ਕੋਟਕਪੂਰਾ, 21 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਲਸੀ ਕੰਪਲੈਕਸ ਨੇੜੇ ਸਦਰ ਥਾਣਾ ਕੋਟਕਪੂਰਾ ਰੋਡ ਵਿਖੇ ‘ਸੰਕਲਪ ਕੋਟਾ ਕਲਾਸਿਸ’ ਦੇ ਇਕ ਸਾਲ ਪੂਰਾ ਹੋਣ ਦੇ ਸ਼ੁੱਭ ਮੌਕੇ ’ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਰਾਗੀ ਜੱਥੇ ਵਲੋਂ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ ਗਿਆ। ਇਸ ਸਮੇਂ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ, ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਦੇ ਧਰਮਪਤਨੀ ਬੇਅੰਤ ਕੌਰ ਸੇਖੋਂ, ਮਨਤਾਰ ਸਿੰਘ ਬਰਾੜ ਸਾਬਕਾ ਵਿਧਾਇਕ, ਭਾਈ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ ਦੇ ਪੀ.ਏ. ਦਲੇਰ ਸਿੰਘ ਡੋਡ, ਵਿਸ਼ੇਸ਼ ਤੌਰ ’ਤੇ ਪੁੱਜੇ। ਆਪਣੇ ਸੰਬੋਧਨ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਧਾਈ ਦਿੰਦਿਆਂ ਆਖਿਆ ਕਿ ਸ਼੍ਰੀ ਅਨਮੋਲ ਗੋਇਲ ਜੀ ਦੀ ਸਮੁੱਚੀ ਅਗਵਾਈ ਵਾਲੀ ਟੀਮ ਵਲੋਂ ਇੰਜੀਨੀਅਰਿੰਗ ਅਤੇ ਮੈਡੀਕਲ ਦੇ ਪੇਪਰਾਂ ਦੀ ਕੋਚਿੰਗ ਲਈ ਸੰਕਲਪ ਕੋਟਾ ਕਲਾਸਿਸ ਦੀ ਫਰੀਦਕੋਟ ਵਿਖੇ ਸ਼ੁਰੂਆਤ ਕੀਤੀ ਗਈ ਹੈ, ਹੁਣ ਪਿੰਡਾਂ ਅਤੇ ਕਸਬਿਆਂ ਦੇ ਬੱਚਿਆਂ ਨੂੰ ਕੋਚਿੰਗ ਲੈਣ ਲਈ ਦੂਰ ਸ਼ਹਿਰਾਂ ਵਿੱਚ ਜਾਣਾ ਨਹੀਂ ਪਵੇਗਾ, ਸਗੋਂ ਉਸ ਤਰ੍ਹਾਂ ਦੀ ਹੀ ਕੋਚਿੰਗ ਹੁਣ ਫਰੀਦਕੋਟ ਸ਼ਹਿਰ ਵਿਖੇ ਮਿਲੇਗੀ। ਇਸ ਸਮੇ ਸੰਕਲਪ ਕੋਟਾ ਕਲਾਸਿਸ ਦੇ ਐੱਮ.ਡੀ. ਅਨਮੋਲ ਗੋਇਲ ਸਮੇਤ ਸਮੁੱਚੇ ਪਰਿਵਾਰ ਵੱਲੋਂ ਦੂਰੋਂ ਨੇੜਿਉਂ ਆਏ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਅੰਤ ਵਿਚ ਤਿਆਰ ਕੀਤਾ ਗਿਆ ਗੁਰੂ ਕਾ ਲੰਗਰ ਸਾਰਿਆਂ ਨੇ ਰਲ ਕੇ ਛਕਿਆ।

