ਮਹਿਜ 36 ਘੰਟਿਆਂ ਦੌਰਾਨ ਸੰਗਠਿਤ ਅਪਰਾਧ ਨਾਲ ਜੁੜੇ 151 ਦੋਸ਼ੀ ਕੀਤੇ ਗਏ ਕਾਬੂ

ਅਪਰਾਧ ਦੇ ਮਾਮਲਿਆਂ ਵਿੱਚ 8 ਸਰਗਰਮ ਗਿਰੋਹਾ ਵਿੱਚ ਸ਼ਾਮਿਲ, 45 ਦੋਸ਼ੀਆਂ ਨੂੰ ਕੀਤਾ ਗਿਆ ਗ੍ਰਿਫਤਾਰ
ਕੋਟਕਪੂਰਾ, 22 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਸੁਰੱਖਿਅਤ ਅਤੇ ਅਪਰਾਧ–ਮੁਕਤ ਬਣਾਏ ਰੱਖਣ ਦੀ ਮੁਹਿੰਮ ਤਹਿਤ, ਗੌਰਵ ਯਾਦਵ ਡੀ.ਜੀ.ਪੀ. ਪੰਜਾਬ ਜੀ ਦੇ ਹੁਕਮਾਂ ਅਨੁਸਾਰ ਮਾੜੇ ਅਨਸਰਾਂ ਖ਼ਿਲਾਫ਼ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ, ਡੀ.ਆਈ.ਜੀ ਫਰੀਦਕੋਟ ਰੇਂਜ ਸ਼੍ਰੀਮਤੀ ਨਿਲਾਂਬਰੀ ਜਗਦਲੇ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ, ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਵਿੱਚ ਸੰਗਠਿਤ ਅਪਰਾਧ ਖ਼ਿਲਾਫ਼ ‘ਆਪਰੇਸ਼ਨ ਪ੍ਰਹਾਰ’ ਦੀ ਸ਼ੁਰੂਆਤ ਕੀਤੀ ਗਈ। ਇਸ ਆਪਰੇਸ਼ਨ ਤਹਿਤ ਸੰਗਠਿਤ ਅਪਰਾਧ ਖ਼ਿਲਾਫ਼ ਸੁਰੂ ਕੀਤੇ ਆਪਰੇਸ਼ਨ ਪ੍ਰਹਾਰ ਅਧੀਨ, ਜਿਲ੍ਹੇ ਅੰਦਰ ਕੱਲ੍ਹ ਸਵੇਰੇ ਤੋ ਇੱਕ ਸੁਚੱਜੀ ਯੋਜਨਾ ਅਧੀਨ ਵੱਡੇ ਪੱਧਰ ਦੀ ਕਾਰਵਾਈ ਕਰਦਿਆਂ ਜਿਲ੍ਹੇ ਅੰਦਰ ਸਰਗਰਮ ਸੰਗਠਿਤ ਅਪਰਾਧਕ ਨੈੱਟਵਰਕਾਂ ਨੂੰ ਤੋੜਨ ਲਈ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਪੂਰੀ ਤਰ੍ਹਾਂ ਸਹਿ-ਸੰਯੋਜਿਤ ਅਤੇ ਯੋਜਨਾਬੱਧ ਸੀ, ਜਿਸ ਦਾ ਉਦੇਸ਼ ਅਪਰਾਧਕ ਗਿਰੋਹਾਂ ਦੇ ਜਾਲ ਨੂੰ ਤੋੜਨਾ, ਜਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਰਾਜ ਵਿੱਚ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣਾ ਸੀ। ਇਸ ਕਾਰਵਾਈ ਤਹਿਤ, ਫਰੀਦਕੋਟ ਪੁਲਿਸ ਦੇ ਸਾਰੇ ਯੂਨਿਟਾਂ ਤੋਂ ਬਣੀਆਂ 64 ਤੋਂ ਵੱਧ ਪੁਲਿਸ ਟੀਮਾਂ ਜਿਹਨਾ ਵਿੱਚ 9 ਗਜਟਿਡ ਅਧਿਕਾਰੀਆ ਦੀ ਨਿਗਰਾਨੀ ਹੇਠ 479 ਪੁਲਿਸ ਕਰਮਚਾਰੀਆ ਨੇ ਇੱਕੋ ਸਮੇਂ ਗੈਂਗਸਟਰਾਂ, ਉਨ੍ਹਾਂ ਦੇ ਸਾਥੀਆਂ ਅਤੇ ਉਨ੍ਹਾਂ ਨੂੰ ਪਨਾਹ ਜਾਂ ਲੋਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਾਲੇ ਵਿਅਕਤੀਆਂ ਦੇ ਠਿਕਾਣਿਆਂ ’ਤੇ ਨਿਸ਼ਾਨਾਬੱਧ ਛਾਪੇਮਾਰੀ ਕੀਤੀ। ਇਹ ਕਾਰਵਾਈ ਪੂਰੀ ਤਰ੍ਹਾਂ ਖੁਫੀਆ ਜਾਣਕਾਰੀ ’ਤੇ ਆਧਾਰਿਤ ਸੀ ਅਤੇ ਇਸ ਦਾ ਮੁੱਖ ਮਕਸਦ ਸੰਗਠਿਤ ਅਪਰਾਧਕ ਗਿਰੋਹਾਂ ਦੀ ਕਾਰਜਸ਼ੀਲ ਢਾਂਚੇ ਨੂੰ ਤੋੜਨਾ ਸੀ। ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਨੇ ਦੱਸਿਆ ਕਿ ਇਸ ਸਾਂਝੀ ਕਾਰਵਾਈ ਦੌਰਾਨ ਹਾਰਡਕੋਰ ਅਪਰਾਧੀਆਂ, ਉਨ੍ਹਾਂ ਦੇ ਸਾਥੀਆਂ ਨੂੰ ਘੇਰਿਆ ਗਿਆ। ਇਸ ਦੌਰਾਨ ਹੁਣ ਤੱਕ 151 ਦੋਸ਼ੀਆਂ ਨੂੰ ਰਾਊਡ-ਅੱਪ ਕੀਤਾ ਗਿਆ, ਇਸਦੇ ਨਾਲ ਹੀ ਹੋਰਾਂ ਪਾਸੋ ਪੁੱਛਗਿੱਛ ਕਰਕੇ ਉਨ੍ਹਾਂ ਦੀਆਂ ਗਤਿਵਿਧੀਆਂ ਦੀ ਜਾਂਚ ਅਤੇ ਤਸਦੀਕ ਕੀਤੀ ਗਈ। ਇਸ ਦੌਰਾਨ ਹੁਣ ਤੱਕ ਸੰਗਠਿਤ ਅਪਰਾਧ ਮਾਮਲਿਆ ਵਿੱਚ 8 ਸਰਗਰਮ ਗਿਰੋਹਾ ਵਿੱਚ ਸ਼ਾਮਿਲ ਕੁੱਲ਼ 45 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਤੋ ਇਲਾਵਾ ਚੋਰੀ ਜਿਹੇ ਮਾਮਲਿਆ ਵਿੱਚ ਵੀ 05 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਨਸ਼ਿਆ ਖਿਲਾਫ ਕਾਰਵਾਈ ਕਰਦੇ ਹੋਏ 04 ਮੁਕੱਦਮੇ ਦਰਜ ਕਰਕੇ 08 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਗ੍ਰਿਫਤਾਰ ਦੋਸ਼ੀਆ ਦਾ ਵੇਰਵਾ :- ਸੰਗੀਨ ਮਾਮਲਿਆ ਵਿੱਚ ਗ੍ਰਿਫਤਾਰੀ (ਅਸਲਾ ਐਕਟ, ਕਤਲ, ਕਤਲ ਦੀ ਕੋਸ਼ਿਸ਼ ਅਤੇ ਹੋਰ ਸੰਗੀਨ ਮਾਮਲੇ, ਜਿਸ ਵਿੱਚ ਭਗੌੜੇ ਅਪਰਾਧੀ, ਅਪਰਾਧਿਕ ਅਨਸਰਾ ਦੇ ਸਹਿਯੋਗੀ ਸਮੇਤ ਹੋਰ ਮਾਮਲਿਆਂ ਵਿੱਚ ਗ੍ਰਿਫਤਾਰ। ਫਰੀਦਕੋਟ ਪੁਲਿਸ ਵੱਲੋ ਅਪਰਾਧਿਕ ਅਨਸਰਾ ਦੇ ਸਹਿਯੋਗੀ ਵੀ ਗ੍ਰਿਫਤਾਰ ਕੀਤੇ ਗਏ ਹਨ, ਜਿਹਨਾ ਦੇ ਖਿਲਾਫ ਅਸਲਾ ਐਕਟ, ਡਾਕਾ, ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਹੇਠ ਲਿਖੇ ਮਾਮਲੇ ਦਰਜ ਹਨ।
ਅੰਮ੍ਰਿਤਪਾਲ ਸਿੰਘ ਉਰਫ ਗੱਗੂ ਪੁੱਤਰ ਜੀਤ ਸਿੰਘ ਵਾਸੀ ਰੋੜੀਕਪੂਰਾ, ਫਰੀਦਕੋਟ ਖ਼ਿਲਾਫ਼ ਹੇਠ ਲਿਖੇ ਮਾਮਲੇ ਦਰਜ 1) ਮੁਕੱਦਮਾ ਨੰਬਰ 212 ਅ/ਧ 61/1/14 ਐਕਸਾਈਜ ਐਕਟ ਥਾਣਾ ਸਦਰ ਬਠਿੰਡਾ
