ਪੰਜਾਬ ਦਾ ਕੋਈ ਵੀ ਪਰਿਵਾਰ ਮਹਿੰਗਾ ਇਲਾਜ ਕਰਾਉਣ ਤੋਂ ਵਾਂਝਾ ਨਹੀਂ ਰਹੇਗਾ : ਮਨਜੀਤ ਸ਼ਰਮਾ
ਕੋਟਕਪੂਰਾ, 23 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵੈਸੇ ਤਾਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਪਰ ਫਿਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਜਮੀਨੀ ਪੱਧਰ ਅਤੇ ਲੋੜਵੰਦ ਸਮਾਜ ਨੂੰ ਕੀਤੀਆਂ ਜਾਣ ਵਾਲੀਆਂ ਸਕੀਮਾਂ, ਵਾਅਦੇ ਅਤੇ ਹਕੀਕੀ ਤੌਰ ’ਤੇ ਉਹਨਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਵੱਡੀ ਪੱਧਰ ’ਤੇ ਯਤਨਸ਼ੀਲ ਹੈ, ਜਿਸ ਤਹਿਤ ਚੋਣ ਵਾਅਦਿਆਂ ਨੂੰ ਛੱਡ ਕੇ ਉਸ ਤੋਂ ਕਈ ਗੁਣਾ ਜਿਆਦਾ ਵੱਡੀ ਪੱਧਰ ’ਤੇ ਲੋਕਾਂ ਦੀ ਸਮੱਸਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕਈ ਸਕੀਮਾਂ ਅਜਿਹੀਆਂ ਹਨ, ਜੋ ਲਾਗੂ ਕੀਤੀਆਂ ਗਈਆਂ ਅਤੇ ਉਹਨਾਂ ਦਾ ਫਾਇਦਾ ਵੱਡੀ ਪੱਧਰ ’ਤੇ ਲੋਕ ਅਤੇ ਸਮਾਜ ਉਠਾਅ ਰਿਹਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜਿਲਾ ਫਰੀਦਕੋਟ ਤੋਂ ਸ਼ੋਸ਼ਲ ਮੀਡੀਆ ਦੇ ਜਿਲਾ ਸਕੱਤਰ ਮਨਜੀਤ ਸ਼ਰਮਾ ਨੇ ਕੀਤਾ। ਉਹਨਾਂ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਲੋਕਪੱਖੀ ਫੈਸਲੇ ਲਏ ਜਾਣਗੇ। ਉਹਨਾ ਕਿਹਾ ਕਿ ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਆਗਾਜ਼ ਕੀਤੀ ਗਈ ਪੰਜਾਬ ਸਿਹਤ ਬੀਮਾ ਯੋਜਨਾ ਜੋ ਕਿ ਪਾਰਟੀ ਅਤੇ ਸਰਕਾਰ ਵੱਲੋਂ ਹਰ ਘਰ ਨਿੱਜੀ ਤੌਰ ’ਤੇ ਪਹੁੰਚ ਕਰਕੇ ਸਿਹਤ ਕਾਰਡ ਬਣਾਏ ਜਾਣਗੇ। ਇਹ ਕਾਰਡ ਪੰਜਾਬ ਦੇ ਹਰ ਇੱਕ ਵੋਟਰ ਸੂਚੀ ਵਿੱਚ ਦਰਜ ਨਾਮ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਜਨਮ ਸਰਟੀਫਿਕੇਟ ਦੇ ਅਧਾਰਤ ਹੋਣਗੇ। ਮਨਜੀਤ ਸ਼ਰਮਾ ਨੇ ਉਹਨਾਂ ਕਿਹਾ ਕਿ ਇਸ ਕਾਰਡ ਨਾਲ ਗਰੀਬੀ ਦੀ ਰੇਖਾ ’ਤੇ ਰਹਿ ਰਹੇ ਪਰਿਵਾਰਾਂ ਨੂੰ ਬਹੁਤ ਵੱਡੀ ਪੱਧਰ ’ਤੇ ਫਾਇਦਾ ਹੋਵੇਗਾ। ਉਹਨਾ ਆਖਿਆ ਕਿ ਪੰਜਾਬ ਦਾ ਕੋਈ ਵੀ ਪਰਿਵਾਰ ਹੁਣ ਮਹਿੰਗਾ ਇਲਾਜ ਕਰਾਉਣ ਤੋਂ ਵਾਂਝਾ ਨਹੀਂ ਰਹੇਗਾ।
