ਰਾਜਸਥਾਨ/ਹਨੂੰਮਾਨਗੜ੍ਹ 15 ਜਨਵਰੀ (ਅਸ਼ੋਕ ਸ਼ਰਮਾ/ਚੇਤਨ ਸ਼ਰਮਾ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਭਾਸ਼ਾ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 11 ਜਨਵਰੀ 2026 ਦਿਨ ਐਤਵਾਰ ਨੂੰ ਸ਼ਾਨਦਾਰ ਪੰਜਾਬੀ ਲਾਈਵ ਕਵੀ ਦਰਬਾਰ ਕਵਾਇਆ ਗਿਆ। ਜਿਸ ਵਿੱਚ ਕਵੀ ਮਨਦੀਪ ਕੌਰ ਬੱਲ (ਸਹਾਇਕ ਪ੍ਰੋਫੈਸਰ), ਅਮਨ ਵਾਰਵਲ, ਸੂਰਿਆਂ ਕਾਂਤ ਵਰਮਾ, ਰਸ਼ਪਾਲ ਸਿੰਘ ਕਾਫ਼ਰ ਅਤੇ ਬਲਵੀਰ ਕੁਮਾਰ (ਬਾਬਾ ਬੀਰ੍ਹਾ) ਨੇ ਸਮੂਲੀਅਤ ਕੀਤੀ। ਪ੍ਰੋਗਰਾਮ ਦਾ ਆਗਾਜ਼ ਸੰਚਾਲਕ ਮਹਿੰਦਰ ਸੂਦ ਵਿਰਕ ਨੇ ਸ਼ਾਨਦਾਰ ਅੰਦਾਜ਼ ਵਿੱਚ ਆਪਣੀ ਮੌਲਿਕ ਕਵਿਤਾ “ਮੇਰੀ ਮਾਂ ਬੋਲੀ ਪੰਜਾਬੀ” ਦੇ ਨਾਲ ਕੀਤਾ। ਫਿਰ ਸੂਰਿਆਂ ਕਾਂਤ ਵਰਮਾ ਅਤੇ ਮਨਦੀਪ ਕੌਰ ਬੱਲ ਨੇ ਕਵਿਤਾਵਾਂ ਸੁਣਾ ਕੇ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਰਸ਼ਪਾਲ ਸਿੰਘ ਕਾਫ਼ਰ ਅਤੇ ਬਲਵੀਰ ਕੁਮਾਰ ਨੇ ਸੇਧ ਵਰਧਕ ਕਵਿਤਾਵਾਂ ਪੇਸ਼ ਕੀਤੀਆਂ। ਅਮਨ ਵਾਰਵਲ ਨੇ ਵੀ ਕਵਿਤਾਵਾਂ ਦੀ ਸਾਂਝ ਪਾਈ। ਪ੍ਰੋਗਰਾਮ ਪ੍ਰਬੰਧਕ ਇਕਬਾਲ ਸਿੰਘ ਸਹੋਤਾ ਅਤੇ ਸੰਸਥਾਪਕ ਮਾਨ ਸਿੰਘ ਸੁਥਾਰ ਤੇ ਚੇਅਰਮੈਨ ਮੈਡਮ ਸੀਯਾ ਭਾਰਤੀ ਜੀ ਨੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨ ਦਾ ਐਲਾਨ ਕੀਤਾ। ਅਖੀਰ ਸੰਚਾਲਕ ਸੂਦ ਵਿਰਕ ਨੇ ਆਪਣੀ ਮੌਲਿਕ ਕਵਿਤਾ “ਖੁੱਦ ਨੂੰ ਤਰਾਸ਼” ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ।