2) ਮੁਕੱਦਮਾ ਨੰਬਰ 85 ਮਿਤੀ 06.08.2016 ਅ/ਧ 307 ਆਈ.ਪੀ.ਸੀ ਥਾਣਾ ਜੈਤੋ
3) ਮੁਕੱਦਮਾ ਨੰਬਰ 12 ਮਿਤੀ 22.01.2017 ਅ/ਧ 28/54/59 ਅਸਲਾ ਐਕਟ ਥਾਣਾ ਸਦਰ ਫਰੀਦਕੋਟ
4) ਮੁਕੱਦਮਾ ਨੰਬਰ 59 ਮਿਤੀ 24.07.2018 ਅ/ਧ 25 ਅਸਲਾ ਐਕਟ 212, 216, 392, 384, 382, 473, 506, 148, 149, 120(ਬੀ) ਆਈ.ਪੀ.ਸੀ 18/22/29 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਰਾਜਪੁਰਾ
5) ਮੁਕੱਦਮਾ ਨੰਬਰ 197 ਮਿਤੀ 25.12.2018 ਅ/ਧ 473, 61,78 ਐਕਸਾਈਜ ਐਕਟ ਥਾਣਾ ਸਦਰ ਬਠਿੰਡਾ
ਹਰਪ੍ਰੀਤ ਸਿੰਘ ਉਰਫ ਪ੍ਰੀਤੂ ਪੁੱਤਰ ਗੁਰਜੰਟ ਸਿੰਘ ਵਾਸੀ ਪੁਰੀ ਕਲੋਨੀ, ਗਲੀ ਨੰ.06, ਫਰੀਦਕੋਟ ਖ਼ਿਲਾਫ਼ ਦਰਜ ਮੁਕੱਦਮੇ
1) ਮੁਕੱਦਮਾ ਨੰਬਰ 80 ਮਿਤੀ 11.03.2024 ਅ/ਧ 387, 506 ਆਈ.ਪੀ.ਸੀ ਥਾਣਾ ਸਿਟੀ ਫਰੀਦਕੋਟ
2) ਮੁਕੱਦਮਾ ਨੰਬਰ 58 ਮਿਤੀ 02.04.2024 ਅ/ਧ 02.04.2024 ਅ/ਧ 25/25(6)/27/54/59 ਅਸਲਾ ਐਕਟ 336, 506, 386, 506, 386, 387, 120(ਬੀ) ਆਈ.ਪੀ.ਸੀ ਥਾਣਾ ਡਵੀਜਨ ਨੰਬਰ 06 ਸੀ.ਪੀ ਜਲੰਧਰ।
ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਇਹ ਕਾਰਵਾਈ ਸੰਗਠਿਤ ਅਪਰਾਧ ਖ਼ਿਲਾਫ਼ ਚੱਲ ਰਹੀ ਰਾਜ-ਪੱਧਰੀ ਮੁਹਿੰਮ ਦਾ ਹਿੱਸਾ ਹੈ, ਜੋ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ, ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ। ਉਹਨਾ ਦੁਹਰਾਇਆ ਕਿ ਫਰੀਦਕੋਟ ਪੁਲਿਸ ਜਿਲ੍ਹੇ ਵਿੱਚੋਂ ਅਪਰਾਧ ਨੂੰ ਮੁਕਾਉਣ ਅਤੇ ਨਿਵਾਸੀਆਂ ਨੂੰ ਸੁਰੱਖਿਅਤ, ਨਿਸ਼ਚਿੰਤ ਅਤੇ ਡਰ-ਰਹਿਤ ਮਾਹੌਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਜਿਹੀਆਂ ਸਾਂਝੀਆਂ ਅਤੇ ਖੁਫੀਆ ਜਾਣਕਾਰੀ ’ਤੇ ਆਧਾਰਿਤ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ, ਤਾਂ ਜੋ ਅਪਰਾਧਕ ਤੱਤਾਂ ਲਈ ਇਸ ਜ਼ਿਲ੍ਹੇ ਵਿੱਚ ਕੋਈ ਥਾਂ ਨਾ ਰਹੇ।
