ਕੋਟਕਪੂਰਾ, 23 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਪ੍ਰਲੋਕ ਗਮਨ ਦਿਵਸ ਭਗਤ ਨਾਮਦੇਵ ਸਭਾ ਸੁਸਾਇਟੀ (ਰਜਿ:) ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ 25 ਜਨਵਰੀ ਨੂੰ ਗੁਰਦੁਆਰਾ ਸਾਹਿਬ, ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ, ਮੋਗਾ ਰੋਡ ਕੋਟਕਪੂਰਾ ਵਿਖੇ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਨੇ ਦੱਸਿਆ ਕਿ ਇਸ ਮੌਕੇ ਸਵੇਰੇ 7:30 ਤੋਂ 8:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ 8:30 ਤੋਂ 9:30 ਵਜੇ ਤੱਕ ਭਾਈ ਗੁਰਸੇਵਕ ਸਿੰਘ ਜ਼ੀਰਾ ਅਤੇ ਸਾਥੀ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ, ਫ਼ਰੀਦਕੋਟ ਵਾਲੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਭੋਗ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤੇਗਾ। ਇਸੇ ਦਿਨ ਹੀ ਨਿਸ਼ਾਨ ਸਾਹਿਬ ਜੀ ਦਾ ਚੋਲਾ ਵੀ ਬਦਲਿਆ ਜਾਵੇਗਾ। ਸ਼ਰਨਜੀਤ ਸਿੰਘ ਮੂਕਰ ਨੇ ਸਮੂਹ ਇਲਾਕਾ ਨਿਵਾਸੀ, ਧਾਰਮਿਕ ਜਥੇਬਬੰਦੀਆਂ ਅਤੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਮੌਕੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੋ ਜੀ।
