ਸੰਗਰੂਰ 21 ਜਨਵਰੀ ( ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤਕਾਰਾਂ, ਚਿੰਤਕਾਂ, ਵਿਦਵਾਨਾਂ ਅਤੇ ਖੋਜਾਰਥੀਆਂ ਦੀ ਇੱਕ ਮੀਟਿੰਗ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾਂ ਡੀਨ ਅਤੇ ਪ੍ਰਧਾਨ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਗੁਰਨਾਮ ਸਿੰਘ, ਡਾ. ਦਵਿੰਦਰ ਕੌਰ, ਡਾ. ਭਗਵੰਤ ਸਿੰਘ, ਜਗਦੀਪ ਸਿੰਘ ਐਡਵੋਕੇਟ, ਨਿਹਾਲ ਸਿੰਘ ਮਾਨ, ਅਵਤਾਰ ਸਿੰਘ, ਚਰਨ ਸਿੰਘ, ਚਰਨਜੀਤ ਸਿੰਘ, ਸੰਦੀਪ ਸਿੰਘ, ਜੋਰਾ ਸਿੰਘ, ਅਮਰ ਗਰਗ, ਸੁਸ਼ੀਲ ਕੁਮਾਰ, ਗੁਰਮੀਤ ਸਿੰਘ, ਅਸ਼ੀਸ਼ ਕਪੂਰ ਅਨੇਕਾਂ ਬੁੱਧੀਜੀਵੀ ਹਾਜ਼ਰ ਹੋਏ। ਮੀਟਿੰਗ ਵਿੱਚ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਆਗਾਮੀ ਚੋਣ ਬਾਰੇ ਗੰਭੀਰ ਚਰਚਾ ਕੀਤੀ ਗਈ। ਵਿਚਾਰਵਾਨਾਂ ਨੇ ਸਾਹਿਤ ਅਕਾਡਮੀ ਦੀ ਚੋਣ ਬਾਰੇ ਕਈ ਗੰਭੀਰ ਨੁਕਤੇ ਉਠਾਏ, ਜਿਵੇਂ ਕਿ ਅਤੀਤ ਵਿੱਚ ਹੋਈਆਂ ਚੋਣਾਂ ਦੌਰਾਨ ਵਰਤੇ ਢੰਗ ਤਰੀਕਿਆਂ ਅਤੇ ਰਵਾਇਤੀ ਭ੍ਰਿਸ਼ਟ ਰਾਜਨੀਤਿਕ ਚੋਣਾਂ ਦੇ ਢੰਗ ਤੋਂ ਹਟ ਕੇ ਨਿਰੋਲ ਸਾਹਿਤਕ ਅਤੇ ਵਿਦਿਅਕ ਪਵਿੱਤਰਤਾ ਨੂੰ ਬਰਕਰਾਰ ਰੱਖਿਆ ਜਾਵੇ। ਵਿਦਵਾਨਾਂ ਨੇ ਕਿਹਾ ਕਿ ਅਕਾਡਮੀ ਲਈ ਸੰਜੀਦਾ ਅਤੇ ਪੰਜਾਬੀਅਤ ਨੂੰ ਸਮਰਪਿਤ ਨੁਮਾਇੰਦੇ ਚੁਣੇ ਚਾਹੀਦੇ ਹਨ ਤਾਂ ਜੋ ਅਕਾਡਮੀ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਸਕੇ। ਅਕਾਡਮੀ ਦੇ ਸੰਵਿਧਾਨ ਅਨੁਸਾਰ ਕਾਰਜ ਹੋਣ ਅਤੇ ਸਾਰੇ ਕਾਰਜਾਂ ਦੀ ਪਾਰਦਰਸ਼ਤਾ ਬਹੁਤ ਜਰੂਰੀ ਹੈ। ਸਭ ਵਿਦਵਾਨਾਂ ਨੇ ਆਪਣੀ ਬੋਧਕਤਾ ਦਾ ਪੂਰਾ ਪਰਿਚਯ ਦਿੱਤਾ। ਇਸ ਸਮੇਂ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ, ਡਾ. ਦਵਿੰਦਰ ਕੌਰ ਨੂੰ ਪੁਸਤਕਾਂ ਭੇਂਟ ਕਰਕੇ ਸਨਮਾਨਿਤ ਕੀਤਾ।
