਤੀ ਪਟਿਆਲਾ ਤੇ ਨਟਰਾਜ ਆਰਟਸ ਥੀਏਟਰ ਪਟਿਆਲਾ ਦੇ ਸਾਂਝੇ ਉਦਮ ਸਦਕਾ ਸਥਾਨਕ ਮੁਸਾਫ਼ਿਰ ਮੇਮੋਰੀਅਲ ਸੈਂਟਰਲ਼ ਸਟੇਟ ਲਾਇਬਰੇਰੀ ਦੇ ਹਾਲ ਵਿਖੇ “ਸੁਨੇਹਾ ਪਿਆਰ ਦਾ– 2026” ਅਤੇ ਸ਼੍ਰੋਮਣੀ ਦਾਰਸ਼ਨਿਕ ਅਵਾਰਡ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਾਹਿਤ, ਕਲਾ ਗੀਤ,ਸੰਗੀਤ ਅਤੇ ਹਾਸਰਸ ਪ੍ਰੋਗਰਾਮ ਦਾ ਵਧੀਆ ਸੁਮੇਲ ਸੀ। ਜਿਸ ਦੇ ਮੁੱਖ ਮਹਿਮਾਨ ਸਰਦਾਰ ਬਲਜਿੰਦਰ ਸਿੰਘ ਢਿੱਲੋਂ, ਚੇਅਰਮੈਨ ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਲਿਮਿਟਡ ਸਨ। ਜਦੋਂ ਕਿ ਪ੍ਰਧਾਨਗੀ ਕਲਾ ਕ੍ਰਿਤੀ ਦੇ ਪ੍ਰਧਾਨ ਅਵਤਾਰ ਸਿੰਘ ਅਰੋੜਾ ਨੇ ਕੀਤੀ। ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਉਚੱਚੇ ਤੋਰ ਤੇ ਪੱਤਰਕਾਰ , ਕਲਾ ਤੇ ਸਹਿਤ ਨੂੰ ਉਤਸ਼ਾਹਿਤ ਕਰਨ ਵਾਲੇ ਰਾਜੇਸ਼ ਸ਼ਰਮਾ ਪੰਜੋਲਾ, ਕਮਲਜੀਤ ਕੌਰ ਢਿਲੋਂ ਸਨ ਅਤੇ ਸਮਾਜ ਸੇਵਿਕਾ ਸਤਿੰਦਰ ਪਾਲ ਕੌਰ ਵਾਲੀਆ ਸਨ। ਜਿਹਨਾਂ ਨੇ ਮਿਲਕੇ ਸਾਰੀਆ ਸਖਸੀਅਤਾਂ ਦਾ ਮਾਣ ਸਨਮਾਨ ਕੀਤਾ। ਅਤੇ ਪ੍ਰਮਿੰਦਰ ਪਾਲ ਕੌਰ ਅਤੇ ਗੋਪਾਲ ਸ਼ਰਮਾ ਦੇ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਅਜਿਹੇ ਆਯੋਜ਼ਨ ਇਸੇ ਤਰ੍ਹਾਂ ਨਾਲ ਜਾਰੀ ਰਹਿਣਗੇ।ਇਸ ਪ੍ਰੋਗਰਾਮ ਦੌਰਾਨ ਪਹਿਲੀ ਵਾਰ ਕਲਾ ਕ੍ਰਿਤੀ ਅਤੇ ਨਟਰਾਜ ਆਰਟਸ ਥੀਏਟਰ ਦੇ ਨਾਲ ਨਾਲ ਸਮਾਜ ਦੀਆਂ ਹੋਰ 2 ਦਰਜਨ ਤੋਂ ਵੱਧ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਮਿਲ ਕੇ ਵਿਸ਼ਵ ਚਿੰਤਕ ਐਵਾਰਡੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਡਾਕਟਰ ਸਵਰਾਜ ਸਿੰਘ ਨੂੰ ਸ਼੍ਰੋਮਣੀ ਦਾਰਸ਼ਨਿਕ ਅਵਾਰਡ ਨਾਲ ਸਨਮਾਨਿਤ ਕੀਤਾ। ਸਨਮਾਨ ਦੇ ਰੂਪ ਵਿੱਚ ਉਹਨਾਂ ਨੂੰ ਫੁੱਲਾਂ ਦੇ ਬੁੱਕੇ, ਹਾਰ, ਸਨਮਾਨ ਪੱਤਰ, ਸ਼ਾਲ ਅਤੇ ਹੋਰ ਤੋਹਫ਼ੇ ਵਜੋਂ ਭੇਂਟ ਕੀਤੇ ਗਏ। ਸ਼੍ਰੋਮਣੀ ਦਾਰਸ਼ਨਿਕ ਅਵਾਰਡ ਸਨਮਾਨ ਪ੍ਰਾਪਤ ਕਰਨ ਮਗਰੋਂ ਡਾਕਟਰ ਸਵਰਾਜ ਸਿੰਘ ਨੇ ਬੋਲਦੇ ਆਖਿਆ ਕਿ ਭਾਰਤ ਦਰਸ਼ਨ ਵਿੱਚ ਸਾਡੇ ਸਭਿਆਚਾਰਕ ਵਿਰਸੇ ਦੀ ਬਹੁਤ ਹੀ ਅਹਿਮੀਅਤ ਹੈ ।ਅਤੇ ਇਸ ਦੇ ਕਾਰਣ ਹੀ ਸਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ਮਜਬੂਤ ਹੁੰਦੀ ਹੈ ।ਅਤੇ ਅੱਜ ਦਾ ਇਹ ਉਹਨਾਂ ਨੂੰ ਅਵਾਰਡ ਮਿਲਣਾ ਪੂਰਵੀ ਚਿੰਤਨ ਦਾ ਹੁੰਗਾਰਾ ਹੈ ।ਜੋ ਕਿ ਪੱਛਮੀ ਸਰਮਾਏਦਾਰੀ ਨੂੰ ਨਕੇਲ ਪਾਉਣ ਵਿੱਚ ਕਾਮਯਾਬ ਹੋ ਰਿਹਾ ਹੈ। ਕਿਉਂਕਿ ਜੋ ਭਾਰਤੀ ਸਾਹਿਤ ਵਿੱਚ ਲਿਖਿਆ ਪੜਿਆ ਜਾਂਦਾ ਹੈ,ਉਸ ਦੀ ਮਿਸਾਲ ਦੁਨੀਆਂ ਵਿੱਚ ਕਿਤੇ ਵੀ ਨਹੀਂ ਮਿਲਦੀ। ਉਨ੍ਹਾਂ ਖ਼ੁਦ ਵੀ ਅੰਤਰਰਾਸਟਰੀ ਮਸਲਿਆਂ ਸਬੰਧੀ ਵੱਖ ਵੱਖ ਮੰਚਾ ਤੋਂ ਹਮੇਸ਼ਾਂ ਹੀ ਪੱਛਮੀ ਸ਼ਰਮਾਏਦਾਰੀ ਦੇ ਖ਼ਿਲਾਫ਼ ਪੂਰਵੀ ਚਿੰਤਨ ਉੱਤੇ ਡਟ ਕੇ ਪਹਿਰਾ ਦਿੱਤਾ ਹੈ।
ਇਸ ਦੇ ਨਾਲ ਹੀ “ਸਾਡਾ ਮਾਣ– ਸਾਡਾ ਪਟਿਆਲਾ” ਪਟਿਆਲਾ ਦੇ ਤਹਿਤ 10 ਹੋਰਾਂ ਨੂੰ ਵੀ ਕਲਾ, ਸਾਹਿਤ, ਸੰਗੀਤ,ਗਾਇਨ ਅਤੇ ਹੋਰ ਕਲਾਵਾ ਲਈ ਵਿਸ਼ੇਸ਼ ਤੌਰ ਉਤੇ ਸਨਮਾਨ ਕੀਤਾ ਗਿਆ। ਜਿਨਾਂ ਵਿੱਚ ਕਲਾ ਅਤੇ ਸਮਾਜ ਸੇਵਾ ਲਈ ਅਕਸ਼ਯ ਗੋਪਾਲ,ਮਾਲਾ ਗੋਪਾਲ,ਸਮਾਜ ਸੇਵਾ ਅਤੇ ਕੰਸਲ ਫਾਉਂਡੇਸ਼ਨ ਦੇ ਪ੍ਰਧਾਨ ਡਾਕਟਰ ਗੁਰਵਿੰਦਰ ਕਾਂਸਲ, ਪ੍ਰਸਿੱਧ ਕਵਿਤਰੀਆਂ ਰਣਜੀਤ ਕੌਰ ਸਵੀ, ਪੱਲਵੀ ਗੁਪਤਾ, ਅਨੀਤਾ ਪਟਿਆਲਵੀ, ਬਲਵਿੰਦਰ ਕੌਰ “ਥਿੰਦ” ਅਤੇ ਇਕ ਹੋਰ ਵਿਸ਼ੇਸ਼ ਤੌਰ ਤੇ ਸਨਮਾਨ ਇੰਜ. ਰਾਜਿੰਦਰ ਪਾਲ ਸ਼ਰਮਾ ਸਮਾਜ ਸੇਵਾ ਅਤੇ ਵਾਤਾਵਰਣ ਤੇ ਕਲਾ ਪ੍ਰੇਮੀ ਨੂੰ ਵੀ ਦਿੱਤਾ ਗਿਆ ।