ਸੰਗਰੂਰ 19 ਜਨਵਰੀ ( ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਮੀਟਿੰਗ ਇਕਾਈ ਮੁਖੀ ਸੁਰਿੰਦਰ ਪਾਲ ਉਪਲੀ ਦੀ ਪ੍ਰਧਾਨਗੀ ਹੇਠ ਸੰਗਰੂਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਕ੍ਰਿਸ਼ਨ ਸਿੰਘ ਤੇ ਮੀਡੀਆ ਮੁਖੀ ਪ੍ਰਗਟ ਸਿੰਘ ਬਾਲੀਆਂ ਨੇ ਦੱਸਿਆ ਕਿ ਮੈਗਜ਼ੀਨ ਵਿੱਚ ਪਿਛਲੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ। ਤਰਕਸ਼ੀਲ ਮੈਗਜੀਨ ਦੀ ਵੰਡ ਕਰਦਿਆਂ ਵਿਚਾਰ ਕੀਤਾ ਗਿਆ ਕਿ ਇਸ ਸਾਲ ਵੀ ਮੈਗਜ਼ੀਨ ਦੇ ਪਾਠਕਾਂ ਦਾ ਵਿਸਥਾਰ ਕੀਤਾ ਜਾਵੇ ਤੇ ਮੈਗਜ਼ੀਨ ਦੀ ਗਿਣਤੀ ਵਧਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ। ਤਰਕਸ਼ੀਲ ਕੈਲੰਡਰ ਲੋਕ ਅਰਪਣ ਕਰਦਿਆਂ ਫੈਸਲਾ ਕੀਤਾ ਗਿਆ ਕਿ ਕੈਲੰਡਰ ਵੱਧ ਤੋਂ ਵੱਧ ਗਿਣਤੀ ਵਿੱਚ ਹਮਦਰਦਾਂ ਦੇ ਘਰੇ ਪਹੁੰਚਾਏ ਜਾਣਗੇ। ਮੀਟਿੰਗ ਵਿੱਚ ਐਡਵੋਕੇਟ ਦਿਲਜੋਤ ਸ਼ਰਮਾ ਦੀ ਭੇਦਭਰੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ । ਮੀਟਿੰਗ ਵਿੱਚ ਸੁਰਿੰਦਰ ਪਾਲ ਉਪਲੀ ਦੀ ਜੀਵਨ ਸਾਥਣ ਵਨੀਤਾ ਦੀ ਸੇਵਾ ਮੁਕਤੀ ‘ਤੇ ਮੁਬਾਰਕਾਂ ਦਿੱਤੀਆਂ ਗਈਆਂ ਤੇ ਉਨ੍ਹਾਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬੇ, ਸੰਗਰੂਰ -ਬਰਨਾਲਾ ਜੋਨ ਤੇ ਸਥਾਨਕ ਇਕਾਈ ਨੂੰ ਕਾਫੀ ਆਰਥਿਕ ਵੀ ਦਿੱਤੀ।
ਮੀਟਿੰਗ ਵਿੱਚ ਸੀਤਾ ਰਾਮ ਬਾਲਦ ਕਲਾਂ,ਗੁਰਦੀਪ ਸਿੰਘ ਲਹਿਰਾ, ਗੁਰਜੰਟ ਸਿੰਘ, ਪ੍ਰਗਟ ਸਿੰਘ, ਕ੍ਰਿਸ਼ਨ ਸਿੰਘ, ਮਨਧੀਰ ਸਿੰਘ, ਮਾਸਟਰ ਰਣਜੀਤ ਸਿੰਘ ਨੇ ਸ਼ਮੂਲੀਅਤ ਕੀਤੀ।