ਇਸ ਤੋਂ ਇਲਾਵਾ ਸਮਾਜ ਸੇਵੀ, ਕਲਾ ਪ੍ਰੇਮੀ ਰਜਿੰਦਰ ਸਿੰਘ, ਬਜਿੰਦਰ ਠਾਕੁਰ ਹਾਸਰਸ ਕਵੀ,ਸਨੀ ਹੰਸ ਨੂੰ ਵੀ ਗਾਇਕ ਵਜੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਲਾਕ੍ਰਿਤੀ ਦੀ ਡਾਇਰੈਕਟਰ ਅਤੇ ਰੰਗਮੰਚ ਦੀ ਉੱਘੀ ਸ਼ਖ਼ਸੀਅਤ, ਐਕਟਰ ਪਰਮਿੰਦਰ ਪਾਲ ਕੌਰ ਦੁਆਰਾ ਪੇਸ਼ ਕੀਤੇ ਗਏ ਨਸਿਆ ਦੇ ਖ਼ਿਲਾਫ਼ “ਕੋਈ ਦਿਓ ਜਵਾਬ” ਨਾਟਕ ਦੇ ਮੋਨੋ ਲਾਗ ਨੂੰ ਵੀ ਦਰਸ਼ਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ ।ਅਤੇ ਇਸ ਤੋਂ ਇਲਾਵਾ ਵਿਸ਼ਾਲ ਕੁਮਾਰ,ਮੰਗਤ ਖਾਨ ਅਤੇ ਸਤੀਸ਼ ਵਿਦਰੋਹੀ ਨੇ ਵੀ ਆਪਣੀਆਂ ਸ਼ਾਨਦਾਰ ਰਚਨਾਵਾਂ ਅਤੇ ਗੀਤ ਪੇਸ਼ ਕੀਤੇ ਗਏ।ਇਸ ਮੌਕੇ ਮੰਚ ਦੀ ਸੰਚਾਲਨਾ ਬਹੁਤ ਹੀ ਖੂਬਸੂਰਤ ਢੰਗ ਨਾਲ ਡਾਕਟਰ ਮੰਜੂ ਅਰੌੜਾ ਨੇ ਨਿਭਾਈ ।ਸਮਾਗਮ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖ਼ੋਂ)ਦੇ ਪ੍ਰਧਾਨ ਪਵਨ ਹਰਚੰਦਪੁਰੀ, ਜੀ ਗੁਲਜਾਰ ਸਿੰਘ ਸ਼ੌਂਕੀ ,ਅਮਰ ਸਿੰਘ ਅਮਨ ਅਤੇ ਬਠਿੰਡਾ ਤੋਂ ਪ੍ਰਸਿੱਧ ਵਿਦਵਾਨ ਮੇਘਰਾਜ ਸ਼ਰਮਾ ਆਪਣੇ ਸਾਥੀਆਂ ਸਮੇਤ ਪੁੱਜੇ ਹੋਏ ਸਨ । ਜਿਹਨਾਂ ਨੇ ਡਾਕਟਰ ਸਵਰਾਜ ਸਿੰਘ ਨੂੰ ਵੀ ਸਨਮਾਣਿਤ ਕੀਤਾ।ਦਰਸ਼ਕਾਂ ਅਤੇ ਸਰੋਤਿਆਂ ਦੀ ਭਰਵੀਂ ਹਾਜਰੀ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ।
ਫੋਟੋ ਕੈਪਸ਼ਨ– ਕਲਾਕ੍ਰਿਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਪਟਿਆਲਾ ਵੱਲੋਂ ਕੀਤੇ ਗਏ “ਸੁਨੇਹਾ ਪਿਆਰ ਦਾ -” ਅਤੇ ਸ਼੍ਰੋਮਣੀ ਦਾਰਸ਼ਨਿਕ ਅਵਾਰਡ ਸਨਮਾਨ ਸਮਾਗਮ ਵਿੱਚ ਡਾਕਟਰ ਸਵਰਾਜ ਸਿੰਘ ਨੂੰ ਮੁੱਖ ਮਹਿਮਾਨ ਸਰਦਾਰ ਬਲਜਿੰਦਰ ਸਿੰਘ ਢਿੱਲੋ ਅਤੇ ਹੋਰ ਅਹੁਦੇਦਾਰ ਸ਼੍ਰੋਮਣੀ ਦਾਰਸ਼ਨਿਕ ਅਵਾਰਡ ਨਾਲ ਸਨਮਾਨਿਤ ਕਰਦੇ ਹੋਏ ਅਤੇ ਨਾਲ ਹੀ 10 ਹੋਰਨਾਂ ਸ਼ਖਸੀਅਤਾਂ ਨੂੰ ਵੀ “ਸਾਡਾ ਮਾਣ- ਸਾਡਾ ਪਟਿਆਲਾ” ਅਵਾਰਡ ਨਾਲ ਸਨਮਾਨਿਤ ਕਰਦੇ ਹੋਏ ਤਸਵੀਰ ਵਿੱਚ ਨਜ਼ਰ ਆ ਰਹੇ ਹਨ।

